ਇਤਿਹਾਸ ਰਚਣ ਦੀ ਤਿਆਰੀ ''ਚ ਭਾਰਤ, 31 ਉਪਗ੍ਰਹਿਆਂ ਨੂੰ ਕਰੇਗਾ ਲਾਂਚ
Sunday, Dec 31, 2017 - 02:10 AM (IST)

ਬੈਂਗਲੁਰੂ (ਇੰਟ.)- ਭਾਰਤ 10 ਜਨਵਰੀ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਆਪਣੇ ਪੁਲਾੜ ਕੇਂਦਰ ਤੋਂ ਉਪਗ੍ਰਹਿ ਕਾਰਟੋਸੈੱਟ ਅਤੇ ਹੋਰ ਉਪਗ੍ਰਹਿਆਂ ਨੂੰ ਲਾਂਚ ਕਰੇਗਾ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਨਿਰਦੇਸ਼ਕ ਦੇਵੀ ਪ੍ਰਸਾਦ ਕਾਰਨਿਕ ਨੇ ਦੱਸਿਆ, ''ਅਸੀਂ ਇਕੱਠੇ ਕਾਰਟੋਸੈੱਟ ਅਤੇ ਹੋਰ ਉਪਗ੍ਰਹਿਆਂ ਨੂੰ ਲਿਜਾਣ ਲਈ ਸਵੇਰੇ 9.30 ਵਜੇ ਰਾਕੇਟ ਲਾਂਚਿੰਗ ਦਾ ਸਮਾਂ ਨਿਰਧਾਰਿਤ ਕੀਤਾ ਹੈ। ਇਨ੍ਹਾਂ 'ਚੋਂ 28 ਉਪਗ੍ਰਹਿ ਅਮਰੀਕਾ ਅਤੇ 5 ਹੋਰਨਾਂ ਦੇਸ਼ਾਂ ਦੇ ਹੋਣਗੇ।'' 2018 ਦੀ ਇਸ ਪਹਿਲੀ ਪੁਲਾੜ ਮੁਹਿੰਮ ਦੇ ਤਹਿਤ ਪੋਲਰ ਸੈਟੇਲਾਈਟ ਲਾਂਚ ਵ੍ਹੀਕਲ (ਪੀ. ਐੱਸ. ਐੱਲ. ਵੀ.-ਸੀ. 440) ਰਾਹੀਂ 31 ਉਪਗ੍ਰਹਿ ਲਾਂਚ ਕੀਤੇ ਜਾਣਗੇ।