‘ਤਾਲਾਬੰਦੀ’ ਦਾ ਕਦੇ ਨਾ ਭੁੱਲਣ ਵਾਲਾ ਦੌਰ, ਲੋਕਾਂ ਦੀ ਜ਼ਿੰਦਗੀ ’ਚ ਲਿਆਉਂਦੀ ਵੱਡੀ ਤਬਦੀਲੀ (ਤਸਵੀਰਾਂ)

Thursday, Mar 25, 2021 - 06:32 PM (IST)

ਵੈਬ ਡੈਸਕ— ਬੀਤੇ ਸਾਲ ਕੋਰੋਨਾ ਮਹਾਮਾਰੀ ਕਾਰਨ ਲੱਗੀ ਤਾਲਾਬੰਦੀ ਨੇ ਹਰ ਕਿਸੇ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ। ਕੋਰੋਨਾ ਖ਼ਿਲਾਫ਼ ਲੜਾਈ ਦੀ ਸ਼ੁਰੂਆਤ ਭਾਰਤ ’ਚ 25 ਮਾਰਚ 2020 ਨੂੰ ਲੱਗੀ ਤਾਲਾਬੰਦੀ ਤੋਂ ਹੋਈ ਸੀ। ਅੱਜ ਯਾਨੀ ਕਿ 25 ਮਾਰਚ 2021 ਨੂੰ ਇਸ ਦਾ ਇਕ ਸਾਲ ਪੂਰਾ ਹੋ ਗਿਆ ਹੈ। ਅੱਜ ਅਸੀਂ ਤੁਹਾਨੂੰ ਤਾਲਾਬੰਦੀ ਅਤੇ ਉਸ ਤੋਂ ਪਹਿਲਾਂ ਦੇ ਭਾਰਤ ਦੀਆਂ ਤਸਵੀਰਾਂ ਨਾਲ ਰੂ-ਬ-ਰੂ ਕਰਵਾਵਾਂਗੇ। ਜਿੱਥੇ ਲੋਕਾਂ ਦੀ ਭਾਰੀ ਭੀੜ ਹੁੰਦੀ ਸੀ ਅਤੇ ਤਾਲਾਬੰਦੀ ਕਾਰਨ ਹਰ ਪਾਸਾ ਵੀਰਾਨ ਹੋ ਗਿਆ। 

PunjabKesari

ਇਸ ਦੌਰਾਨ ਦੇਸ਼ ਭਰ ’ਚ ਵੱਸਦੇ ਲੋਕ ਤਮਾਮ ਦਰਦ ਅਤੇ ਪਰੇਸ਼ਾਨੀਆਂ ’ਚੋਂ ਲੰਘੇ। ਆਫ਼ਤ ਦਰਮਿਆਨ ਬੇਬਸੀ ਦੇ ਸੰਘਣੇ ਹਨ੍ਹੇਰੇ ਵਿਚ ਵੀ ਉਮੀਦਾਂ ਦੇ ਦੀਵੇ ਜਗਾ ਕੇ ਰੱਖੇ। ਪਰ ਖ਼ਤਰਾ ਅਜੇ ਟਲਿਆ ਨਹੀਂ ਹੈ। ਸਾਡੇ ਸਾਰਿਆਂ ਦਾ ਧੀਰਜ ਹੀ ਸਾਨੂੰ ਇਸ ਮਹਾਮਾਰੀ ਖ਼ਿਲਾਫ਼ ਜੰਗ ’ਚ ਜਿੱਤ ਦਿਵਾਏਗਾ। ਕਈ ਲੋਕ ਇਸ ਦੌਰਾਨ ਮਦਦ ਲਈ ਅੱਗੇ ਵੀ ਆਏ, ਜਿਨ੍ਹਾਂ ਦਾ ਅਸੀਂ ਤਹਿ-ਦਿਲੋਂ ਧੰਨਵਾਦ ਕਰਦੇ ਹਾਂ। 

PunjabKesari

ਸਭ ਤੋਂ ਜ਼ਿਆਦਾ ਪਰੇਸ਼ਾਨੀ ਮਜ਼ੂਦਰ ਪਰਿਵਾਰਾਂ ਨੂੰ ਹੋਈ, ਜੋ ਕਿ ਆਪਣਾ ਘਰ-ਪਰਿਵਾਰ ਛੱਡ ਕੇ ਭਾਰਤ ਦੇ ਵੱਖ-ਵੱਖ ਸੂਬਿਆਂ ’ਚ ਨੌਕਰੀ ਲਈ ਆਏ ਸਨ। ਤਾਲਾਬੰਦੀ ਕਾਰਨ ਸਭ ਕੁਝ ਰੁੱਕ ਗਿਆ ਸੀ। ਮੋਟਰ-ਗੱਡੀਆਂ, ਬੱਸਾਂ, ਰੇਲ ਗੱਡੀਆਂ ਦੇ ਪਹੀਏ ਤੱਕ ਰੁੱਕ ਗਏ ਸਨ। ਜਿਸ ਕਾਰਨ ਇਨ੍ਹਾਂ ਮਜ਼ਦੂਰਾਂ ਨੂੰ ਹੀ ਸਭ ਤੋਂ ਵੱਡੀ ਪਰੇਸ਼ਾਨੀ ਝੱਲਣੀ ਪਈ। ਮਜ਼ਦੂਰਾਂ ਨੂੰ ਆਪਣੇ ਬੱਚਿਆਂ ਨਾਲ ਪੈਦਲ ਹੀ ਆਪਣੇ ਪਿੰਡਾਂ ਨੂੰ ਮੁੜਨਾ ਪਿਆ। ਇਸ ਦਰਮਿਆਨ ਕੁਝ ਅਜਿਹੀਆਂ ਤਸਵੀਰਾਂ ਨੂੰ ਸਾਹਮਣੇ ਆਈਆਂ, ਜੋ ਕਿ ਦਿਲ ਨੂੰ ਝੰਜੋੜ ਦੇਣਗੀਆਂ।

PunjabKesari

ਤਾਲਾਬੰਦੀ ਦੌਰਾਨ ਸੜਕਾਂ ’ਤੇ ਮਜ਼ਦੂਰ ਸਿਰ ’ਤੇ ਬੋਝ ਚੁੱਕੀ ਆਪਣੀ ਮੰਜ਼ਿਲ ਵੱਲ ਵੱਧਦੇ ਗਏ। ਕੋਈ ਨੰਗੇ ਪੈਰੀਂ ਸੀ ਅਤੇ ਕੋਈ ਸੁੰਨਸਾਨ ਸੜਕ ’ਤੇ ਬੈਠਾ ਰੋਈ ਜਾਂਦਾ ਸੀ। ਇਸ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਡੰਡੇ-ਲਾਠੀਆਂ ਖਾਣੀਆਂ ਪਈਆਂ, ਕਿਉਂਕਿ ਉਨ੍ਹਾਂ ਦਾ ਗੁਨਾਹ ਇਹ ਸੀ ਕਿ ਉਹ ਆਪਣੇ ਹੀ ਘਰ ਪਰਤ ਰਹੇ ਸਨ। ਕੋਰੋਨਾ ਕਾਲ ਕਾਰਨ ਲੋਕਾਂ ਨੂੰ ਬਿਨਾਂ ਵਜ੍ਹਾ ਬਾਹਰ ਨਿਕਲਣ ਦੀ ਮਨਾਹੀ ਜੋ ਸੀ।

PunjabKesari

ਜਿਸ ਥਾਂ ’ਤੇ ਵੱਡੀ ਗਿਣਤੀ ’ਚ ਲੋਕਾਂ ਦਾ ਇਕੱਠ ਹੁੰਦਾ ਸੀ, ਉਹ ਸੁੰਨਸਾਨ ਨਜ਼ਰ ਆਏ। ਸੜਕਾਂ ਵੀਰਾਨ ਹੋ ਗਈਆਂ। 

PunjabKesari

ਕਿੰਨੇ ਹੀ ਲੋਕਾਂ ਨੂੰ ਕੁਝ ਹੀ ਦਿਨਾਂ ’ਚ ਨੌਕਰੀ ਤੋਂ ਹੱਥ ਧੋਣੇ ਪਏ, ਜਿੱਥੇ ਸਾਲਾਂ ਤੱਕ ਆਪਣਾ ਖੂਨ-ਪਸੀਨਾ ਵਹਾਇਆ ਸੀ। ਹੋਲੀ-ਦੀਵਾਲੀ ਦੀ ਘਰ ਵਾਲੀ ਖੁਸ਼ੀ ਨੂੰ ਜਿੱਥੇ ਰਹਿ ਕੇ ਗਵਾਇਆ ਸੀ। 

PunjabKesari

ਹਾਲਾਂਕਿ ਤਾਲਾਬੰਦੀ ਦੌਰਾਨ ਪੰਛੀਆਂ-ਜੀਵ ਜੰਤੂਆਂ ਨੂੰ ਆਜ਼ਾਦੀ ਮਿਲੀ। ਜਿੱਥੇ ਲੋਕ ਇਕੱਠੇ ਹੁੰਦੇ ਸਨ, ਉੱਥੇ ਪੰਛੀ ਨਜ਼ਰ ਆਉਂਦੇ ਸਨ। 

PunjabKesari


Tanu

Content Editor

Related News