ਭੂਚਾਲ ਕਾਰਨ ਵੈਨੇਜ਼ੁਏਲਾ ''ਚ ਹੁਣ ਤੱਕ 1,450 ਲੋਕਾਂ ਦੀ ਮੌਤ ! ਰੈਸਕਿਊ ਆਪਰੇਸ਼ਨ ''ਚ ਜੁਟੀ ਭਾਰਤੀ ਮੈਡੀਕਲ ਟੀਮ
Monday, Jun 29, 2026 - 05:48 PM (IST)
ਨੈਸ਼ਨਲ ਡੈਸਕ- ਭਿਆਨਕ ਭੂਚਾਲ ਦੀ ਮਾਰ ਝੱਲ ਰਹੇ ਵੈਨੇਜ਼ੁਏਲਾ ਦਾ ਮੁਸ਼ਕਲ ਸਮੇਂ 'ਚ ਭਾਰਤ ਪੂਰੀ ਮਦਦ ਕਰ ਰਿਹਾ ਹੈ। ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਰਾਹਤ ਮਿਸ਼ਨ 'ਆਪ੍ਰੇਸ਼ਨ ਅਮਿਸਤਾਦ' ਤਹਿਤ ਭਾਰਤੀ ਫ਼ੌਜ ਦਾ ਇੱਕ ਫੀਲਡ ਹਸਪਤਾਲ ਪੂਰੀ ਤਰ੍ਹਾਂ ਚਾਲੂ ਹੋ ਗਿਆ ਹੈ। ਇਹ ਹਸਪਤਾਲ ਪੀੜਤਾਂ ਨੂੰ 24 ਘੰਟੇ ਲਗਾਤਾਰ ਬਿਲਕੁਲ ਮੁਫ਼ਤ ਡਾਕਟਰੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ।
ਵੈਨੇਜ਼ੁਏਲਾ ਵਿੱਚ ਭਾਰਤੀ ਦੂਤਾਵਾਸ ਮੁਤਾਬਕ, ਤਜ਼ਰਬੇਕਾਰ ਮਾਹਿਰ ਡਾਕਟਰਾਂ ਦੀ ਅਗਵਾਈ ਵਾਲੀ ਭਾਰਤੀ ਮੈਡੀਕਲ ਟੀਮ ਨੇ ਕਾਰਾਕਾਸ ਦੇ 'ਇੰਟਰਨੈਸ਼ਨਲ ਲਾ ਰਿੰਕੋਨਾਡਾ ਰੇਸਟ੍ਰੈਕ' ਵਿਖੇ ਇਹ ਸਪੈਸ਼ਲ ਮੈਡੀਕਲ ਕੈਂਪ ਸਥਾਪਿਤ ਕੀਤਾ ਹੈ।
Operation Amistad: Indian Army doctors taking care of people. pic.twitter.com/RTdJLn6yOz
— Randhir Jaiswal (@MEAIndia) June 29, 2026
ਜ਼ਿਕਰਯੋਗ ਹੈ ਕਿ ਬੀਤੇ ਬੁੱਧਵਾਰ ਸ਼ਾਮ ਨੂੰ ਵੈਨੇਜ਼ੁਏਲਾ ਵਿੱਚ 7.2 ਅਤੇ 7.5 ਦੀ ਤੀਬਰਤਾ ਵਾਲੇ ਦੋ ਜ਼ਬਰਦਸਤ ਭੂਚਾਲ ਆਏ ਸਨ, ਜੋ ਇੱਥੋਂ ਦੇ ਇਤਿਹਾਸ ਵਿੱਚ ਇੱਕ ਸਦੀ ਤੋਂ ਵੀ ਵੱਧ ਸਮੇਂ ਦੇ ਸਭ ਤੋਂ ਵਿਨਾਸ਼ਕਾਰੀ ਭੂਚਾਲ ਹਨ। ਐਤਵਾਰ ਤੱਕ ਇਸ ਕੁਦਰਤੀ ਆਫ਼ਤ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1,450 ਤੱਕ ਪਹੁੰਚ ਚੁੱਕੀ ਹੈ, ਜਦੋਂ ਕਿ ਹਜ਼ਾਰਾਂ ਲੋਕ ਹਾਲੇ ਵੀ ਜ਼ਖ਼ਮੀ ਅਤੇ ਲਾਪਤਾ ਹਨ।
ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਸੋਸ਼ਲ ਮੀਡੀਆ 'ਤੇ ਇਸ ਮਿਸ਼ਨ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਭਾਰਤੀ ਫ਼ੌਜ ਦੇ ਡਾਕਟਰ ਦਿਨ-ਰਾਤ ਲੋਕਾਂ ਦੀ ਸੇਵਾ ਵਿੱਚ ਜੁਟੇ ਹੋਏ ਹਨ। ਵੈਨੇਜ਼ੁਏਲਾ ਦੇ ਸਿਹਤ ਉਪ-ਮੰਤਰੀ ਨੇ ਵੀ ਖ਼ੁਦ ਇਸ ਭਾਰਤੀ ਫੀਲਡ ਹਸਪਤਾਲ ਦਾ ਦੌਰਾ ਕਰਕੇ ਭਾਰਤ ਸਰਕਾਰ ਦੀ ਇਸ ਤੁਰੰਤ ਮਦਦ ਦੀ ਸ਼ਲਾਘਾ ਕੀਤੀ ਹੈ। ਇਹ ਮਿਸ਼ਨ ਅੰਤਰਰਾਸ਼ਟਰੀ ਪੱਧਰ 'ਤੇ ਮੁਸ਼ਕਿਲ ਸਮੇਂ ਦੌਰਾਨ ਦੂਜੇ ਦੇਸ਼ਾਂ ਦੀ ਮਦਦ ਕਰਨ ਦੀ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ- ਆ ਗਿਆ 'ਮੈਕਸੀਕਨ ਬੈਟਮੈਨ' ! ਰਾਤ ਨੂੰ ਫੜ ਕੇ ਖੰਭਿਆਂ ਨਾਲ ਬੰਨ੍ਹ ਦਿੰਦੈ ਚੋਰ, ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
