ਭਾਰਤ ਨੇ ਕੀਤਾ ਇਕ ਹੋਰ K-4 ਮਿਜ਼ਾਇਲ ਦਾ ਸਫਲ ਪ੍ਰੀਖਣ
Friday, Jan 24, 2020 - 06:47 PM (IST)

ਨਵੀਂ ਦਿੱਲੀ — ਭਾਰਤ ਨੇ ਅੱਜ ਇਕ ਹੋਰ ਬੈਲੇਸਟਿਕ ਮਿਜ਼ਾਇਲ ਦਾ ਸਫਲ ਪ੍ਰੀਖਣ ਕੀਤਾ ਹੈ। ਪਿਛਲੇ 6 ਦਿਨਾਂ 'ਚ ਇਹ ਦੂਜੀ ਵਾਰ ਹੈ, ਜਦੋਂ ਡੀ.ਆਰ.ਡੀ.ਓ. ਨੇ ਕੋਈ ਦੂਜਾ ਪ੍ਰੀਖਣ ਕੀਤਾ ਹੈ। ਸਰਕਾਰੀ ਸੂਤਰਾਂ ਮੁਤਾਬਕ ਡੀ.ਆਰ.ਡੀ.ਓ. ਨੇ ਵਿਸ਼ਾਖਾਪਟਨਮ ਤਟ ਤੋਂ 3500 ਤਕ ਮਾਰੂ ਸਮਰੱਥਾ ਵਾਲੀ ਕੇ-4 ਬੈਲੇਸਟਿਕ ਮਿਜ਼ਾਇਲ ਦਾ ਸਫਲ ਪ੍ਰੀਖਣ ਕੀਤਾ ਹੈ। ਕੇ-4 ਮਿਜ਼ਾਇਲ ਦਾ ਪ੍ਰੀਖਣ ਸਮੁੰਦਰ ਤਟ ਤੋਂ ਕੀਤਾ ਗਿਆ ਹੈ।