ਲੱਦਾਖ 'ਚ ਭਾਰਤ ਅਤੇ ਚੀਨ ਦੀ ਫੌਜ ਆਹਮਣੇ-ਸਾਹਮਣੇ, ਗਰਮਾ-ਗਰਮਾ ਹੋਈ ਬਹਿਸ

Thursday, Sep 12, 2019 - 10:59 AM (IST)

ਲੱਦਾਖ 'ਚ ਭਾਰਤ ਅਤੇ ਚੀਨ ਦੀ ਫੌਜ ਆਹਮਣੇ-ਸਾਹਮਣੇ, ਗਰਮਾ-ਗਰਮਾ ਹੋਈ ਬਹਿਸ

ਲੱਦਾਖ— ਭਾਰਤ ਅਤੇ ਚੀਨ ਦੀ ਫੌਜ ਇਕ ਵਾਰ ਫਿਰ ਆਹਮਣੇ-ਸਾਹਮਣੇ ਆ ਗਈ ਹੈ। ਦੋਹਾਂ ਫੌਜ ਦੇ ਜਵਾਨਾਂ ਵਿਚਾਲੇ ਬੁੱਧਵਾਰ ਨੂੰ ਪੂਰਬੀ ਲੱਦਾਖ 'ਚ ਪੋਂਗੋਂਗ ਤਸੋ ਝੀਲ ਦੇ ਨੇੜੇ ਗਰਮਾ-ਗਰਮ ਬਹਿਸ ਹੋਈ। ਹਾਲਾਂਕਿ ਇਸ ਬਹਿਸ ਤੋਂ ਬਾਅਦ ਦੋਹਾਂ ਪੱਖਾਂ ਵਿਚਾਲੇ ਵਫਦ ਪੱਧਰ ਦੀ ਗੱਲਬਾਤ ਹੋਈ ਅਤੇ ਹਾਲਾਤ ਆਮ ਹੋ ਗਏ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਲਾਕੇ ਵਿਚ ਭਾਰਤੀ ਫੌਜ ਦੇ ਜਵਾਨ ਜਦੋਂ ਝੀਲ ਨੇੜੇ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਦਾ ਸਾਹਮਣਾ ਚੀਨ ਦੇ ਪੀਪਲਜ਼ ਲਿਬਰੇਸ਼ਨ ਆਰਮੀ ਦੇ ਜਵਾਨਾਂ ਨਾਲ ਹੋਇਆ। ਇਸ 'ਤੇ ਚੀਨ ਦੀ ਫੌਜ ਨੇ ਭਾਰਤੀ ਜਵਾਨਾਂ ਦੀ ਮੌਜੂਦਗੀ ਦਾ ਵਿਰੋਧ ਕੀਤਾ ਤਾਂ ਦੋਹਾਂ ਫੌਜ ਦੇ ਜਵਾਨਾਂ ਵਿਚਾਲੇ ਗਰਮਾ-ਗਰਮ ਬਹਿਸ ਹੋਈ। ਫੌਜ ਸੂਤਰਾਂ ਮੁਤਾਬਕ ਇਸ ਘਟਨਾ ਦਾ ਕਾਰਨ ਭਾਰਤ ਅਤੇ ਚੀਨ ਵਿਚਾਲੇ ਕੰਟਰੋਲ ਰੇਖਾ ਨੂੰ ਲੈ ਕੇ ਵੱਖ-ਵੱਖ ਨਜ਼ਰੀਆ ਹੈ।
ਇਸ ਤੋਂ ਬਾਅਦ ਸਰਹੱਦ 'ਤੇ ਜਵਾਨਾਂ ਦੀ ਗਿਣਤੀ ਵਧਾ ਦਿੱਤੀ ਗਈ ਅਤੇ ਵਫਦ ਪੱਧਰ ਦੀ ਗੱਲਬਾਤ ਤੋਂ ਬਾਅਦ ਸਭ ਕੁਝ ਆਮ ਹੋ ਗਿਆ। ਜ਼ਿਕਰਯੋਗ ਹੈ ਕਿ ਇਸ ਗੱਲ ਦਾ ਐਲਾਨ ਹੋਇਆ ਸੀ ਕਿ ਫੌਜ ਅਤੇ ਭਾਰਤੀ ਹਵਾਈ ਫੌਜ ਦੋਵੇਂ ਮਿਲ ਕੇ ਚੀਨ ਦੇ ਬਾਰਡਰ 'ਤੇ ਅਕਤੂਬਰ ਵਿਚ ਵੱਡਾ ਯੁੱਧ ਅਭਿਆਸ ਕਰਨ ਜਾ ਰਹੀ ਹੈ। ਇਸ ਯੁੱਧ ਅਭਿਆਸ ਵਿਚ ਭਾਰਤੀ ਫੌਜ ਦੀ ਮਾਊਂਟੇਨ ਸਟਰਾਈਕ ਕੋਰ ਦੇ 5,000 ਤੋਂ ਵਧ ਜਵਾਨ ਸ਼ਾਮਲ ਹੋਣਗੇ। ਅਰੁਣਾਚਲ ਪ੍ਰਦੇਸ਼ ਵਿਚ ਚੀਨ ਦੇ ਬਾਰਡਰ 'ਤੇ ਇਹ ਪਹਿਲਾ ਯੁੱਧ ਅਭਿਆਸ ਹੋਵੇਗਾ।


author

Tanu

Content Editor

Related News