ਭੂਚਾਲ ਨਾਲ ਕੰਬਿਆ ਮੋਰੱਕੋ, PM ਮੋਦੀ ਬੋਲੇ- ਹਰ ਸੰਭਵ ਮਦਦ ਲਈ ਤਿਆਰ ਹੈ ਭਾਰਤ

Saturday, Sep 09, 2023 - 03:06 PM (IST)

ਭੂਚਾਲ ਨਾਲ ਕੰਬਿਆ ਮੋਰੱਕੋ, PM ਮੋਦੀ ਬੋਲੇ- ਹਰ ਸੰਭਵ ਮਦਦ ਲਈ ਤਿਆਰ ਹੈ ਭਾਰਤ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੋਰੱਕੋ 'ਚ ਜ਼ਬਰਦਸਤ ਭੂਚਾਲ ਕਾਰਨ ਲੋਕਾਂ ਦੀ ਮੌਤ 'ਤੇ ਸੋਗ ਜ਼ਾਹਰ ਕੀਤਾ ਅਤੇ ਕਿਹਾ ਕਿ ਭਾਰਤ ਇਸ ਮੁਸ਼ਕਲ ਸਮੇਂ ਵਿਚ ਉਸ ਨੂੰ ਹਰ ਸੰਭਵ ਮਦਦ ਦੇਣ ਲਈ ਤਿਆਰ ਹੈ। ਮੋਰੱਕੋ ਦੇ ਗ੍ਰਹਿ ਮੰਤਰਾਲਾ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਆਏ ਜ਼ਬਰਦਸਤ ਭੂਚਾਲ ਵਿਚ 600 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਪ੍ਰਧਾਨ ਮੰਤਰੀ ਮੋਦੀ ਨੇ ਜੀ20 ਸੰਮੇਲਨ 'ਚ ਆਪਣੇ ਸ਼ੁਰੂਆਤੀ ਭਾਸ਼ਣ 'ਚ ਇਸ ਜ਼ਬਰਦਸਤ ਭੂਚਾਲ ਤੋਂ ਪ੍ਰਭਾਵਿਤ ਲੋਕਾਂ ਪ੍ਰਤੀ ਹਮਦਰਦੀ ਜ਼ਾਹਰ ਕੀਤੀ। ਉਨ੍ਹਾਂ ਨੇ ਕਿਹਾ ਕਿ ਮੁਸ਼ਕਲ ਦੀ ਇਸ ਘੜੀ ਵਿਚ ਪੂਰਾ ਵਿਸ਼ਵ ਭਾਈਚਾਰਾ ਮੋਰੱਕੋ ਨਾਲ ਹੈ ਅਤੇ ਅਸੀਂ ਉਨ੍ਹਾਂ ਨੂੰ ਹਰ ਸੰਭਵ ਮਦਦ ਦੇਣ ਲਈ ਤਿਆਰ ਹਾਂ।

ਇਹ ਵੀ ਪੜ੍ਹੋ-  ਮੋਰੱਕੋ 'ਚ ਜ਼ਬਰਦਸਤ ਭੂਚਾਲ ਕਾਰਨ 632 ਲੋਕਾਂ ਨੇ ਗੁਆਈ ਜਾਨ, ਤਸਵੀਰਾਂ 'ਚ ਵੇਖੋ ਤਬਾਹੀ ਦਾ ਮੰਜ਼ਰ

ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਕਿਹਾ ਕਿ ਮੋਰੱਕੋ ਵਿਚ ਭੂਚਾਲ ਕਾਰਨ ਲੋਕਾਂ ਦੀ ਮੌਤ ਨਾਲ ਬਹੁਤ ਦੁਖੀ ਹਾਂ। ਦੁੱਖ ਦੀ ਇਸ ਘੜੀ ਵਿਚ ਮੇਰੀ ਹਮਦਰਦੀ ਮੋਰੱਕੋ ਦੇ ਲੋਕਾਂ ਨਾਲ ਹੈ। ਆਪਣੇ ਪਿਆਰਿਆਂ ਨੂੰ ਗੁਆਉਣ ਵਾਲੇ ਲੋਕਾਂ ਪ੍ਰਤੀ ਹਮਦਰਦੀ ਜ਼ਾਹਰ ਕਰਦਾ ਹਾਂ। ਜ਼ਖ਼ਮੀਆਂ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ। ਭਾਰਤ ਇਸ ਮੁਸ਼ਕਲ ਸਮੇਂ ਵਿਚ ਮੋਰੱਕੋ ਨੂੰ ਹਰ ਸੰਭਵ ਮਦਦ ਦੇਣ ਲਈ ਤਿਆਰ ਹੈ।

PunjabKesari

ਇਹ ਵੀ ਪੜ੍ਹੋ-  ਜਾਣੋ 'ਕੋਨਾਰਕ ਚੱਕਰ' ਦਾ ਮਹੱਤਵ, ਜਿਸਦੇ ਸਾਹਮਣੇ PM ਮੋਦੀ ਨੇ ਦੁਨੀਆ ਦੇ ਤਾਕਤਵਰ ਨੇਤਾਵਾਂ ਨਾਲ ਮਿਲਾਇਆ ਹੱਥ

ਓਧਰ ਮੋਰੱਕੋ ਵਾਸੀਆਂ ਨੇ ਸੋਸ਼ਲ ਮੀਡੀਆ 'ਤੇ ਕਈ ਵੀਡੀਓ ਸਾਂਝੇ ਕੀਤੇ ਹਨ, ਜਿਨ੍ਹਾਂ 'ਚ ਇਮਾਰਤਾਂ ਮਲਬੇ 'ਚ ਬਦਲੀਆਂ ਵਿਖਾਈ ਦਿੰਦੀਆਂ ਹਨ ਅਤੇ ਚਾਰੋਂ ਪਾਸੇ ਧੂੜ ਨਜ਼ਰ ਆ ਰਹੀ ਹੈ। ਮੋਰੱਕੋ ਦੇ ਇਤਿਹਾਸਕ ਸ਼ਹਿਰ ਮਰਾਕੇਸ਼ ਦੇ ਚਾਰੋਂ ਪਾਸੇ ਬਣੀ ਪ੍ਰਸਿੱਧ ਲਾਲ ਕੰਧ ਦੇ ਕੁਝ ਹਿੱਸੇ ਨੁਕਸਾਨੇ ਗਏ ਹਨ। ਮਰਾਕੇਸ਼ ਯੂਨੈਸਕੋ (ਸੰਯੁਕਤ ਰਾਸ਼ਟਰ ਸਿੱਖਿਅਕ, ਵਿਗਿਆਨਕ ਅਤੇ ਸੰਸਕ੍ਰਿਤੀ ਸੰਗਠਨ) ਦੇ ਵਿਸ਼ਵ ਵਿਰਾਸਤ ਸਥਲਾਂ ਦੀ ਸੂਚੀ ਵਿਚ ਸ਼ਾਮਲ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News