ਭਾਰਤ ’ਚ ਕੋਰੋਨਾ ਦੇ 31,443 ਨਵੇਂ ਕੇਸ, ਮਰਨ ਵਾਲਿਆਂ ਦਾ ਅੰਕੜਾ ਫਿਰ 2 ਹਜ਼ਾਰ ਤੋਂ ਪਾਰ

Tuesday, Jul 13, 2021 - 12:45 PM (IST)

ਨਵੀਂ ਦਿੱਲੀ (ਭਾਸ਼ਾ)— ਕੋਰੋਨਾ ਵਾਇਰਸ ਯਾਨੀ ਕਿ ਕੋਵਿਡ-19 ਨਾਲ ਇਕ ਦਿਨ ਵਿਚ 2020 ਮਰੀਜ਼ਾਂ ਦੀ ਮੌਤ ਹੋਣ ਨਾਲ ਦੇਸ਼ ਵਿਚ ਮਿ੍ਰਤਕਾਂ ਦੀ ਕੁੱਲ ਗਿਣਤੀ ਵੱਧ ਕੇ 4,10,784 ਹੋ ਗਈ ਹੈ। ਮੱਧ ਪ੍ਰਦੇਸ਼ ਵਿਚ ਕੋਵਿਡ-19 ਕਾਰਨ ਜਾਨ ਗੁਆਉਣ ਵਾਲੇ ਲੋਕਾਂ ਦੇ ਅੰਕੜਿਆਂ ਦਾ ਨਵੇਂ ਸਿਰਿਓਂ ਮਿਲਾਨ ਕਰਨ ਤੋਂ ਬਾਅਦ ਮਿ੍ਰਤਕਾਂ ਦੀ ਗਿਣਤੀ ’ਚ ਉਛਾਲ ਦਰਜ ਕੀਤਾ ਗਿਆ ਹੈ। ਉੱਥੇ ਹੀ ਦੇਸ਼ ਵਿਚ 118 ਦਿਨ ਬਾਅਦ ਵਾਇਰਸ ਦੇ ਸਭ ਤੋਂ ਘੱਟ 31,443 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਕੁੱਲ ਗਿਣਤੀ ਵੱਧ ਕੇ 3,09,05,819 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਵਲੋਂ ਮੰਗਲਵਾਰ ਯਾਨੀ ਕਿ ਅੱਜ ਜਾਰੀ ਕੀਤੇ ਗਏ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ। 

ਇਹ ਵੀ ਪੜ੍ਹੋ : ਭਾਰਤ ’ਚ ਕੋਰੋਨਾ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ 3 ਕਰੋੜ ਦੇ ਪਾਰ

PunjabKesari

ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਦੇਸ਼ ਵਿਚ ਕੋਵਿਡ-19 ਦੇ ਇਲਾਜ ਅਧੀਨ ਯਾਨੀ ਕਿ ਸਰਗਰਮ ਕੇਸ ਘੱਟ ਹੋ ਕੇ 4,32,778 ਹੋ ਗਏ ਹਨ, ਜੋ ਕਿ ਕੁੱਲ ਮਾਮਲਿਆਂ ਦਾ 1.40 ਫ਼ੀਸਦੀ ਹੈ। ਮਰੀਜ਼ਾਂ ਦੇ ਠੀਕ ਹੋਣ ਦੀ ਦਰ 97.28 ਫ਼ੀਸਦੀ ਹੈ। ਹੁਣ ਤੱਕ 3,00,63,720 ਕੋਰੋਨਾ ਮਰੀਜ਼ ਸਿਹਤਮੰਦ ਹੋ ਚੁੱਕੇ ਹਨ। ਇਕ ਦਿਨ ਵਿਚ 49,007 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ। ਕੋਰੋਨਾ ਨਾਲ ਮੌਤ ਦਰ 1.32 ਫ਼ੀਸਦੀ ਹੈ। ਦੇਸ਼ ’ਚ ਹੁਣ ਤੱਕ ਕੋਰੋਨਾ ਰੋਕੂ ਟੀਕਿਆਂ ਦੀਆਂ ਕੁੱਲ 38.14 ਕਰੋੜ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਅੰਕੜਿਆਂ ਮੁਤਾਬਕ ਅਜੇ ਤੱਕ ਕੁਲ 43,40,58,138 ਨਮੂਨਿਆਂ ਦੀ ਕੋਵਿਡ ਸਬੰਧੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ’ਚੋਂ 17,40,325 ਨਮੂਨਿਆਂ ਦੀ ਜਾਂਚ ਸੋਮਵਾਰ ਨੂੰ ਕੀਤੀ ਗਈ ਹੈ।

ਇਹ ਵੀ ਪੜ੍ਹੋ : ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਚਿਤਾਵਨੀ: ਸੈਰ-ਸਪਾਟਾ ਰੁਕੇ, ਨਹੀਂ ਤਾਂ ਕੋਰੋਨਾ ਦੀ ਤੀਜੀ ਲਹਿਰ ‘ਬੂਹੇ ਆਣ ਖੜ੍ਹੀ’

 

ਭਾਰਤ ਵਿਚ ਕੋਰੋਨਾ ਦੇ ਕੁੱਲ ਮਾਮਲੇ—
ਨਵੇਂ ਮਾਮਲੇ- 31,443 
ਠੀਕ ਹੋਏ 49,007
ਮੌਤਾਂ- 2,020
ਕੁੱਲ ਮਾਮਲੇ- 3,09,05,819
ਹੁਣ ਤੱਕ ਠੀਕ ਹੋਏ- 3,00,63,720
ਸਰਗਰਮ ਮਾਮਲੇ 4,32,778
ਕੁੱਲ ਮੌਤਾਂ- 4,10,784
ਕੁੱਲ ਟੀਕਾਕਰਨ 38,14,67,646

ਇਹ ਵੀ ਪੜ੍ਹੋ : ਦੇਸ਼ ’ਚ ਕੋਰੋਨਾ ਦੇ 41,506 ਨਵੇਂ ਮਾਮਲੇ, ਹੁਣ ਤੱਕ 37.60 ਕਰੋੜ ਲੋਕਾਂ ਦਾ ਟੀਕਾਕਰਨ


Tanu

Content Editor

Related News