ਭਾਰਤ 21 ਦਿਨਾਂ ''ਚ 50 ਲੱਖ ਲੋਕਾਂ ਦਾ ਟੀਕਾਕਰਣ ਕਰਨ ਵਾਲਾ ਪਹਿਲਾ ਦੇਸ਼ ਬਣਿਆ

02/07/2021 9:46:28 AM

ਨਵੀਂ ਦਿੱਲੀ- ਭਾਰਤ ਨੇ ਸਿਰਫ਼ 21 ਦਿਨਾਂ 'ਚ 50 ਲੱਖ ਲੋਕਾਂ ਦਾ ਕੋਰੋਨਾ ਟੀਕਾਕਰਣ ਕਰ ਕੇ ਸਭ ਤੋਂ ਤੇਜ਼ੀ ਨਾਲ ਇਹ ਉਪਲੱਬਧੀ ਹਾਸਲ ਕਰਨ ਵਾਲੇ ਦੇਸ਼ਾਂ 'ਚ ਸ਼ਾਮਲ ਹੋ ਗਿਆ ਹੈ। ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਨੇ ਸ਼ਨੀਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਭਾਰਤ ਤੋਂ ਬਾਅਦ ਅਮਰੀਕਾ ਨੇ 24 ਦਿਨਾਂ 'ਚ ਅਤੇ ਬ੍ਰਿਟੇਨ ਤੇ ਇਜ਼ਰਾਇਲ ਨੇ 45 ਦਿਨਾਂ 'ਚ 50 ਲੱਖ ਲੋਕਾਂ ਨੂੰ ਟੀਕਾਕਰਣ ਕਰਨ 'ਚ ਕਾਮਯਾਬੀ ਹਾਸਲ ਕੀਤੀ ਸੀ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ : ਦਿੱਲੀ ਦੇ ਬਾਰਡਰਾਂ ’ਤੇ ਬੰਦ ਇੰਟਰਨੈੱਟ ਸੇਵਾਵਾਂ ਦੇਰ ਰਾਤ ਹੋਈਆਂ ਬਹਾਲ

ਮੰਤਰਾਲਾ ਅਨੁਸਾਰ ਭਾਰਤ ਨੇ ਕੋਰੋਨਾ ਦੇ ਕੁੱਲ ਪ੍ਰੀਖਣ ਦੇ ਮਾਮਲੇ 'ਚ ਵੀ ਇਕ ਰਿਕਾਰਡ ਬਣਾਇਆ ਹੈ। ਦੇਸ਼ 'ਚ ਕੋਰੋਨਾ ਪ੍ਰੀਖਣ ਦਾ ਅੰਕੜਾ 20 ਕਰੋੜ ਤੋਂ ਪਾਰ ਪਹੁੰਚ ਗਿਆ, ਜਿਸ 'ਚ ਪਿਛਲੇ 24 ਘੰਟਿਆਂ ਦੌਰਾਨ 7,40,794 ਨਮੂਨਿਆਂ ਦਾ ਪ੍ਰੀਖਣ ਕੀਤਾ ਗਿਆ ਹੈ। ਦੇਸ਼ ਭਰ 'ਚ 1214 ਸਰਕਾਰੀ ਅਤੇ 1155 ਨਿੱਜੀ ਪ੍ਰਯੋਗਸ਼ਾਲਾਵਾਂ ਸਮੇਤ ਕੁੱਲ 2369 ਜਾਂਚ ਪ੍ਰਯੋਗਸ਼ਲਾਵਾਂ ਤੋਂ ਰੋਜ਼ਾਨਾ ਇਸ ਦੇ ਪ੍ਰੀਖਣ ਦੀ ਸਮਰੱਥਾ ਨੂੰ ਵਧਾਇਆ ਜਾ ਰਿਹਾ ਹੈ। ਮੰਤਰਾਲਾ ਨੇ ਦੱਸਿਆ ਕਿ ਦੇਸ਼ 'ਚ ਸਰਗਰਮ ਮਾਮਲੇ ਡੇਢ ਲੱਖ ਤੋਂ ਵੀ ਘੱਟ ਹੋ ਗਏ ਹਨ, ਜੋ 8 ਮਹੀਨਿਆਂ 'ਚ ਸਭ ਤੋਂ ਘੱਟ ਹੈ। ਹੁਣ ਤੱਕ 54 ਲੱਖ ਤੋਂ ਵੱਧ ਸਿਹਤ ਕਾਮਿਆਂ ਦਾ ਟੀਕਾਕਰਣ ਕੀਤਾ ਗਿਆ ਹੈ। ਦੇਸ਼ 'ਚ ਇਨਫੈਕਸ਼ਨ ਦਰ ਹੁਣ 1.37 ਫੀਸਦੀ ਹੈ।

ਇਹ ਵੀ ਪੜ੍ਹੋ : 10 ਲੱਖ ਦੀ ਫਿਰੌਤੀ ਨਾ ਮਿਲਣ 'ਤੇ ਸਮੁੰਦਰੀ ਫੌਜ ਦੇ ਜਵਾਨ ਨੂੰ ਜਿਉਂਦਾ ਸਾੜਿਆ


DIsha

Content Editor

Related News