ਭਾਰਤ ਸਰਕਾਰ ਦੇ ਇਸ ਮਹਿਕਮੇ ''ਚ ਨੌਕਰੀ ਦਾ ਸੁਨਹਿਰੀ ਮੌਕਾ, ਗਰੈਜੂਏਟ ਪਾਸ ਕਰਨ ਅਪਲਾਈ

Monday, Jul 06, 2020 - 10:34 AM (IST)

ਨਵੀਂ ਦਿੱਲੀ— ਭਾਰਤ ਸਰਕਾਰ ਟਕਸਾਲ  (India Government Mint, Hyderabad - IGMH)  'ਚ ਜੂਨੀਅਰ ਅਫ਼ਸਰ ਅਸਿਸਟੈਂਟ ਅਤੇ ਸੁਪਰਵਾਈਜ਼ਰ ਅਹੁਦਿਆਂ 'ਤੇ ਭਰਤੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇੱਛੁਕ ਅਤੇ ਯੋਗ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਬੇਨਤੀ ਆਨਲਾਈਨ ਕਰ ਸਕਦੇ ਹਨ ਪਰ ਇਸ ਲਈ ਤੁਹਾਡਾ ਗਰੈਜੂਏਟ ਹੋਣਾ ਲਾਜ਼ਮੀ ਹੈ। ਆਨਲਾਈਨ ਪ੍ਰਕਿਰਿਆ 3 ਜੁਲਾਈ ਤੋਂ ਸ਼ੁਰੂ ਹੋ ਚੁੱਕੀ ਹੈ। ਆਨਲਾਈਨ ਅਪਲਾਈ ਕਰਨ ਦੀ ਆਖਰੀ ਤਾਰੀਖ਼ 30 ਜੁਲਾਈ 2020 ਹੈ।

ਕੁੱਲ ਅਹੁਦੇ-
ਜੂਨੀਅਰ ਅਫ਼ਸਰ ਅਸਿਸਟੈਂਟ- 6
ਸੁਪਰਵਾਈਜ਼ਰ-1

PunjabKesari

ਸਿੱਖਿਅਕ ਯੋਗਤਾ—
ਜੂਨੀਅਰ ਅਫ਼ਸਰ ਅਸਿਸਟੈਂਟ ਦੇ ਅਹੁਦੇ 'ਤੇ ਬੇਨਤੀ ਕਰਨ ਲਈ ਉਮੀਦਵਾਰਾਂ ਕੋਲ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ 55 ਫੀਸਦੀ ਅੰਕਾਂ ਨਾਲ ਗਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਕੰਪਿਊਟਰ ਦੀ ਜਾਣਕਾਰੀ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਕੰਪਿਊਟਰ 'ਤੇ ਅੰਗਰੇਜ਼ੀ ਵਿਚ 40 ਸ਼ਬਦ/ਮਿੰਟ ਅਤੇ ਹਿੰਦੀ ਵਿਚ 30 ਸ਼ਬਦ/ਮਿੰਟ ਦੀ ਟਾਈਪਿੰਗ ਦੀ ਸਪੀਡ ਹੋਣੀ ਚਾਹੀਦੀ ਹੈ। 
ਸੁਪਰਵਾਈਜ਼ਰ ਦੇ ਅਹੁਦੇ 'ਤੇ ਬੇਨਤੀ ਕਰਨ ਲਈ ਉਮੀਦਵਾਰਾਂ ਕੋਲ ਅੰਗਰੇਜ਼ੀ/ਹਿੰਦੀ ਵਿਸ਼ੇ ਨਾਲ ਹਿੰਦੀ ਜਾਂ ਅੰਗਰੇਜ਼ੀ ਵਿਚ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਹੋਣੀ ਜ਼ਰੂਰੀ ਹੈ। ਇਸ ਤੋਂ ਇਲਾਵਾ ਹਿੰਦੀ ਤੋਂ ਅੰਗਰੇਜ਼ੀ/ਅੰਗਰੇਜ਼ੀ ਤੋਂ ਹਿੰਦੀ 'ਚ ਅਨੁਵਾਦ ਦਾ ਇਕ ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ।

ਉਮਰ ਹੱਦ—
ਇਨ੍ਹਾਂ ਅਹੁਦਿਆਂ 'ਤੇ ਬੇਨਤੀ ਕਰਨ ਲਈ ਉਮੀਦਵਾਰਾਂ ਦੀ ਘੱਟ ਤੋਂ ਘੱਟ ਉਮਰ 18 ਤੋਂ 28 ਸਾਲ ਹੋਣੀ ਚਾਹੀਦੀ ਹੈ। ਜਦਕਿ ਵੱਧ ਤੋਂ ਵੱਧ ਉਮਰ 28 ਤੋਂ 30 ਸਾਲ ਹੋਣੀ ਚਾਹੀਦੀ ਹੈ। 

ਚੋਣ ਪ੍ਰਕਿਰਿਆ—
ਅਹੁਦਿਆਂ 'ਤੇ ਉਮੀਦਵਾਰਾਂ ਦੀ ਚੋਣ ਆਨਲਾਈਨ ਟੈਸਟ ਅਤੇ ਇੰਟਰਵਿਊ ਜ਼ਰੀਏ ਕੀਤੀ ਜਾਵੇਗੀ।

ਤਨਖ਼ਾਹ—
ਚੁਣੇ ਗਏ ਉਮੀਦਵਾਰਾਂ ਨੂੰ ਜੂਨੀਅਰ ਅਫ਼ਸਰ ਅਸਿਸਟੈਂਟ ਦੇ ਅਹੁਦਿਆਂ 'ਤੇ 8,350 ਤੋਂ 20,470 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ। ਇਸ ਤਰ੍ਹਾਂ ਸੁਪਰਵਾਈਜ਼ਰ ਦੇ ਅਹੁਦੇ 'ਤੇ ਚੁਣੇ ਗਏ ਬਿਨੈਕਾਰਾਂ ਨੂੰ 26,000 ਤੋਂ 1,00,000 ਰੁਪਏ ਤੱਕ ਤਨਖ਼ਾਹ ਦੇਣ ਦੀ ਵਿਵਸਥਾ ਹੈ।

ਇੰਝ ਕਰੋ ਅਪਲਾਈ—
ਇਨ੍ਹਾਂ ਅਹੁਦਿਆਂ 'ਤੇ ਬੇਨਤੀ ਕਰਨ ਲਈ ਭਾਰਤ ਸਰਕਾਰ ਟਕਸਾਲ ਦੀ ਆਫੀਸ਼ੀਅਲ ਵੈੱਬਸਾਈਟ http://igmhyderabad.spmcil.com 'ਤੇ ਜਾਓ ਅਤੇ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਮੁਤਾਬਕ ਆਨਲਾਈਨ ਬੇਨਤੀ ਪ੍ਰਕਿਰਿਆ ਪੂਰੀ ਕਰੋ।


Tanu

Content Editor

Related News