ਨਵੀਂ ਪੀੜ੍ਹੀ ਦੀ ਆਕਾਸ਼ ਮਿਜ਼ਾਈਲ ਦਾ ਸਫ਼ਲ ਪ੍ਰੀਖਣ, ਰਾਜਨਾਥ ਸਿੰਘ ਨੇ ਕੀਤੀ ਸ਼ਲਾਘਾ

01/12/2024 4:45:56 PM

ਬਾਲਾਸੋਰ (ਭਾਸ਼ਾ)- ਭਾਰਤ ਨੇ ਸ਼ੁੱਕਰਵਾਰ ਨੂੰ ਓਡੀਸ਼ਾ ਦੇ ਚਾਂਦੀਪੁਰ ਸਥਿਤ ਏਕੀਕ੍ਰਿਤ ਪ੍ਰੀਖਣ ਰੇਂਜ (ਆਈ.ਟੀ.ਆਰ.) ਤੋਂ ਨਵੀਂ ਪੀੜ੍ਹੀ ਦੀ 'ਆਕਾਸ਼' ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮਿਜ਼ਾਈਲ ਦੇ ਪ੍ਰੀਖਣ ਦੌਰਾਨ ਘੱਟ ਉੱਚਾਈ 'ਤੇ ਇਕ ਵੱਧ ਗਤੀ ਵਾਲੇ ਮਨੁੱਖ ਰਹਿਤ ਟੀਚੇ 'ਤੇ ਨਿਸ਼ਾਨਾ ਵਿੰਨ੍ਹਿਆ ਗਿਆ। ਮਿਜ਼ਾਈਲ ਨੇ ਟੀਚੇ 'ਤੇ ਅਚੂਕ ਨਿਸ਼ਾਨਾ ਵਿੰਨ੍ਹਦੇ ਹੋਏ ਉਸ ਨੂੰ ਨਸ਼ਟ ਕਰ ਦਿੱਤਾ। ਇਸ ਤੋਂ ਮਿਜ਼ਾਈਲ ਦੀ ਹਥਿਆਰ ਪ੍ਰਣਾਲੀ ਦੇ ਸੁਚਾਰੂ ਕੰਮਕਾਜ ਦੀ ਪੁਸ਼ਟੀ ਹੋਈ। ਮਿਜ਼ਾਈਲ ਦੀ ਹਥਿਆਰ ਪ੍ਰਣਾਲੀ 'ਚ ਦੇਸ਼ 'ਚ ਹੀ ਵਿਕਸਿਤ ਰੇਡੀਓ ਫ੍ਰੀਕਵੈਂਸੀ ਸੀਕਰ, ਲਾਂਚਰ, ਮਲਟੀ ਫੰਕਸ਼ਨ ਰਡਾਰ ਅਤੇ ਕਮਾਨ, ਕੰਟਰੋਲ ਅਤੇ ਸੰਚਾਰ ਪ੍ਰਣਾਲੀ ਸ਼ਾਮਲ ਹੈ।

ਇਹ ਵੀ ਪੜ੍ਹੋ : ਹੀਟਰ ਚਲਾ ਕੇ ਸੌਂਣ ਵਾਲੇ ਹੋ ਜਾਣ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਵਾਪਰ ਜਾਵੇ ਅਜਿਹੀ ਅਣਹੋਣੀ

ਇਨ੍ਹਾਂ ਪ੍ਰਣਾਲੀਆਂ ਦੇ ਪ੍ਰਦਰਸ਼ਨ ਨੂੰ ਰਡਾਰ, ਟੈਲੀਮਿਟ੍ਰੀ ਅਤੇ ਇਲੈਕਟ੍ਰੋ ਆਪਟਿਕਲ ਟ੍ਰੇਕਿੰਗ ਸਿਸਟਮ ਰਾਹੀਂ ਪਰਖਿਆ ਗਿਆ। ਪ੍ਰੀਖਣ ਦੇ ਸਮੇਂ ਡੀ.ਆਰ.ਡੀ.ਓ., ਹਵਾਈ ਫ਼ੌਜ, ਭਾਰਤ ਡਾਇਨਮਿਕਸ ਲਿਮਟਿਡ ਅਤੇ ਭਾਰਤ ਇਲੈਕਟ੍ਰਾਨਿਕਸ ਲਿਮਟਿਡ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। ਆਕਾਸ਼ ਐੱਨਜੀ ਇਕ ਆਧੁਨਿਕ ਮਿਜ਼ਾਈਲ ਪ੍ਰਣਾਲੀ ਹੈ ਜੋ ਉੱਚ ਗਤੀ ਵਾਲੇ ਖ਼ਤਰਨਾਕ ਹਵਾਈ ਟੀਚਿਆਂ 'ਤੇ ਨਿਸ਼ਾਨਾ ਵਿੰਨ੍ਹਣ 'ਚ ਸਮਰੱਥ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮਿਜ਼ਾਈਲ ਦੇ ਸਫ਼ਲ ਪ੍ਰੀਖਣ ਲਈ ਡੀ.ਆਰ.ਡੀ.ਓ., ਹਵਾਈ ਫ਼ੌਜ, ਜਨਤਕ ਖੇਤਰ ਦੇ ਉਪਕ੍ਰਮਾਂ ਅਤੇ ਉਦਯੋਗ ਜਗਤ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਦੀ ਹਵਾਈ ਰੱਖਿਆ ਸਮਰੱਥਾ 'ਚ ਵਾਧਾ ਹੋਵੇਗਾ। ਡੀ.ਆਰ.ਡੀ.ਓ. ਦੇ ਮੁਖੀ ਡਾ. ਸਮੀਰ ਵੀ. ਕਾਮਤ ਨੇ ਵੀ ਆਕਾਸ਼-ਐੱਨਜੀ ਦੇ ਸਫ਼ਲ ਪ੍ਰੀਖਣ ਨਾਲ ਸੰਬੰਧਤ ਟੀਮ ਨੂੰ ਵਧਾਈ ਦਿੱਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News