ਭਾਰਤ ਤੇ UAE ਵਿਚਾਲੇ ਦੁਵੱਲੇ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ''ਤੇ ਬਣੀ ਸਹਿਮਤੀ

Saturday, Nov 28, 2026 - 05:27 PM (IST)

ਭਾਰਤ ਤੇ UAE ਵਿਚਾਲੇ ਦੁਵੱਲੇ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ''ਤੇ ਬਣੀ ਸਹਿਮਤੀ

ਨਵੀਂ ਦਿੱਲੀ- ਭਾਰਤ ਅਤੇ ਸੰਯੁਕਤ ਅਰਬ ਅਮੀਰਾਤ (UAE) ਨੇ ਰੱਖਿਆ ਨਿਰਮਾਣ, ਨਵੀਨਤਾ, ਆਧੁਨਿਕ ਤਕਨੀਕਾਂ, ਆਰਟੀਫੀਸ਼ੀਅਲ ਇੰਟੈਲੀਜੈਂਸ (AI), ਸਾਈਬਰ ਸੁਰੱਖਿਆ, ਫ਼ੌਜੀ ਟ੍ਰੇਨਿੰਗ ਅਤੇ ਸਮੁੰਦਰੀ ਸੁਰੱਖਿਆ ਸਮੇਤ ਕਈ ਅਹਿਮ ਖੇਤਰਾਂ 'ਚ ਦੁਵੱਲੇ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ 'ਤੇ ਸਹਿਮਤੀ ਜਤਾਈ ਹੈ। ਇਹ ਫ਼ੈਸਲਾ 26 ਨਵੰਬਰ ਨੂੰ ਅਬੂ ਧਾਬੀ ਵਿੱਚ ਹੋਈ ਭਾਰਤ-UAE ਸੰਯੁਕਤ ਰੱਖਿਆ ਸਹਿਯੋਗ ਕਮੇਟੀ (JDCC) ਦੀ 14ਵੀਂ ਬੈਠਕ ਦੌਰਾਨ ਲਿਆ ਗਿਆ।

ਭਾਰਤੀ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਅਤੇ UAE ਰੱਖਿਆ ਮੰਤਰਾਲੇ ਦੇ ਅੰਡਰ ਸੈਕਟਰੀ ਲੈਫ਼ਟੀਨੈਂਟ ਜਨਰਲ ਇਬਰਾਹਿਮ ਨਾਸਰ ਐੱਮ. ਅਲ ਅਲਾਵੀ ਦੀ ਸਹਿ-ਪ੍ਰਧਾਨਗੀ ਹੇਠ ਹੋਈ ਇਸ ਬੈਠਕ ਵਿੱਚ ਨਵੀਂ ਪੀੜ੍ਹੀ ਦੇ ਰੱਖਿਆ ਉਪਕਰਨਾਂ ਦੇ ਸਹਿ-ਵਿਕਾਸ ਅਤੇ ਸਹਿ-ਉਤਪਾਦਨ ਵਿੱਚ ਤੇਜ਼ੀ ਲਿਆਉਣ 'ਤੇ ਸਹਿਮਤੀ ਬਣੀ। ਇਸ ਬੈਠਕ ਨੇ ਮਈ 2026 ਵਿੱਚ ਪ੍ਰਧਾਨ ਮੰਤਰੀ ਦੀ UAE ਫੇਰੀ ਦੌਰਾਨ ਹੋਏ ਰਣਨੀਤਕ ਰੱਖਿਆ ਸਹਿਯੋਗ ਢਾਂਚੇ ਦੀਆਂ ਪਹਿਲਕਦਮੀਆਂ ਨੂੰ ਰਣਨੀਤਕ ਦਿਸ਼ਾ ਦਿੱਤੀ।

ਇਸ ਬੈਠਕ ਦੇ ਨਾਲ-ਨਾਲ ਦੋਵਾਂ ਦੇਸ਼ਾਂ ਦੇ ਰੱਖਿਆ ਉਦਯੋਗਾਂ ਵਿਚਾਲੇ B2B ਗੱਲਬਾਤ ਹੋਈ ਅਤੇ ਭਾਰਤੀ ਉਦਯੋਗਿਕ ਵਫ਼ਦ ਨੇ ਤਵਾਜ਼ੁਨ ਇੰਡਸਟਰੀਅਲ ਪਾਰਕ ਦਾ ਦੌਰਾ ਕਰਕੇ ਤਵਾਜ਼ੁਨ ਇਕਨਾਮਿਕ ਕੌਂਸਲ ਨਾਲ ਚਰਚਾ ਕੀਤੀ। ਰੱਖਿਆ ਸਕੱਤਰ ਨੇ UAE ਦੇ ਰੱਖਿਆ ਮਾਮਲਿਆਂ ਬਾਰੇ ਰਾਜ ਮੰਤਰੀ ਮੁਹੰਮਦ ਬਿਨ ਮੁਬਾਰਕ ਫ਼ਾਦੇਲ ਅਲ ਮਜ਼ਰੋਈ ਨਾਲ ਮੁਲਾਕਾਤ ਦੌਰਾਨ ਖਾੜੀ ਅਤੇ ਪੱਛਮੀ ਏਸ਼ੀਆ ਦੀ ਸਥਿਤੀ 'ਤੇ ਵੀ ਵਿਚਾਰ ਵਟਾਂਦਰਾ ਕੀਤਾ।


author

Harpreet SIngh

Content Editor

Related News