ਵਿਦਿਆਰਥੀ ਤੇ ਨੌਜਵਾਨਾਂ ’ਚ ਖੁਦਕੁਸ਼ੀਆਂ ਦਾ ਵਧਣਾ ਚਿੰਤਾਜਨਕ : ਰਾਹੁਲ

Sunday, Sep 01, 2024 - 11:58 AM (IST)

ਵਿਦਿਆਰਥੀ ਤੇ ਨੌਜਵਾਨਾਂ ’ਚ ਖੁਦਕੁਸ਼ੀਆਂ ਦਾ ਵਧਣਾ ਚਿੰਤਾਜਨਕ : ਰਾਹੁਲ

ਨਵੀਂ ਦਿੱਲੀ (ਭਾਸ਼ਾ) - ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵਿਦਿਆਰਥੀ ਅਤੇ ਨੌਜਵਾਨਾਂ 'ਚ ਖ਼ੁਦਕੁਸ਼ੀਆਂ ਦੀਆਂ ਘਟਨਾਵਾਂ 'ਚ ਵਾਧੇ ਨਾਲ ਸਬੰਧਤ ਰਿਪੋਰਟ ਦੇ ਪਿਛੋਕੜ 'ਚ ਸ਼ਨੀਵਾਰ ਕਿਹਾ ਕਿ ਨੌਜਵਾਨਾਂ ਦੀ ਖ਼ੁਦਕੁਸ਼ੀ ਚਿੰਤਾ ਦਾ ਵਿਸ਼ਾ ਹੈ। ਅਜਿਹੀ ਸਥਿਤੀ 'ਚ ਸਰਕਾਰ ਤੋਂ ਉਮੀਦ ਹੈ ਕਿ ਉਹ ਨੌਜਵਾਨਾਂ ਲਈ ਯੋਜਨਾਵਾਂ ਬਣਾਏਗੀ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ।

ਇਹ ਵੀ ਪੜ੍ਹੋ ਜਬਰ-ਜ਼ਿਨਾਹ ਦਾ ਵਿਰੋਧ ਕਰਨ 'ਤੇ ਨੌਜਵਾਨ ਨੇ ਦੋਸਤ ਦੇ ਗੁਪਤ ਅੰਗ 'ਚ ਕੰਪ੍ਰੈਸ਼ਰ ਨਾਲ ਭਰੀ ਹਵਾ, ਫਿਰ ਹੋਇਆ...

ਰਾਹੁਲ ਗਾਂਧੀ ਨੇ ਆਪਣੇ ਵ੍ਹਟਸਐਪ ਚੈਨਲ 'ਤੇ ਪੋਸਟ ਕੀਤਾ ਕਿ ਦੇਸ਼ ਦੇ ਨੌਜਵਾਨਾਂ 'ਚ ਵਧਦੀ ਖ਼ੁਦਕੁਸ਼ੀ ਦੀ ਦਰ ਬਹੁਤ ਦੁਖਦਾਈ ਤੇ ਚਿੰਤਾਜਨਕ ਹੈ। ਪਿਛਲੇ ਦਹਾਕੇ 'ਚ 0-24 ਸਾਲ ਦੀ ਉਮਰ ਦੇ ਲੋਕਾਂ ਦੀ ਆਬਾਦੀ 58.20 ਕਰੋੜ ਤੋਂ ਘਟ ਕੇ 58.10 ਕਰੋੜ ਹੋ ਗਈ ਹੈ, ਜਦ ਕਿ ਵਿਦਿਆਰਥੀਆਂ ਤੇ ਨੌਜਵਾਨਾਂ ਦੀ ਖ਼ੁਦਕੁਸ਼ੀ ਦੀ ਗਿਣਤੀ 6654 ਤੋਂ ਵੱਧ ਕੇ 13,044 ਹੋ ਗਈ ਹੈ।

ਇਹ ਵੀ ਪੜ੍ਹੋ PM ਮੋਦੀ ਨਾਲ ਕਦੇ ਨਹੀਂ ਹੋਈ ਨਿੱਜੀ ਮੁਲਾਕਾਤ, ਕੰਗਨਾ ਰਣੌਤ ਦਾ ਵੱਡਾ ਖੁਲਾਸਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News