ਕਿਸੇ ਵੀ ਨਾਕਾਰਾਤਮਕ ਕਾਰਵਾਈ ਦਾ ਢੁੱਕਵਾਂ ਜਵਾਬ ਦੇਵੇਗਾ ਭਾਰਤ : ਜੈਸ਼ੰਕਰ

Friday, Aug 30, 2024 - 09:16 PM (IST)

ਕਿਸੇ ਵੀ ਨਾਕਾਰਾਤਮਕ ਕਾਰਵਾਈ ਦਾ ਢੁੱਕਵਾਂ ਜਵਾਬ ਦੇਵੇਗਾ ਭਾਰਤ : ਜੈਸ਼ੰਕਰ

ਨਵੀਂ ਦਿੱਲੀ : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਾਕਿਸਤਾਨ ਨਾਲ ਲਗਾਤਾਰ ਗੱਲਬਾਤ ਦਾ ਯੁੱਗ ਹੁਣ ਖ਼ਤਮ ਹੋ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ‘ਅਵੇਸਲਾ ਨਹੀਂ’ ਹੈ ਅਤੇ ਘਟਨਾਵਾਂ ਸਕਾਰਾਤਮਕ ਹੋਣ ਜਾਂ ਨਕਾਰਾਤਮਕ, ਭਾਰਤ ਢੁੱਕਵਾਂ ਜਵਾਬ ਦੇਵੇਗਾ। ਕਾਰਵਾਈਆਂ ਦੇ ਨਤੀਜੇ ਹੁੰਦੇ ਹਨ ਅਤੇ ਜਿੱਥੋਂ ਤੱਕ ਜੰਮੂ-ਕਸ਼ਮੀਰ ਦੀ ਗੱਲ ਹੈ, ਮੈਨੂੰ ਲੱਗਦਾ ਹੈ ਕਿ (ਆਰਟੀਕਲ) 370 ਹੋ ਚੁੱਕਿਆ ਹੈ। ਇਸ ਲਈ ਅੱਜ ਇਹ ਮੁੱਦਾ ਹੈ ਕਿ ਅਸੀਂ ਪਾਕਿਸਤਾਨ ਨਾਲ ਕਿਸ ਤਰ੍ਹਾਂ ਦੇ ਸੰਭਾਵੀ ਸਬੰਧਾਂ ’ਤੇ ਵਿਚਾਰ ਕਰ ਸਕਦੇ ਹਾਂ।

ਜੈਸ਼ੰਕਰ ਨੇ ਇਥੇ ਇਕ ਕਿਤਾਬ ਦੇ ਰਿਲੀਜ਼ ਸਮਾਰੋਹ ’ਚ ਇਹ ਵੀ ਕਿਹਾ ਕਿ ਦੁਨੀਆ ’ਚ ਕਿਸੇ ਵੀ ਦੇਸ਼ ਲਈ ਗੁਆਂਢੀ ਹਮੇਸ਼ਾ ‘ਬੁਝਾਰਤ’ ਹੁੰਦੇ ਹਨ ਅਤੇ ਵੱਡੀਆਂ ਮਹਾਸ਼ਕਤੀਆਂ ਵੀ ਅਜਿਹੀਆਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਮੁੱਖ ਮਹਾਸ਼ਕਤੀਆਂ ‘ਬੁਝਾਰਤ’ ਹੁੰਦੀਆਂ ਹਨ, ਕਿਉਂਕਿ ਉਹ ਵੱਡੀਆਂ ਹਨ, ਉਨ੍ਹਾਂ ਦੇ ਹਿੱਤ ਵਿਆਪਕ ਹਨ। ਉਨ੍ਹਾਂ ਕੋਲ ਹਮੇਸ਼ਾ ਇਕ ਏਜੰਡਾ ਹੋਵੇਗਾ, ਜੋ ਸਾਡੇ ਏਜੰਡੇ ਨਾਲ ‘ਓਵਰਲੈਪ’ ਹੋਵੇਗਾ ਪਰ ਵੱਖ-ਵੱਖ ਕੋਣਾਂ ’ਤੇ ਵੱਖਰਾ ਵੀ ਹੋਵੇਗਾ।

ਜੈਸ਼ੰਕਰ ਨੇ ਕਿਹਾ ਕਿ ਚੀਨ ਦੇ ਮਾਮਲੇ ’ਚ ਤੁਹਾਡੀ ‘ਬੁਝਾਰਤ’ ਦੋਹਰੀ ਹੈ, ਕਿਉਂਕਿ ਉਹ ਗੁਆਂਢੀ ਵੀ ਹੈ ਅਤੇ ਵੱਡੀ ਮਹਾਸ਼ਕਤੀ ਵੀ। ਸਾਬਕਾ ਡਿਪਲੋਮੈਟ ਰਾਜੀਵ ਸੀਕਰੀ ਦੀ ਕਿਤਾਬ ‘ਸਟ੍ਰੈਟੇਜਿਕ ਕਨੰਡਰਮ : ਰਿਸ਼ੇਪਿੰਗ ਇੰਡੀਆਜ਼ ਫਾਰੇਨ ਪਾਲਿਸੀ’ ’ਚ ਭਾਰਤ ਦੇ ਗੁਆਂਢੀ ਦੇਸ਼ਾਂ ਨਾਲ ਉਸ ਦੇ ਸਬੰਧਾਂ ਅਤੇ ਨੱਥੀ ਚੁਣੌਤੀਆਂ ਬਾਰੇ ਗੱਲ ਕੀਤੀ ਗਈ ਹੈ।


author

Baljit Singh

Content Editor

Related News