ਇਜ਼ਰਾਈਲ ''ਚ ਲੱਗੇਗੀ ਭਾਰਤ ਦੀ ਇਸ ਮਹਾਨ ਸ਼ਖ਼ਸੀਅਤ ਦੀ ਮੂਰਤੀ ! ਹੋਰ ਗੂੜ੍ਹੇ ਹੋਣਗੇ ਦੋਵਾਂ ਦੇਸ਼ਾਂ ਦੇ ਰਿਸ਼ਤੇ

Tuesday, Jun 09, 2026 - 12:39 PM (IST)

ਇਜ਼ਰਾਈਲ ''ਚ ਲੱਗੇਗੀ ਭਾਰਤ ਦੀ ਇਸ ਮਹਾਨ ਸ਼ਖ਼ਸੀਅਤ ਦੀ ਮੂਰਤੀ ! ਹੋਰ ਗੂੜ੍ਹੇ ਹੋਣਗੇ ਦੋਵਾਂ ਦੇਸ਼ਾਂ ਦੇ ਰਿਸ਼ਤੇ

ਇੰਟਰਨੈਸ਼ਨਲ ਡੈਸਕ- ਭਾਰਤ ਤੇ ਇਜ਼ਰਾਈਲ ਦੀ ਦੋਸਤੀ ਪੂਰੀ ਦੁਨੀਆ 'ਚ ਮਸ਼ਹੂਰ ਹੈ। ਇਸੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਲਈ ਇਜ਼ਰਾਈਲੀ ਪ੍ਰਸ਼ਾਸਨ ਵੱਲੋਂ ਇਕ ਇਤਿਹਾਸਕ ਫੈਸਲਾ ਲਿਆ ਗਿਆ ਹੈ। ਇਜ਼ਰਾਈਲ ਸਰਕਾਰ ਆਪਣੇ ਇੱਕ ਵੱਡੇ ਸ਼ਹਿਰ 'ਚ ਮਹਾਨ ਮਰਾਠਾ ਸ਼ਾਸਕ ਛੱਤਰਪਤੀ ਸ਼ਿਵਾਜੀ ਮਹਾਰਾਜ ਦੀ ਇੱਕ ਸ਼ਾਨਦਾਰ ਮੂਰਤੀ ਸਥਾਪਿਤ ਕਰਨ ਜਾ ਰਹੀ ਹੈ।

ਇਜ਼ਰਾਈਲੀ ਅਧਿਕਾਰੀਆਂ ਮੁਤਾਬਕ, ਇਹ ਕਦਮ ਦੋਵਾਂ ਦੇਸ਼ਾਂ ਦੇ ਇਤਿਹਾਸਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਚੁੱਕਿਆ ਜਾ ਰਿਹਾ ਹੈ। ਛੱਤਰਪਤੀ ਸ਼ਿਵਾਜੀ ਮਹਾਰਾਜ ਦੀ ਬਹਾਦਰੀ, ਰਣਨੀਤਕ ਸੂਝ-ਬੂਝ ਅਤੇ ਲੀਡਰਸ਼ਿਪ ਵਰਗੀਆਂ ਖ਼ੂਬੀਆਂ ਨੂੰ ਦੁਨੀਆ ਭਰ 'ਚ ਪਛਾਣ ਦਿਵਾਉਣ ਲਈ ਇਹ ਇੱਕ ਵੱਡੀ ਪਹਿਲ ਹੈ।

ਹਾਲਾਂਕਿ ਇਹ ਮੂਰਤੀ ਕਿਸ ਸ਼ਹਿਰ 'ਚ ਸਥਾਪਿਤ ਕੀਤੀ ਜਾਵੇਗੀ, ਇਸ ਦਾ ਐਲਾਨ ਹੋਣਾ ਹਾਲੇ ਕੀਤਾ ਜਾਣਾ ਬਾਕੀ ਹੈ, ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਜ਼ਰਾਈਲ ਇਹ ਮੂਰਤੀ ਅਜਿਹੇ ਸ਼ਹਿਰ 'ਚ ਸਥਾਪਤ ਕਰੇਗਾ, ਜਿੱਥੇ ਵੱਡੀ ਗਿਣਤੀ 'ਚ ਭਾਰਤੀ ਟੂਰਿਸਟ ਜਾਂਦੇ ਹਨ।

ਇਹ ਵੀ ਪੜ੍ਹੋ- ''ਜਿੰਨੀ ਛੇਤੀ ਹੋ ਸਕੇ ਛੱਡ ਦਿਓ ਦੇਸ਼..!'' ਜੰਗ ਦੇ ਖ਼ਤਰੇ ਵਿਚਾਲੇ ਭਾਰਤੀ ਨਾਗਰਿਕਾਂ ਲਈ ਜਾਰੀ ਹੋਈ ਐਡਵਾਈਜ਼ਰੀ

ਇਸ ਪ੍ਰੋਜੈਕਟ ਨੂੰ ਦੋਵਾਂ ਦੇਸ਼ਾਂ ਦੀਆਂ ਸੱਭਿਆਚਾਰਕ ਸੰਸਥਾਵਾਂ ਦੇ ਸਹਿਯੋਗ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਇਜ਼ਰਾਈਲ 'ਚ ਇਸ ਮੂਰਤੀ ਦੀ ਸਥਾਪਨਾ ਨਾਲ ਉੱਥੋਂ ਦੇ ਨਾਗਰਿਕਾਂ ਨੂੰ ਭਾਰਤ ਦੇ ਸ਼ਾਨਦਾਰ ਇਤਿਹਾਸ ਅਤੇ ਮਰਾਠਾ ਸਾਮਰਾਜ ਦੇ ਯੋਗਦਾਨ ਬਾਰੇ ਜਾਣਨ ਦਾ ਮੌਕਾ ਮਿਲੇਗਾ।

ਇਜ਼ਰਾਈਲੀ ਪ੍ਰਸ਼ਾਸਨ ਦੇ ਇਸ ਫੈਸਲੇ ਤੋਂ ਬਾਅਦ ਭਾਰਤ ਦੇ ਨਾਲ-ਨਾਲ ਇਜ਼ਰਾਈਲ 'ਚ ਰਹਿ ਰਹੇ ਭਾਰਤੀ ਪ੍ਰਵਾਸੀਆਂ 'ਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਪਹਿਲ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਭਾਰਤੀ ਇਤਿਹਾਸਕ ਸ਼ਖ਼ਸੀਅਤਾਂ ਦੇ ਵਧ ਰਹੇ ਸਨਮਾਨ ਵਜੋਂ ਦੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ''ਜੇ ਹੁਣ ਹਮਲਾ ਕੀਤਾ ਤਾਂ ਕੋਈ ਨਹੀਂ ਦੇਵੇਗਾ ਤੁਹਾਡਾ ਸਾਥ..!'' ਟਰੰਪ ਨੇ ਨੇਤਨਯਾਹੂ ਨੂੰ ਦੇ'ਤੇ ਚਿਤਾਵਨੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News