ਭਾਰਤ, ਪਾਕਿਸਤਾਨ ਨੇ ਪੁੰਛ ''ਚ ਫਲੈਗ ਮੀਟਿੰਗ ''ਚ ਕੰਟਰੋਲ ਰੇਖਾ ਦੇ ਮੁੱਦਿਆਂ ''ਤੇ ਕੀਤੀ ਚਰਚਾ
Thursday, Apr 10, 2025 - 04:50 PM (IST)

ਸ਼੍ਰੀਨਗਰ- ਭਾਰਤ ਅਤੇ ਪਾਕਿਸਤਾਨ ਨੇ ਵੀਰਵਾਰ ਨੂੰ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਚੱਕਨ-ਦਾ-ਬਾਗ 'ਚ ਆਯੋਜਿਤ ਫਲੈਗ ਮੀਟਿੰਗ 'ਚ ਕੰਟਰੋਲ ਰੇਖਾ ਨਾਲ ਸੰਬੰਧਤ ਮੁੱਦਿਆਂ 'ਤੇ ਚਰਚਾ ਕੀਤੀ। ਫ਼ੌਜ ਨੇ ਇਕ ਅਧਿਕਾਰਤ ਬਿਆਨ 'ਚ ਕਿਹਾ,''ਫਲੈਗ ਮੀਟਿੰਗ ਡੀਜੀਐੱਮਓ ਦੀ ਦੋਵਾਂ ਪੱਖਾਂ ਵਿਚਾਲੇ ਸਮਝ ਅਨੁਸਾਰ ਨਿਯਮਿਤ ਕੰਟਰੋਲ ਰੇਖਾ ਅਤੇ ਸਰਹੱਦੀ ਪ੍ਰਬੰਧਨ ਪ੍ਰਕਿਰਿਆ ਹੈ। ਵੀਰਵਾਰ ਦੀ ਬੈਠਕ ਕੰਟਰੋਲ ਰੇਖਾ 'ਤੇ ਨਿਯਮਿਤ ਮੁੱਦਿਆਂ 'ਤੇ ਚਰਚਾ ਕਰਨ ਲਈ ਆਯੋਜਿਤ ਕੀਤੀ ਗਈ।''
ਇਸ ਤੋਂ ਪਹਿਲੇ 21 ਫਰਵਰੀ ਨੂੰ, ਭਾਰਤ ਅਤੇ ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਚੱਕਨ-ਦਾ-ਬਾਗ ਕ੍ਰਾਸਿੰਗ ਪੁਆਇੰਟ 'ਤੇ ਬ੍ਰਿਗੇਡੀਅਰ ਪੱਧਰੀ ਫਲੈਗ ਮੀਟਿੰਗ 'ਚ ਸਰਹੱਦ 'ਤੇ ਸ਼ਾਂਤੀ ਲਈ ਜੰਗਬੰਦੀ ਸਮਝੌਤੇ ਦੀ ਪਵਿੱਤਰਤਾ ਬਣਾਏ ਰੱਖਣ 'ਤੇ ਸਹਿਮਤੀ ਜ਼ਾਹਰ ਕੀਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8