ਪੁਲਵਾਮਾ ਹਮਲੇ ਬਾਰੇ ਪਾਕਿ ਦੇ ਜਵਾਬ ਤੋਂ ਭਾਰਤ ਨਿਰਾਸ਼ : ਬੁਲਾਰਾ

03/28/2019 10:26:21 PM

ਨਵੀਂ ਦਿੱਲੀ – ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਖੇ ਹੋਏ ਫਿਦਾਈਨ ਹਮਲੇ ਨੂੰ ਲੈ ਕੇ ਪਾਕਿਸਤਾਨ ਨੂੰ ਸੌਂਪੇ ਗਏ ਡੋਜ਼ੀਅਰ 'ਤੇ ਪਾਕਿ ਸਰਕਾਰ ਦੇ ਜਵਾਬ ਨੂੰ ਭਾਰਤ ਨੇ ਨਿਰਾਸ਼ਾਜਨਕ ਕਰਾਰ ਦਿੱਤਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਵੀਰਵਾਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਤਵਾਦ ਵਿਰੁੱਧ ਕਾਰਵਾਈ ਕਰਨ ਲਈ ਪਾਕਿਸਤਾਨ ਸਰਕਾਰ 'ਚ ਨਾ ਤਾਂ ਗੰਭੀਰਤਾ ਹੈ ਅਤੇ ਨਾ ਹੀ ਇਰਾਦਾ। ਭਾਰਤ ਪੁਲਵਾਮਾ ਹਮਲੇ 'ਚ ਜੈਸ਼ ਦੀ ਸ਼ਮੂਲੀਅਤ ਅਤੇ ਪਾਕਿਸਤਾਨ 'ਚ ਉਸ ਦੇ ਅੱਤਵਾਦੀ ਕੈਂਪਾਂ ਅਤੇ ਆਗੂਆਂ ਦੀ ਮੌਜੂਦਗੀ ਨੂੰ ਲੈ ਕੇ ਆਪਣੇ ਵਿਸਤ੍ਰਿਤ ਡੋਜ਼ੀਅਰ 'ਤੇ ਪਾਕਿਸਤਾਨੀ ਜਵਾਬ ਤੋਂ ਨਿਰਾਸ਼ ਹੈ। ਇਹ ਦੁਖ ਵਾਲੀ ਗੱਲ ਹੈ ਕਿ ਪਾਕਿਸਤਾਨ ਪੁਲਵਾਮਾ 'ਚ ਹੋਏ ਹਮਲੇ ਨੂੰ ਅੱਤਵਾਦੀ ਹਮਲਾ ਮੰਨਣ ਤੋਂ ਲਗਾਤਾਰ ਇਨਕਾਰ ਕਰ ਰਿਹਾ ਹੈ।


Khushdeep Jassi

Content Editor

Related News