ਭਾਰਤ ਨੇ ਪਹਿਲੀ ਵਾਰ ਤਾਇਨਾਤ ਕਰ ''ਤੇ LIVE ਪ੍ਰਮਾਣੂ ਹਥਿਆਰ ! ਦੁਸ਼ਮਣਾਂ ਦੇ ਸੁੱਕੇ ਸਾਹ

Tuesday, Jun 09, 2026 - 02:55 PM (IST)

ਭਾਰਤ ਨੇ ਪਹਿਲੀ ਵਾਰ ਤਾਇਨਾਤ ਕਰ ''ਤੇ LIVE ਪ੍ਰਮਾਣੂ ਹਥਿਆਰ ! ਦੁਸ਼ਮਣਾਂ ਦੇ ਸੁੱਕੇ ਸਾਹ

ਨਵੀਂ ਦਿੱਲੀ- ਭਾਰਤ ਤੇ ਪਾਕਿਸਤਾਨ ਵਿਚਾਲੇ ਪਿਛਲੇ ਸਾਲ 4 ਦਿਨਾਂ ਤੱਕ ਚੱਲੀ ਜੰਗ ਨੂੰ ਹਾਲੇ ਕੋਈ ਨਹੀਂ ਭੁੱਲਿਆ। ਇਸੇ ਦੌਰਾਨ ਦੁਨੀਆ ਭਰ 'ਚ ਹਥਿਆਰਾਂ ਦੀ ਨਿਗਰਾਨੀ ਕਰਨ ਵਾਲੀ ਸੰਸਥਾ 'ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ' (SIPRI) ਦੀ ਤਾਜ਼ਾ ਰਿਪੋਰਟ ਮੁਤਾਬਕ, ਭਾਰਤ ਨੇ ਆਪਣੇ ਪਰਮਾਣੂ ਪ੍ਰੋਗਰਾਮ 'ਚ ਇੱਕ ਵੱਡਾ ਬਦਲਾਅ ਕੀਤਾ ਹੈ। ਭਾਰਤ ਨੇ ਪਹਿਲੀ ਵਾਰ ਘੱਟੋ-ਘੱਟ 12 ਪਰਮਾਣੂ ਹਥਿਆਰਾਂ ਨੂੰ ਆਪ੍ਰੇਸ਼ਨਲ ਤੌਰ 'ਤੇ ਤਾਇਨਾਤ ਕੀਤਾ ਹੈ। ਅਜਿਹਾ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੈ। ਇਸ ਤੋਂ ਪਹਿਲਾਂ ਪਰਮਾਣੂ ਹਥਿਆਰਾਂ ਅਤੇ ਉਨ੍ਹਾਂ ਨੂੰ ਲਿਜਾਣ ਵਾਲੇ ਲਾਂਚਰਾਂ ਨੂੰ ਵੱਖ-ਵੱਖ ਸਟੋਰੇਜ ਵਿੱਚ ਰੱਖਿਆ ਜਾਂਦਾ ਸੀ।

ਰਿਪੋਰਟਾਂ ਅਨੁਸਾਰ, ਜਨਵਰੀ 2026 ਤੱਕ ਭਾਰਤ ਦੇ ਕੁੱਲ ਪਰਮਾਣੂ ਹਥਿਆਰਾਂ ਦੀ ਗਿਣਤੀ 190 ਤੱਕ ਪਹੁੰਚ ਗਿਆ ਹੈ। ਪਿਛਲੀਆਂ ਰਿਪੋਰਟਾਂ 'ਚ ਭਾਰਤ ਦੇ ਇਨ੍ਹਾਂ ਹਥਿਆਰਾਂ ਨੂੰ ਸਿਰਫ਼ 'ਸਟਾਕਪਾਈਲਡ' ਸ਼੍ਰੇਣੀ 'ਚ ਰੱਖਿਆ ਜਾਂਦਾ ਸੀ, ਪਰ ਹੁਣ 12 ਹਥਿਆਰਾਂ ਨੂੰ ਸਿੱਧਾ ਡਿਲੀਵਰੀ ਸਿਸਟਮ ਨਾਲ ਜੋੜ ਕੇ ਤਿਆਰ ਬਰ ਤਿਆਰ ਹਾਲਤ ਵਿੱਚ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ- ''ਜੇ ਹੁਣ ਹਮਲਾ ਕੀਤਾ ਤਾਂ ਕੋਈ ਨਹੀਂ ਦੇਵੇਗਾ ਤੁਹਾਡਾ ਸਾਥ..!'' ਟਰੰਪ ਨੇ ਨੇਤਨਯਾਹੂ ਨੂੰ ਦੇ'ਤੇ ਚਿਤਾਵਨੀ

ਰਿਪੋਰਟ 'ਚ ਇਹ ਵੀ ਸੰਕੇਤ ਦਿੱਤਾ ਗਿਆ ਹੈ ਕਿ ਭਾਰਤ ਨੇ ਇਹ ਪਰਮਾਣੂ ਹਥਿਆਰ ਕਿਸੇ ਸਿੰਗਲ 'ਐੱਸ.ਐੱਸ.ਬੀ.ਐੱਨ.' (ਪਰਮਾਣੂ ਮਿਜ਼ਾਈਲਾਂ ਨਾਲ ਲੈਸ ਪਣਡੁੱਬੀ) 'ਤੇ ਤਾਇਨਾਤ ਕੀਤੇ ਹਨ, ਜੋ ਕਦੇ-ਕਦੇ ਨਿਗਰਾਨੀ ਗਸ਼ਤ 'ਤੇ ਨਿਕਲਦੀ ਹੈ। ਭਾਰਤ ਨੇ ਅਗਸਤ 2024 ਤੋਂ 2 ਪ੍ਰਮੁੱਖ ਪਰਮਾਣੂ ਪਣਡੁੱਬੀਆਂ- 'ਆਈ.ਐੱਨ.ਐੱਸ. ਅਰੀਘਾਤ' ਅਤੇ 'ਆਈ.ਐੱਨ.ਐੱਸ. ਅਰੀਦਮਨ' ਨੂੰ ਪੂਰੀ ਤਰ੍ਹਾਂ ਆਪ੍ਰੇਸ਼ਨਲ ਕਰ ਦਿੱਤਾ ਹੈ, ਜੋ ਪਰਮਾਣੂ ਮਿਜ਼ਾਈਲਾਂ ਲਿਜਾਣ ਦੇ ਸਮਰੱਥ ਹਨ।

ਭਾਰਤ ਦੀ 'ਨੋ ਫਸਟ ਯੂਜ਼' ਨੀਤੀ ਦੇ ਮੱਦੇਨਜ਼ਰ, ਇਨ੍ਹਾਂ ਪਣਡੁੱਬੀਆਂ ਦੀ ਮੁੱਖ ਭੂਮਿਕਾ ਭਾਰਤੀ ਜ਼ਮੀਨ 'ਤੇ ਕਿਸੇ ਵੀ ਸੰਭਾਵਿਤ ਪਰਮਾਣੂ ਹਮਲੇ ਦੀ ਸੂਰਤ ਵਿੱਚ 'ਸੈਕੰਡ ਸਟ੍ਰਾਈਕ' ਕਰਨਾ ਹੈ। SIPRI ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਚੀਨ ਨੇ 2024 ਤੋਂ ਹੀ ਆਪਣੇ ਪਰਮਾਣੂ ਹਥਿਆਰਾਂ ਦੀ ਤਾਇਨਾਤੀ ਸ਼ੁਰੂ ਕਰ ਦਿੱਤੀ ਸੀ ਅਤੇ ਮੌਜੂਦਾ ਸਮੇਂ ਉਸ ਕੋਲ 34 ਤਾਇਨਾਤ ਪਰਮਾਣੂ ਹਥਿਆਰ ਹਨ। ਦੂਜੇ ਪਾਸੇ, ਪਾਕਿਸਤਾਨ ਕੋਲ ਕੁੱਲ 170 ਪਰਮਾਣੂ ਹਥਿਆਰ ਹਨ, ਪਰ ਉਸ ਨੇ ਹਾਲੇ ਤੱਕ ਕਿਸੇ ਵੀ ਹਥਿਆਰ ਨੂੰ ਆਪ੍ਰੇਸ਼ਨਲ ਤੌਰ 'ਤੇ ਤਾਇਨਾਤ ਨਹੀਂ ਕੀਤਾ ਹੈ। ਅਜਿਹੇ 'ਚ ਭਾਰਤ ਵੱਲੋਂ ਚੁੱਕਿਆ ਗਿਆ ਇਹ ਕਦਮ ਕਿਸੇ ਵੀ ਦੇਸ਼ ਨੂੰ ਭਾਰਤ 'ਤੇ ਹਮਲਾ ਕਰਨ ਤੋਂ ਪਹਿਲਾਂ ਸੋਚਣ ਲਈ ਮਜਬੂਰ ਜ਼ਰੂਰ ਕਰੇਗਾ।

ਇਹ ਵੀ ਪੜ੍ਹੋ- ਇਜ਼ਰਾਈਲ 'ਚ ਲੱਗੇਗੀ ਭਾਰਤ ਦੀ ਇਸ ਮਹਾਨ ਸ਼ਖ਼ਸੀਅਤ ਦੀ ਮੂਰਤੀ ! ਹੋਰ ਗੂੜ੍ਹੇ ਹੋਣਗੇ ਦੋਵਾਂ ਦੇਸ਼ਾਂ ਦੇ ਰਿਸ਼ਤੇ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News