ਡੈਲਟਾ ਅਤੇ ਓਮੀਕ੍ਰੋਨ ਖ਼ਿਲਾਫ਼ ਅਸਰਦਾਈ ਹੈ ਗਰਮ ਮੌਸਮ ਨੂੰ ਸਹਿਨ ਕਰਨ ਵਾਲਾ ਭਾਰਤ ਦਾ ਕੋਵਿਡ ਟੀਕਾ

04/17/2022 10:56:04 AM

ਨਵੀਂ ਦਿੱਲੀ (ਭਾਸ਼ਾ)- ਭਾਰਤ ’ਚ ਤਿਆਰ ਕੀਤਾ ਜਾ ਰਿਹਾ ਗਰਮ ਮੌਸਮ ਨੂੰ ਵੀ ਸਹਿਨ ਕਰਨ ਵਾਲਾ ਕੋਵਿਡ-19 ਟੀਕਾ ਡੈਲਟਾ ਅਤੇ ਓਮੀਕ੍ਰੋਨ ਸਮੇਤ ਕੋਰੋਨਾ ਵਾਇਰਸ ਦੇ ਹੋਰ ਰੂਪਾਂ ਖ਼ਿਲਾਫ਼ ਮਜ਼ਬੂਤ ਐਂਟੀਬਾਡੀ ਪੈਦਾ ਕਰਨ ’ਚ ਸਮਰੱਥ ਹੈ। ਚੂਹਿਆਂ ’ਤੇ ਕੀਤੇ ਗਏ ਅਧਿਐਨ ’ਚ ਇਹ ਗੱਲ ਸਾਹਮਣੇ ਆਈ ਹੈ। ਇਸ ਟੀਕੇ ਦੀ ਕੋਲਡ ਸਟੋਰੇਜ ਦੀ ਜ਼ਰੂਰਤ ਨਹੀਂ ਪੈਂਦੀ। ਬੇਂਗਲੁਰੂ ’ਚ ਸਥਿਤ ਭਾਰਤੀ ਵਿਗਿਆਨ ਸੰਸਥਾਨ (ਆਈ. ਆਈ. ਐੱਸ. ਸੀ.) ਅਤੇ ਬਾਇਓਟੈੱਕ ਦੀ ਸਟਾਰਟ-ਅਪ ਕੰਪਨੀ ਮਾਈਨਵੈਕਸ ਵੱਲੋਂ ਤਿਆਰ ਕੀਤੇ ਜਾ ਰਹੇ ਟੀਕੇ ’ਚ ਵਾਇਰਲ ਸਪਾਈਕ ਪ੍ਰੋਟੀਨ ਦੇ ਇੱਕ ਹਿੱਸੇ ਦੀ ਵਰਤੋਂ ਕੀਤੀ ਗਈ ਹੈ, ਜਿਸ ਨੂੰ ਰਿਸੈਪਟਰ-ਬਾਈਂਡਿੰਗ ਡੋਮੇਨ (ਆਰ. ਬੀ. ਡੀ.) ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਤੋਂ ਠੀਕ ਹੋਣ ਤੋਂ ਬਾਅਦ ਲੋਕਾਂ ਦੀਆਂ ਅੱਖਾਂ ਅਤੇ ਚਮੜੀ ਪ੍ਰਭਾਵਿਤ

37 ਡਿਗਰੀ ਸੈਲਸੀਅਸ ਦੀ ਗਰਮੀ ਸਹਿ ਸਕਦੈ ਇਹ ਟੀਕਾ
ਆਸਟ੍ਰੇਲੀਆ ਦੇ ਕਾਮਨਵੈਲਥ ਸਾਇੰਟਿਫਿਕ ਐਂਡ ਇੰਡਸਟ੍ਰੀਅਲ ਰਿਸਰਚ ਆਰਗਨਾਈਜੇਸ਼ਨ (ਸੀ. ਐੱਸ. ਆਈ. ਆਰ. ਓ.) ਦੇ ਖੋਜੀਆਂ ਸਮੇਤ ਖੋਜਕਰਤਾਵਾਂ ਦੀ ਇਕ ਟੀਮ ਨੇ ਕਿਹਾ ਕਿ ਜ਼ਿਆਦਾਤਰ ਟੀਕਿਆਂ ਨੂੰ ਪ੍ਰਭਾਵੀ ਰੱਖਣ ਲਈ ਠੰਡਕ ਦੀ ਲੋੜ ਹੁੰਦੀ ਹੈ। ਗਰਮੀ ਨੂੰ ਸਹਿਨ ਕਰਨ ਵਾਲੇ ਇਸ ਕੋਵਿਡ-19 ਟੀਕੇ ਨੂੰ ਚਾਰ ਹਫ਼ਤੇ ਲਈ 37 ਡਿਗਰੀ ਸੈਲਸੀਅਸ ਅਤੇ 90 ਮਿੰਟ ਤੱਕ 100 ਡਿਗਰੀ ਸੈਲਸੀਅਸ ਤਾਪਮਾਨ ’ਚ ਰੱਖਿਆ ਜਾ ਸਕਦਾ ਹੈ। ਇਸ ਦੇ ਮੁਕਾਬਲੇ, ਆਕਸਫੋਰਡ-ਐਸਟ੍ਰਾਜੇਨੇਕਾ ਵੈਕਸੀਨ (ਕੋਵਿਸ਼ੀਲਡ ) ਨੂੰ 2 ਤੋਂ 8 ਡਿਗਰੀ ਸੈਲਸੀਅਸ ਤਾਪਮਾਨ ’ਚ ਰੱਖਿਆ ਜਾਣਾ ਚਾਹੀਦਾ ਹੈ, ਜਦੋਂ ਕਿ ਫਾਇਜ਼ਰ ਟੀਕੇ ਲਈ ਸਿਫ਼ਰ ਤੋਂ 70 ਡਿਗਰੀ ਸੈਲਸੀਅਸ ਹੇਠਾਂ ਤੱਕ ਤਾਪਮਾਨ ਦੀ ਲੋੜ ਹੁੰਦੀ ਹੈ।

ਇਹ ਵੀ ਪੜ੍ਹੋ : ਸ਼ਰਮਨਾਕ! ਲਾਪਤਾ ਧੀ ਨੂੰ ਲੱਭ ਰਹੀ ਮਾਂ ਨਾਲ ਤਿੰਨ ਲੋਕਾਂ ਨੇ ਕੀਤਾ ਸਮੂਹਕ ਜਬਰ ਜ਼ਿਨਾਹ

ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਅੱਖਾਂ ਤੇ ਚਮੜੀ ’ਤੇ ਅਸਰ
ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਠੀਕ ਹੋਣ ਤੋਂ ਬਾਅਦ ਲੋਕਾਂ ’ਚ ਸਾਹ ਚੜਣ, ਅੱਖਾਂ ਅਤੇ ਚਮੜੀ ’ਚ ਸਮੱਸਿਆ, ਮਾਸਪੇਸ਼ੀਆਂ ’ਚ ਕਮਜ਼ੋਰੀ, ਧਿਆਨ ’ਚ ਕਮੀ, ਭਾਰ ਘਟਨਾ, ਨੀਂਦ ਨਾ ਆਉਣਾ ਵਰਗੀਆਂ ਸਮੱਸਿਆਵਾਂ ਆਮ ਦੇਖੀਆਂ ਗਈਆਂ ਹਨ। ਸਿਹਤ ਮਾਹਿਰਾਂ ਨੇ ਇਹ ਜਾਣਕਾਰੀ ਦਿੱਤੀ। ਮੌਜੂਦਾ ਸਬੂਤ ਦੱਸਦੇ ਹਨ ਕਿ ਲਗਭਗ 10 ਤੋਂ 20 ਫੀਸਦੀ ਲੋਕ ਸ਼ੁਰੂਆਤੀ ਇਨਫੈਕਸ਼ਨ ਤੋਂ ਠੀਕ ਹੋਣ ਤੋਂ ਬਾਅਦ ਵੀ ਵੱਖ-ਵੱਖ ਤਰ੍ਹਾਂ ਦੇ ਲੰਮੇ ਸਮੇਂ ਦੇ ਅਸਰਾਂ ਦਾ ਸਾਹਮਣਾ ਕਰਦੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News