IPO ਨਾਲ ਇਸ ਸਾਲ ਹੋਈ ਦੁੱਗਣੀ ਕਮਾਈ, ਨਵੇਂ ਸਾਲ 'ਚ ਹੋਰ ਜ਼ਿਆਦਾ ਦੀ ਉਮੀਦ

Sunday, Dec 29, 2024 - 05:16 PM (IST)

IPO ਨਾਲ ਇਸ ਸਾਲ ਹੋਈ ਦੁੱਗਣੀ ਕਮਾਈ, ਨਵੇਂ ਸਾਲ 'ਚ ਹੋਰ ਜ਼ਿਆਦਾ ਦੀ ਉਮੀਦ

ਨਵੀਂ ਦਿੱਲੀ- ਭਾਰਤ ਦੇ IPO ਬਾਜ਼ਾਰ ਨੇ 2024 ਵਿਚ ਨਵੀਆਂ ਉੱਚਾਈਆਂ ਛੂਹਦੇ ਹੋਏ 11.2 ਬਿਲੀਅਨ ਅਮਰੀਕੀ ਡਾਲਰ ਦੀ ਰਿਕਾਰਡ ਕਮਾਈ ਦੇ ਨਾਲ ਨਵੇਂ ਸਿਖਰ 'ਤੇ ਪਹੁੰਚ ਗਿਆ। ਇਹ ਅੰਕੜਾ 2023 'ਚ ਇਕੱਠੀ ਕੀਤੀ 5.5 ਬਿਲੀਅਨ ਅਮਰੀਕੀ ਡਾਲਰ ਦੀ ਰਕਮ ਤੋਂ ਦੁੱਗਣਾ ਹੈ। ਗਲੋਬਲ ਡਾਟਾ ਰਿਪੋਰਟ ਮੁਤਾਬਕ ਇਹ ਵਾਧਾ ਭਾਰਤ ਦੇ ਵਿੱਤੀ ਪਰਿਸਥਿਤੀ ਤੰਤਰ ਦੇ ਵਿਕਾਸ ਅਤੇ ਨਿਵੇਸ਼ਕਾਂ ਦੇ ਵਧਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ।

2024 ਦੇ ਪ੍ਰਮੁੱਖ  IPO

ਭਾਰਤ ਨੇ 2024 ਵਿਚ ਕਈ ਵੱਡੇ IPO ਲਾਂਚ ਕੀਤੇ ਹਨ, ਜਿਸ ਵਿਚ Hyundai Motor (USD 3.3 ਬਿਲੀਅਨ), Swiggy (USD 1.3 ਬਿਲੀਅਨ), NTPC ਗ੍ਰੀਨ ਐਨਰਜੀ (USD 1.2 ਬਿਲੀਅਨ), ਵਿਸ਼ਾਲ ਮੈਗਾ ਮਾਰਟ (USD 0.9 ਬਿਲੀਅਨ) ਅਤੇ ਬਜਾਜ਼ ਹਾਊਸਿੰਗ ਫਾਇਨਾਂਸ (USD 0.8 ਬਿਲੀਅਨ) ਸ਼ਾਮਲ ਹਨ। ਇਹ  IPO ਨਾ ਸਿਰਫ਼ ਨਿਵੇਸ਼ਕਾਂ ਲਈ ਲਾਹੇਵੰਦ ਸਾਬਤ ਹੋਏ ਸਗੋਂ ਬਾਜ਼ਾਰ ਦੀ ਗਤੀ ਨੂੰ ਬਣਾਈ ਰੱਖਣ ਵਿਚ ਵੀ ਮਦਦਗਾਰ ਸਾਬਤ ਹੋਏ।

IPO ਦੀ ਸਫਲਤਾ ਦੇ ਕਾਰਨ

ਇਸ ਉਛਾਲ ਦੇ ਪਿੱਛੇ ਕਈ ਕਾਰਕ ਜ਼ਿੰਮੇਵਾਰ ਹਨ। ਸਰਕਾਰ ਵਲੋਂ ਬੁਨਿਆਦੀ ਢਾਂਚੇ ਅਤੇ ਕੋਰ ਸੈਕਟਰ ਦੇ ਵਿਕਾਸ 'ਤੇ ਜ਼ੋਰ, ਨਿੱਜੀ ਖੇਤਰ ਵਿਚ ਪੂੰਜੀਗਤ ਖਰਚੇ 'ਚ ਵਾਧਾ ਅਤੇ ਘਰੇਲੂ ਅਤੇ ਵਿਦੇਸ਼ੀ ਨਿਵੇਸ਼ਕਾਂ ਦੀ ਸਰਗਰਮ ਭਾਗੀਦਾਰੀ ਨੇ ਇਸ ਮਾਰਕੀਟ ਨੂੰ ਮਜ਼ਬੂਤ ​​ਕੀਤਾ। ਪ੍ਰਚੂਨ ਨਿਵੇਸ਼ਕਾਂ ਦੀ ਵੱਧ ਰਹੀ ਭਾਗੀਦਾਰੀ ਅਤੇ ਸੂਚੀਕਰਨ ਵਾਲੇ ਦਿਨ ਬਿਹਤਰ ਰਿਟਰਨ ਦੀਆਂ ਸੰਭਾਵਨਾਵਾਂ ਨੇ ਵੀ ਇਸ ਵਾਧੇ ਨੂੰ ਹੁਲਾਰਾ ਦਿੱਤਾ।

ਦੂਜੇ ਦੇਸ਼ਾਂ ਦੀ ਕਾਰਜਗੁਜ਼ਾਰੀ

ਜਾਪਾਨ ਨੇ 12.6 ਬਿਲੀਅਨ ਡਾਲਰ ਦੇ ਨਾਲ 275 ਫ਼ੀਸਦੀ ਵਾਧਾ ਦਰਜ ਕੀਤਾ, ਜਦੋਂ ਕਿ ਮਲੇਸ਼ੀਆ ਨੇ 1.1 ਬਿਲੀਅਨ ਡਾਲਰ ਇਕੱਠੇ ਕੀਤੇ। ਇਸ ਦੇ ਉਲਟ ਚੀਨ ਵਿਚ 51 ਫ਼ੀਸਦੀ ਦੀ ਗਿਰਾਵਟ ਆਈ, ਜਿੱਥੇ ਸਿਰਫ 64 IPO ਜ਼ਰੀਏ 5.2 ਬਿਲੀਅਨ ਡਾਲਰ ਇਕੱਠੇ ਕੀਤੇ ਗਏ।

2025 ਦੀਆਂ ਸੰਭਾਵਨਾਵਾਂ

ਮਾਹਰਾਂ ਦਾ ਮੰਨਣਾ ਹੈ ਕਿ 2025 ਦਾ IPO ਬਾਜ਼ਾਰ ਹੋਰ ਵੀ ਮਜ਼ਬੂਤ ​​ਹੋਵੇਗਾ। ਪ੍ਰਚੂਨ ਨਿਵੇਸ਼ਕਾਂ ਦੀ ਸਰਗਰਮੀ, ਘਰੇਲੂ ਪੂੰਜੀ ਪ੍ਰਵਾਹ ਅਤੇ ਮਜ਼ਬੂਤ ​​ਪਾਈਪਲਾਈਨ ਕਾਰਨ ਭਾਰਤ ਨੂੰ ਵੱਡੇ ਮੌਕੇ ਮਿਲਣ ਦੀ ਉਮੀਦ ਹੈ।


author

Tanu

Content Editor

Related News