ਅਮਰੀਕਾ ਤੋਂ ਭਾਰਤ ਖਰੀਦੇਗਾ 6 ਹੋਰ P-8I Submarine ਹੰਟਿੰਗ ਏਅਰਕ੍ਰਾਫਟ

Monday, May 03, 2021 - 02:17 AM (IST)

ਅਮਰੀਕਾ ਤੋਂ ਭਾਰਤ ਖਰੀਦੇਗਾ 6 ਹੋਰ P-8I Submarine ਹੰਟਿੰਗ ਏਅਰਕ੍ਰਾਫਟ

ਨਵੀਂ ਦਿੱਲੀ/ਵਾਸ਼ਿੰਗਟਨ-ਅਮਰੀਕਾ ਤੋਂ ਭਾਰਤ 6 ਹੋਰ ਐਡਵਾਂਸਟ ਪੀ-8ਆਈ ਸਬਮਰੀਨ-ਹੰਟਿੰਗ ਏਅਰਕ੍ਰਾਫਟ ਖਰੀਦਣ ਦੀ ਤਿਆਰੀ 'ਚ ਹੈ। ਰਿਪੋਰਟ ਮੁਤਾਬਕ ਜਲਦੀ ਹੀ ਇਸ ਖਰੀਦ ਨੂੰ ਲੈ ਕੇ ਅਮਰੀਕਾ ਤੋਂ 2.42 ਬਿਲੀਅਨ ਡਾਲਰ ਦੀ ਡੀਲ ’ਤੇ ਦਸਤਖਤ ਹੋ ਸਕਦੇ ਹਨ। ਵਿਦੇਸ਼ ਵਿਭਾਗ ਅਤੇ ਪੈਂਟਾਗਨ ਨੇ ਬੀਤੇ ਦਿਨ ਯੂ. ਐੱਸ. ਕਾਂਗਰਸ ਨੂੰ ਇਸ ਮੇਗਾ ਡੀਲ ਬਾਰੇ ਜਾਣਕਾਰੀ ਦਿੱਤੀ। ਪੈਂਟਾਗਨ ਵੱਲੋਂ 6 ਪੀ-8ਆਈ ਏਅਰਕ੍ਰਾਫਟ ਅਤੇ ਇਸ ਨਾਲ ਜੁੜੇ ਯੰਤਰਾਂ ਦੀ ਖਰੀਦ ਬਾਰੇ ਜਾਣਕਾਰੀ ਦਿੱਤੀ ਗਈ।

ਇਹ ਵੀ ਪੜ੍ਹੋ-ਈਰਾਨ ਤੇ ਅਮਰੀਕਾ ਦਰਮਿਆਨ ਕੈਦੀਆਂ ਦੀ ਅਦਲਾ-ਬਦਲੀ 'ਤੇ ਬਣੀ ਸਹਿਮਤੀ

ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਇਹ ਪ੍ਰਸਾਵਿਤ ਵਿਕਰੀ ਵਿਦੇਸ਼ ਨੀਤੀ ਅਤੇ ਯੂ. ਐੱਸ.-ਭਾਰਤ ਦੀ ਰਣਨੀਤਕ ਸਾਂਝੇਦਾਰੀ ਨੂੰ ਬੜ੍ਹਾਵਾ ਦੇਣ ਨਾਲ ਅਮਰੀਕੀ ਸੁਰੱਖਿਆ ਨੂੰ ਮਜ਼ਬੂਤ ਕਰੇਗੀ। ਨਾਲ ਹੀ ਇਸ ਤੋਂ ਇਕ ਵੱਡੇ ਡਿਫੈਂਸ ਪਾਰਟਨਰ ਦੀ ਸੁਰੱਖਿਆ ਨੂੰ ਵੀ ਮਜ਼ਬੂਤੀ ਮਿਲੇਗੀ। ਦੱਖਣ ਏਸ਼ੀਆ ਖੇਤਰ ’ਚ ਇਸ ਸਮਝੌਤੇ ਨਾਲ ਸਿਆਸੀ ਸਥਿਰਤਾ, ਸ਼ਾਂਤੀ ਅਤੇ ਆਰਥਿਕ ਤਰੱਕੀ ਨੂੰ ਵੀ ਬੜ੍ਹਾਵਾ ਮਿਲੇਗਾ।

ਇਹ ਵੀ ਪੜ੍ਹੋ-ਬੀਜਿੰਗ 'ਚ ਸ਼ੁਰੂ ਹੋਈ ਡਰਾਈਵਰਲੈੱਸ ਟੈਕਸੀ ਸੇਵਾ

ਇਸ ਤੋਂ ਪਹਿਲਾਂ ਭਾਰਤੀ ਸਮੁੰਦਰੀ ਫੌਜ ਦਾ ਅਮਰੀਕਾ ਨਾਲ 1.1 ਅਰਬ ਅਮਰੀਕੀ ਡਾਲਰ ਦਾ ਰੱਖਿਆ ਸਮਝੌਤਾ ਹੋਇਆ ਸੀ। ਪਿਛਲੇ ਸਾਲ ਨਵੰਬਰ ’ਚ ਸਮਝੌਤੇ ਤਹਿਤ ਮਿਲਣ ਵਾਲੇ ਚਾਰ ਪੋਸਾਯਡਨ 8ਆਈ ਸਮੁੰਦ੍ਰਿਕ ਨਿਗਰਾਨੀ ਅਤੇ ਪਣਡੁੱਬੀ ਰੋਕੂ ਜੰਗੀ ਜਹਾਜ਼ਾਂ 'ਚੋਂ ਇਕ ਜਹਾਜ਼ ਮਿਲ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਜਹਾਜ਼ ਅਤੀ-ਆਧੁਨਿਕ ਸੈਂਸਰਸ ਨਾਲ ਲੈਸ ਹਨ ਅਤੇ ਇਹ ਜਹਾਜ਼ ਗੋਆ ਸਥਿਤ ਮਹੱਤਵਪੂਰਨ ਨੇਵਲ ਬੇਸ ਆਈ. ਐੱਨ. ਐੱਸ. ਹੰਸ ’ਤੇ ਉਤਰੇ ਸਨ। ਭਾਰਤੀ ਸਮੁੰਦਰੀ ਫੌਜ ਕੋਲ ਪਹਿਲਾਂ ਤੋਂ ਹੀ 8 ਪੀ-8ਆਈ ਜਹਾਜ਼ ਹਨ ਜਿਨ੍ਹਾਂ ਨੇ ਹਿੰਦ ਮਹਾਸਾਗਰ ’ਚ ਚੀਨ ਦੇ ਜਹਾਜ਼ਾਂ ਅਤੇ ਪਣਡੁੱਬੀ ’ਤੇ ਨਿਗਰਾਨੀ ਰੱਖਣ ਲਈ ਤਾਇਨਾਤ ਕੀਤਾ ਗਿਆ ਹੈ।


author

Karan Kumar

Content Editor

Related News