‘ਅਸਤਰ’ ਮਿਜ਼ਾਈਲ ਦਾ ਸਫਲ ਪ੍ਰੀਖਣ

Friday, Jul 11, 2025 - 11:51 PM (IST)

‘ਅਸਤਰ’ ਮਿਜ਼ਾਈਲ ਦਾ ਸਫਲ ਪ੍ਰੀਖਣ

ਨਵੀਂ ਦਿੱਲੀ, (ਭਾਸ਼ਾ)- ਭਾਰਤ ਨੇ ਆਪਣੀਆਂ ਸਵਦੇਸ਼ੀ ਰੱਖਿਆ ਸਮਰੱਥਾਵਾਂ ਦਾ ਪ੍ਰਦਰਸ਼ਨ ਕਰਦੇ ਹੋਏ ਸ਼ੁੱਕਰਵਾਰ ਨੂੰ ਓਡਿਸ਼ਾ ਦੇ ਤੱਟ ਤੋਂ ਸੁਖੋਈ-30 ਐੱਮ. ਕੇ.-ਆਈ ਜਹਾਜ਼ ਰਾਹੀਂ ‘ਅਸਤਰ’ ਮਿਜ਼ਾਈਲ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਜੋ ਹਵਾ ਤੋਂ ਹਵਾ ਵਿਚ ਮਾਰ ਕਰ ਸਕਦੀ ਹੈ। ਇਹ ਮਿਜ਼ਾਈਲ ਸਰਹੱਦਾਂ ਪਾਰ ਸਟੀਰਕ ਨਿਸ਼ਾਨਾ ਲਗਾਉਣ ’ਚ ਸਮਰੱਥ ਹੈ। 
ਅਧਿਕਾਰੀਆਂ ਨੇ ਦੱਸਿਆ ਕਿ ਮਿਜ਼ਾਈਲ ਦੀ ਮਾਰਕ ਸਮਰੱਥਾ 100 ਕਿਲੋਮੀਟਰ ਤੋਂ ਵੱਧ ਹੈ ਅਤੇ ਇਹ ਇਕ ਅਤਿ-ਆਧੁਨਿਕ ਮਾਰਗਦਰਸ਼ਨ ਪ੍ਰਣਾਲੀ ਨਾਲ ਲੈਸ ਹੈ।


author

Rakesh

Content Editor

Related News