ਭਾਰਤ 10 ਜਨਵਰੀ ਨੂੰ ਕਰੇਗਾ 31 ਉਪਗ੍ਰਹਿ ਲਾਂਚ

Saturday, Dec 30, 2017 - 07:25 PM (IST)

ਭਾਰਤ 10 ਜਨਵਰੀ ਨੂੰ ਕਰੇਗਾ 31 ਉਪਗ੍ਰਹਿ ਲਾਂਚ

ਨਵੀਂ ਦਿੱਲੀ— ਭਾਰਤ 10 ਜਨਵਰੀ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਪੁਲਾੜ ਕੇਂਦਰ 'ਚ ਪ੍ਰਿਥਵੀ ਦੇ ਨਿਰੀਖਣ ਸੈਟੇਲਾਈਟ ਕੈਟਰੇਸੈਟ ਸਮੇਤ 31 ਉਪਗ੍ਰਹਿ ਲਾਂਚ ਕਰੇਗਾ। ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਦੇ ਨਿਰਦੇਸ਼ਕ ਦੇਵੀ ਪ੍ਰਸਾਦ ਕਾਰਨਿਕ ਨੇ ਦੱਸਿਆ ਕਿ ਅਸੀਂ ਇਕੱਠੇ ਕਾਟਰੇਸੈਟ ਅਤੇ ਹੋਰ ਉਪਗ੍ਰਹਿ ਲੈ ਜਾਣ ਲਈ ਸਵੇਰੇ 9.30 ਵਜੇ ਰਾਕੇਟ ਲਾਂਚ ਦਾ ਸਮਾਂ ਨਿਰਧਾਰਿਤ ਕੀਤਾ ਹੈ। ਇਨ੍ਹਾਂ 'ਚੋਂ 28 ਉਪਗ੍ਰਹਿ ਅਮਰੀਕਾ ਅਤੇ 5 ਹੋਰ ਦੇਸ਼ਾਂ ਦੇ ਹੋਣਗੇ। 
2018 ਦੀ ਇਸ ਪਹਿਲੀ ਸਪੇਸ ਮੁਹਿੰਮ ਅਧੀਨ ਪੋਲਰ ਸੈਟੇਲਾਈਟ ਲਾਂਚ ਵ੍ਹੀਕਲ (ਪੀ. ਐੱਸ. ਐੱਲ. ਵੀ.-ਸੀ 440) ਜ਼ਰੀਏ 31 ਉਪਗ੍ਰਹਿ ਲਾਂਚ ਕੀਤੇ ਜਾਣਗੇ। ਇਸ ਅਭਿਆਨ ਤੋਂ ਚਾਰ ਮਹੀਨੇ ਪਹਿਲਾਂ 31 ਅਗਸਤ ਨੂੰ ਇਸ ਤਰ੍ਹਾਂ ਦਾ ਰਾਕੇਟ ਪ੍ਰਿਥਵੀ ਦੀ ਹੇਠਲੀ ਸ਼੍ਰੇਣੀ 'ਚ ਭਾਰਤ ਦੀ 8ਵੀਂ ਸ਼ਿਪਿੰਗ ਉਪਗ੍ਰਹਿ ਨੂੰ ਪਹੁੰਚਾਉਣ 'ਚ ਅਸਫਲ ਰਿਹਾ ਸੀ।


Related News