ਭਾਰਤੀ ਡਾਕ ਮਹਿਕਮੇ 'ਚ ਨਿਕਲੀਆਂ ਭਰਤੀਆਂ, ਆਖ਼ਰੀ ਮੌਕਾ, ਜਲਦੀ ਕਰੋ ਅਪਲਾਈ

11/05/2020 11:05:49 AM

ਸ਼ਿਮਲਾ— 10ਵੀਂ ਪਾਸ ਕਰ ਚੁੱਕੇ ਨੌਜਵਾਨਾਂ ਲਈ ਡਾਕ ਮਹਿਕਮੇ ਵਿਚ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ ਹੈ। ਹਿਮਾਚਲ ਪ੍ਰਦੇਸ਼ ਪੋਸਟਲ ਸਰਕਲ ਨੇ ਗ੍ਰਾਮੀਣ ਡਾਕ ਸੇਵਕ (ਜੀ. ਡੀ. ਐੱਸ.) ਦੇ ਅਹੁਦਿਆਂ 'ਤੇ ਭਰਤੀਆਂ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਹੈ। ਇੱਛੁਕ ਉਮੀਦਵਾਰ ਹਿਮਾਚਲ ਪ੍ਰਦੇਸ਼ ਪੋਸਟਲ ਸਰਕਲ ਭਰਤੀ 2020 ਲਈ ਅਪਲਾਈ ਕਰ ਸਕਦੇ ਹਨ। ਇਸ ਲਈ ਹੁਣ ਅਪਲਾਈ ਕਰਨ ਲਈ ਸਿਰਫ ਕੱਲ ਯਾਨੀ ਕਿ 6 ਨਵੰਬਰ ਦਾ ਦਿਨ ਬਚਿਆ ਹੈ। 

ਕੁੱਲ ਅਹੁਦੇ- 634
ਅਹੁਦੇ ਦਾ ਨਾਮ- ਗ੍ਰਾਮੀਣ ਡਾਕ ਸੇਵਕ (ਜੀ. ਡੀ. ਐੱਸ.)

ਜ਼ਰੂਰੀ ਤਾਰੀਖ਼
ਰਜਿਸਟ੍ਰੇਸ਼ਨ ਅਤੇ ਫੀਸ ਭੁਗਤਾਨ ਦੀ ਆਖ਼ਰੀ ਤਾਰੀਖ਼- 6 ਨਵੰਬਰ 2020

ਸਿੱਖਿਅਕ ਯੋਗਤਾ
ਭਾਰਤ ਸਰਕਾਰ/ਸੂਬਾ ਸਰਕਾਰਾਂ/ਸੰਘ ਸ਼ਾਸਿਤ ਪ੍ਰਦੇਸ਼ਾਂ ਵਲੋਂ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਸਕੂਲ ਐਜੂਕੇਸ਼ਨ ਵਲੋਂ ਆਯੋਜਿਤ ਗਣਿਤ, ਸਥਾਨਕ ਭਾਸ਼ਾ ਅਤੇ ਅੰਗਰੇਜ਼ੀ 'ਚ ਪਾਸ ਅੰਕਾਂ ਨਾਲ 10ਵੀਂ ਜਮਾਤ ਦੀ ਪ੍ਰੀਖਿਆ ਪਾਸ ਦਾ ਸਰਟੀਫ਼ਿਕੇਟ ਹੋਣਾ ਲਾਜ਼ਮੀ ਹੈ। ਉਮੀਦਵਾਰ ਨੂੰ ਘੱਟ ਤੋਂ ਘੱਟ 10ਵੀਂ ਪਾਸ ਤੱਕ ਸਥਾਨਕ ਭਾਸ਼ਾ ਦਾ ਅਧਿਐਨ ਕੀਤਾ ਹੋਣਾ ਚਾਹੀਦਾ ਹੈ।

ਉਮਰ ਹੱਦ
18 ਤੋਂ 40 ਸਾਲ ਦੀ ਉਮਰ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਸਰਕਾਰ ਮੁਤਾਬਕ ਰਿਜ਼ਰਵੇਸ਼ਨ ਵਰਗ ਲਈ ਉਮਰ ਹੱਦ 'ਚ ਛੋਟ ਦਿੱਤੀ ਜਾਵੇਗੀ।

ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਮੈਰਿਟ ਲਿਸਟ ਦੇ ਆਧਾਰ 'ਤੇ ਕੀਤੀ ਜਾਵੇਗੀ।

ਅਰਜ਼ੀ ਫ਼ੀਸ
ਆਮ ਵਰਗ/ਓ. ਬੀ. ਸੀ./ਈ. ਡਬਲਿਊ. ਐੱਸ. ਪੁਰਸ਼ ਉਮੀਦਵਾਰਾਂ ਲਈ 100 ਰੁਪਏ। ਸਾਰੀਆਂ ਬੀਬੀਆਂ, ਸਾਰੇ ਐੱਸ. ਸੀ./ ਐੱਸ. ਟੀ ਉਮੀਦਵਾਰਾਂ ਅਤੇ ਸਾਰੇ ਪੀ. ਡਬਲਿਊ. ਡੀ. ਲਈ ਕੋਈ ਫ਼ੀਸ ਨਹੀਂ ਹੈ।

ਇੰਝ ਕਰੋ ਅਪਲਾਈ
ਉਮੀਦਵਾਰ 6 ਨਵੰਬਰ 2020 ਤੱਕ ਅਧਿਕਾਰਤ ਵੈੱਬਸਾਈਟ http://www.appost.in/gdsonline/ 'ਤੇ ਹਿਮਾਚਲ ਪ੍ਰਦੇਸ਼ ਪੋਸਟਲ ਸਰਕਲ ਜੀ. ਡੀ. ਐੱਸ. ਪੋਸਟ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ।


Tanu

Content Editor

Related News