ਜ਼ਿਆਦਾ ਮੀਂਹ ਪੈਣ ਕਾਰਨ ਵੱਧ ਗਿਆ ਮੌਤ ਦਾ ਖ਼ਤਰਾ : ਅਧਿਐਨ

Saturday, Oct 12, 2024 - 11:06 AM (IST)

ਨਵੀਂ ਦਿੱਲੀ : ਬਹੁਤ ਜ਼ਿਆਦਾ ਮੀਂਹ ਦੇ ਮੱਦੇਨਜ਼ਰ ਮੌਤਾਂ ਦਾ ਖ਼ਤਰਾ ਵਧ ਗਿਆ ਹੈ, ਜਿਸ ਵਿੱਚ ਦਿਲ ਅਤੇ ਫੇਫੜਿਆਂ ਦੀਆਂ ਬੀਮਾਰੀਆਂ ਕਾਰਨ ਮੌਤਾਂ ਵੀ ਸ਼ਾਮਲ ਹਨ। ਇਹ ਜਾਣਕਾਰੀ ਇਕ ਅਧਿਐਨ ਤੋਂ ਮਿਲੀ ਹੈ।  ਖੋਜਕਰਤਾਵਾਂ ਨੇ ਦੁਨੀਆ ਭਰ ਵਿਚ ਮੀਂਹ ਨਾਲ 62,000 ਤੋਂ ਵੱਧ ਘਟਨਾਵਾਂ 'ਤੇ ਆਧਾਰਿਤ ਇੱਕ ਅਧਿਐਨ ਵਿਚ ਕਿਹਾ ਗਿਆ ਹੈ ਕਿ ਜਲਵਾਯੂ ਪਰਿਵਰਤਨ ਦੇ ਕਾਰਨ ਜ਼ਿਆਦਾ ਤੇਜ਼ ਅਤੇ ਵਾਰ-ਵਾਰ ਹੋਣ ਵਾਲੀ ਬਾਰਿਸ਼ ਨਾਲ ਅਜਿਹੇ ਸਬੂਤ ਸਾਹਮਣੇ ਆ ਰਹੇ ਹਨ, ਜੋ ਇਹਨਾਂ ਘਟਨਾਵਾਂ ਅਤੇ ਸਿਹਤ ਦੇ ਮਾੜੇ ਪ੍ਰਭਾਵਾਂ, ਖ਼ਾਸ ਕਰਕੇ ਛੂਤ ਦੀਆਂ ਬੀਮਾਰੀਆਂ ਦੇ ਫੈਲਣ ਵਿਚਕਾਰ ਇੱਕ ਮਜ਼ਬੂਤ ​​ਸਬੰਧ ਨੂੰ ਦਰਸਾਉਂਦੇ ਹਨ।

ਇਹ ਵੀ ਪੜ੍ਹੋ - ਵੱਡੀ ਖੁਸ਼ਖ਼ਬਰੀ! ਇਨ੍ਹਾਂ ਔਰਤਾਂ ਨੂੰ ਮਿਲੇਗਾ ਲਾਡਲੀ ਭੈਣ ਯੋਜਨਾ ਦਾ ਲਾਭ

ਉਨ੍ਹਾਂ ਦੱਸਿਆ ਕਿ ਇਸ ਅਧਿਐਨ ਵਿੱਚ ‘ਜਰਮਨ ਰਿਸਰਚ ਸੈਂਟਰ ਫਾਰ ਐਨਵਾਇਰਮੈਂਟਲ ਹੈਲਥ’ ਦੇ ਖੋਜਕਰਤਾ ਵੀ ਸ਼ਾਮਲ ਹਨ। ਇਹ ਅਧਿਐਨ ਇੱਕ ਵਿਸ਼ਵਵਿਆਪੀ ਦ੍ਰਿਸ਼ਟੀਕੋਣ ਪ੍ਰਦਾਨ ਕਰਦਾ ਹੈ ਕਿ ਕਿਵੇਂ ਬਹੁਤ ਜ਼ਿਆਦਾ ਬਾਰਿਸ਼ ਸਿਹਤ ਨੂੰ ਪ੍ਰਭਾਵਤ ਕਰ ਸਕਦੀ ਹੈ। ਇਹ ਅਧਿਐਨ ਬ੍ਰਿਟਿਸ਼ ਮੈਡੀਕਲ ਜਰਨਲ ਵਿੱਚ ਪ੍ਰਕਾਸ਼ਿਤ ਹੋਇਆ ਹੈ। ਉਨ੍ਹਾਂ ਨੇ 34 ਦੇਸ਼ਾਂ ਅਤੇ ਪ੍ਰਦੇਸ਼ਾਂ ਵਿੱਚ 645 ਸਥਾਨਾਂ ਤੋਂ 1980 ਤੋਂ 2020 ਤੱਕ ਰਿਕਾਰਡ ਕੀਤੇ ਰੋਜ਼ਾਨਾ ਮੌਤ ਅਤੇ ਬਾਰਸ਼ ਦੇ ਅੰਕੜਿਆਂ ਨੂੰ ਦੇਖਿਆ। ਕਿਸੇ ਵੀ ਕਾਰਨ ਕਰਕੇ ਕੁੱਲ 10 ਕਰੋੜ ਮੌਤਾਂ ਅਤੇ ਦਿਲ ਅਤੇ ਫੇਫੜਿਆਂ ਦੀਆਂ ਸਥਿਤੀਆਂ ਕਾਰਨ ਕ੍ਰਮਵਾਰ 3.1 ਕਰੋੜ ਅਤੇ 1.15 ਕਰੋੜ ਤੋਂ ਵੱਧ ਮੌਤਾਂ ਦਾ ਵਿਸ਼ਲੇਸ਼ਣ ਕੀਤਾ ਗਿਆ। 

ਇਹ ਵੀ ਪੜ੍ਹੋ - ਦੁਸਹਿਰੇ 'ਤੇ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਬਹੁਤ ਜ਼ਿਆਦਾ ਬਾਰਿਸ਼ ਵਾਲੇ ਦਿਨ ਦਾ ਸਬੰਧ ਬਹੁਤ ਖ਼ਰਾਬ ਮੌਸਮ ਦੇ ਬਾਅਦ 14 ਦਿਨਾਂ ਤੱਕ ਕਿਸੇ ਵੀ ਕਾਰਨ ਤੋਂ ਹੋਣ ਵਾਲੀਆਂ ਮੌਤਾਂ ਵਿੱਚ ਅੱਠ ਫ਼ੀਸਦੀ ਵਾਧੇ ਨਾਲ ਜੁੜਿਆ ਹੋਇਆ ਹੈ। ਅਜਿਹੀਆਂ ਘਟਨਾਵਾਂ ਦਾ ਸਬੰਧ ਦਿਲ ਨਾਲ ਸਬੰਧਿਤ ਬੀਮਾਰੀਆਂ ਕਾਰਨ ਮੌਤ ਦੇ ਮਾਮਲਿਆਂ ਵਿਚ ਪੰਜ ਫ਼ੀਸਦੀ ਦਾ ਵਾਧਾ ਅਤੇ ਬਾਰਸ਼ ਤੋਂ ਬਾਅਦ ਇੱਕ ਪੰਦਰਵਾੜੇ ਵਿੱਚ ਫੇਫੜਿਆਂ ਨਾਲ ਜੁੜੀ ਮੌਤਾਂ ਦੇ ਮਾਮਲੇ ਵਿਚ 30 ਫ਼ੀਸਦੀ ਵਾਧੇ ਤੋਂ ਹੈ। 

ਇਹ ਵੀ ਪੜ੍ਹੋ - '150000 ਰੁਪਏ ਦੇ ਫਿਰ ਕਰਾਂਗਾ ਪਿਓ ਦਾ ਅੰਤਿਮ ਸੰਸਕਾਰ', ਇਕੌਲਤੇ ਪੁੱਤ ਨੇ ਮਾਂ ਅੱਗੇ ਰੱਖੀ ਮੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News