ਤਹੱਵੁਰ ਰਾਣਾ ਤਾਂ ਸ਼ੁਰੂਆਤ ਹੈ, ਭਾਰਤ ਨੇ US ਨੂੰ ਕਰ ਰੱਖੀ ਹੈ 65 ਅਪਰਾਧੀਆਂ ਦੀ ਹਵਾਲਗੀ ਦੀ ਅਪੀਲ
Saturday, Feb 15, 2025 - 10:14 AM (IST)
ਜਲੰਧਰ (ਨਰੇਸ਼ ਕੁਮਾਰ)- ਮੁੰਬਈ ਦੇ 26/11 ਦੇ ਅੱਤਵਾਦੀ ਹਮਲੇ ਦੇ ਮਾਸਟਰ ਮਾਈਂਡ ਤਹੱਵੁਰ ਰਾਣਾ ਦੀ ਹਵਾਲਗੀ ਦਾ ਰਸਤਾ ਸਾਫ ਹੋਣ ਤੋਂ ਬਾਅਦ ਹੁਣ ਅਮਰੀਕਾ ਵਿਚ ਸ਼ਰਨ ਲੈ ਕੇ ਬੈਠੇ 64 ਹੋਰ ਅਪਰਾਧੀਆਂ ਦੀਆਂ ਰਾਤਾਂ ਦੀ ਨੀਂਦ ਉਡਣ ਵਾਲੀ ਹੈ, ਜਿਨ੍ਹਾਂ ਨੇ ਭਾਰਤ ਵਿਚ ਅਪਰਾਧ ਕਰਨ ਤੋਂ ਬਾਅਦ ਅਮਰੀਕਾ ਵਿਚ ਸ਼ਰਨ ਲੈ ਰੱਖੀ ਹੈ। ਭਾਰਤ ਨੇ ਅਮਰੀਕਾ ਨੂੰ ਹਵਾਲਗੀ ਦੀਆਂ ਕੁੱਲ 65 ਅਪੀਲਾਂ ਕੀਤੀਆਂ ਹਨ। ਇਸ ਸੂਚੀ ਵਿਚ ਗੈਂਗਸਟਰਾਂ ਤੋਂ ਲੈ ਕੇ ਅੱਤਵਾਦੀ, ਖਾਲਿਸਤਾਨੀ ਗਤੀਵਿਧੀਆਂ ਵਿਚ ਸ਼ਾਮਲ ਲੋਕ ਅਤੇ ਹੋਰ ਤਰ੍ਹਾਂ ਦੇ ਅਪਰਾਧ ਕਰਨ ਵਾਲੇ ਲੋਕ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ: ਡੌਂਕੀ ਲਾ ਵਿਦੇਸ਼ ਪਹੁੰਚੇ 260 ਹੋਰ ਲੋਕ ਆ ਰਹੇ ਵਾਪਸ, ਆ ਗਈ ਪੂਰੀ List
ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ 10 ਦਸੰਬਰ ਨੂੰ ਸੰਸਦ ਵਿਚ ਇਕ ਸਵਾਲ ਦੇ ਜਵਾਬ ਵਿਚ ਕਿਹਾ ਸੀ ਕਿ ਭਾਰਤ ਨੇ ਵੱਖ-ਵੱਖ ਦੇਸ਼ਾਂ ਨੂੰ ਹਵਾਲਗੀ ਦੀਆਂ ਕੁੱਲ 178 ਅਪੀਲਾਂ ਭੇਜੀਆਂ ਹਨ, ਜਿਨ੍ਹਾਂ ਵਿਚ 65 ਸਿਰਫ ਅਮਰੀਕਾ ਨੂੰ ਭੇਜੀਆਂ ਗਈਆਂ ਹਨ। ਭਾਰਤ ਨੇ ਹਵਾਲਗੀ ਦੀਆਂ ਇਹ ਸਾਰੀਆਂ ਅਪੀਲਾਂ ਪਿਛਲੇ 5 ਸਾਲਾਂ ਦੌਰਾਨ ਕੀਤੀਆਂ ਸਨ ਅਤੇ ਇਸ ਦੌਰਾਨ ਜ਼ਿਆਦਾਤਰ ਸਮੇਂ ਤੱਕ ਜੋਅ ਬਾਈਡੇਨ ਰਾਸ਼ਟਰਪਤੀ ਸਨ ਅਤੇ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੇ ਭਾਰਤ ਦੀਆਂ ਇਨ੍ਹਾਂ ਅਪੀਲਾਂ ਵੱਲ ਧਿਆਨ ਨਹੀਂ ਦਿੱਤਾ। ਇਸ ਗੱਲ ਦਾ ਇਸ਼ਾਰਾ ਡੋਨਾਲਡ ਟਰੰਪ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਹੁਣ ਅਮਰੀਕਾ ਵਿਚ ਸੱਤਾ ਬਦਲ ਚੁੱਕੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਪਸੀ ਸਬੰਧ ਬਹੁਤ ਬਿਹਤਰ ਹਨ, ਲਿਹਾਜ਼ਾ ਹੁਣ ਅਮਰੀਕਾ ਵੱਲੋਂ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਤੇਜ਼ੀ ਲਿਆਉਣ ਦੇ ਸੰਕੇਤ ਮਿਲ ਰਹੇ ਹਨ। ਜ਼ਿਕਰਯੋਗ ਹੈ ਕਿ ਭਾਰਤ ਦਾ 48 ਦੇਸ਼ਾਂ ਅਤੇ 12 ਟੈਰੇਟਰੀਜ਼ ਦੇ ਨਾਲ ਹਵਾਲਗੀ ਸਮਝੌਤਾ ਹੈ ਅਤੇ 2019 ਤੋਂ ਬਾਅਦ ਹੁਣ ਤੱਕ ਭਾਰਤ 23 ਅਜਿਹੇ ਅਪਰਾਧੀਆਂ ਦੀ ਹਵਾਲਗੀ ਵਿਚ ਸਫਲ ਹੋ ਚੁੱਕਾ ਹੈ ਜੋ ਭਾਰਤ ਨੂੰ ਅਪਰਾਧਿਕ ਮਾਮਲਿਆਂ ਵਿਚ ਲੋੜੀਂਦੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Related News
ਰੂਸੀ ਤੇਲ ਦੀ ਖਰੀਦ ''ਤੇ ਭਾਰਤ ਨੂੰ ਮਿਲ ਸਕਦੀ ਹੈ ਵੱਡੀ ਰਾਹਤ ! ਅਮਰੀਕਾ ਨੇ 25 ਫੀਸਦੀ ਟੈਰਿਫ ਹਟਾਉਣ ਦੇ ਦਿੱਤੇ ਸੰਕੇਤ
