ਡਾਕ ਮਹਿਕਮੇ 'ਚ 10ਵੀਂ ਪਾਸ ਲਈ ਨੌਕਰੀ ਦਾ ਸੁਨਹਿਰੀ ਮੌਕਾ, ਜਲਦੀ ਕਰੋ ਅਪਲਾਈ

08/05/2020 11:26:04 AM

ਨਵੀਂ ਦਿੱਲੀ— ਭਾਰਤੀ ਡਾਕ ਮਹਿਕਮੇ 'ਚ ਗ੍ਰਾਮੀਣ ਡਾਕ ਸੇਵਕਾਂ ਦੇ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਡਾਕ ਮਹਿਕਮੇ ਦੇ ਜੰਮੂ-ਕਸ਼ਮੀਰ ਸਰਕਿਲ 'ਚ ਗ੍ਰਾਮੀਣ ਡਾਕ ਸੇਵਕਾਂ ਦੇ 422 ਅਹੁਦਿਆਂ 'ਤੇ ਭਰਤੀਆਂ ਕੀਤੀਆਂ ਜਾਣਗੀਆਂ। ਇਨ੍ਹਾਂ ਅਹੁਦਿਆਂ 'ਤੇ ਬੇਨਤੀ ਲਈ ਬਹੁਤ ਘੱਟ ਸਮਾਂ ਬਚਿਆ ਹੈ। ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਲਈ ਆਖਰੀ ਤਾਰੀਖ਼ 5 ਅਗਸਤ 2020 ਹੈ। ਇਛੁੱਕ ਉਮੀਦਵਾਰ ਜਲਦੀ ਅਪਲਾਈ ਕਰਨ। ਇਨ੍ਹਾਂ ਅਹੁਦਿਆਂ ਲਈ ਭਰਤੀ ਤਹਿਤ ਬਰਾਂਚ ਪੋਸਟਮਾਸਟਰ, ਸਹਾਇਕ ਬਰਾਂਚ ਪੋਸਟਮਾਸਟਰ, ਡਾਕ ਸੇਵਕ ਦੇ ਅਹੁਦੇ ਭਰੇ ਜਾਣਗੇ।

ਸਿੱਖਿਅਕ ਯੋਗਤਾ—
ਡਾਕ ਮਹਿਕਮੇ ਦੇ ਜੰਮੂ-ਕਸ਼ਮੀਰ ਸਰਕਿਲ ਵਿਚ ਗ੍ਰਾਮੀਣ ਡਾਕ ਸੇਵਕਾਂ ਦੇ 422 ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ। ਇਸ ਲਈ ਉਮੀਦਵਾਰ ਨੂੰ ਮਾਨਤਾ ਪ੍ਰਾਪਤ ਸਕੂਲ/ਸਿੱਖਿਆ ਬੋਰਡ ਤੋਂ 10ਵੀਂ ਪਾਸ ਹੋਣਾ ਲਾਜ਼ਮੀ ਹੈ। ਇਸ ਦੇ ਨਾਲ ਹੀ ਹਿੰਦੀ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ ਹੈ। ਇਛੁੱਕ ਉਮੀਦਵਾਰ ਵੈੱਬਸਾਈਟ 'ਤੇ ਜਾ ਕੇ ਬੇਨਤੀ ਕਰ ਸਕਦੇ ਹਨ।

ਉਮਰ ਹੱਦ—
ਭਾਰਤੀ ਡਾਕ ਮਹਿਕਮੇ ਵਿਚ ਭਰਤੀ ਲਈ ਉਮੀਦਵਾਰ ਦੀ ਘੱਟ ਤੋਂ ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 40 ਸਾਲ ਤੈਅ ਕੀਤੀ ਗਈ ਹੈ। ਉੱਥੇ ਹੀ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਉਮਰ-ਹੱਦ 'ਚ ਛੋਟ ਦੀ ਵਿਵਸਥਾ ਹੈ।

ਅਰਜ਼ੀ ਫੀਸ—
ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਆਮ ਵਰਗ/ਓ. ਬੀ. ਸੀ/ਈ. ਡਬਲਿਊ. ਐੱਸ. ਵਰਗ ਦੇ ਪੁਰਸ਼ ਉਮੀਦਵਾਰਾਂ ਨੂੰ 100 ਰੁਪਏ ਜਮ੍ਹਾ ਕਰਨੇ ਹੋਣਗੇ, ਜਦਕਿ ਐੱਸ. ਟੀ/ਐੱਸ. ਸੀ/ਐੱਸ. ਟੀ. ਅਤੇ ਜਨਾਨੀ ਉਮੀਦਵਾਰਾਂ ਲਈ ਕੋਈ ਬੇਨਤੀ ਫੀਸ ਨਹੀਂ ਹੈ।

ਇੰਝ ਕਰੋ ਅਪਲਾਈ—
ਇੱਛੁਕ ਅਤੇ ਯੋਗ ਉਮੀਦਵਾਰ 5 ਅਗਸਤ 2020 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸ ਲਈ ਅਧਿਕਾਰਤ ਵੈੱਬਸਾਈਟ https://appost.in 'ਤੇ ਜਾਣਾ ਹੋਵੇਗਾ। 

ਕਿਵੇਂ ਹੋਵੇਗੀ ਚੋਣ—
ਡਾਕ ਮਹਿਕਮੇ 'ਚ ਭਰਤੀ ਲਈ ਉਮੀਦਵਾਰਾਂ ਲਈ ਕੋਈ ਲਿਖਤੀ ਇਮਤਿਹਾਨ ਨਹੀਂ ਹੋਵੇਗਾ। ਉਮੀਦਵਾਰਾਂ ਦੀ ਚੋਣ ਮੈਰਿਟ ਲਿਸਟ ਦੇ ਆਧਾਰ 'ਤੇ ਹੋਵੇਗੀ। ਮੈਰਿਟ 10ਵੀਂ 'ਚ ਪ੍ਰਾਪਤ ਅੰਕਾਂ ਦੇ ਆਧਾਰ 'ਤੇ ਬਣਾਈ ਜਾਵੇਗੀ। 
 


Tanu

Content Editor

Related News