ਆਮਦਨ ਕਰ ਵਿਭਾਗ ਨੇ ਸਾਡੇ ਖਾਤਿਆਂ ’ਚੋਂ ਕੱਢੇ 65 ਕਰੋੜ : ਕਾਂਗਰਸ

02/22/2024 10:37:38 AM

ਨਵੀਂ ਦਿੱਲੀ–ਕਾਂਗਰਸ ਨੇ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਆਮਦਨ ਕਰ ਵਿਭਾਗ ਨੇ ਵੱਖ-ਵੱਖ ਬੈਂਕਾਂ ਨੂੰ ਉਸ ਦੇ ਖਾਤਿਆਂ ’ਚੋਂ 65 ਕਰੋੜ ਰੁਪਏ ਦੀ ਰਕਮ ਟ੍ਰਾਂਸਫਰ ਕਰਨ ਲਈ ਕਿਹਾ ਹੈ ਜਦਕਿ ਆਮਦਨ ਕਰ ਰਿਟਰਨ ਨਾਲ ਸਬੰਧਤ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ। ਪਾਰਟੀ ਦੇ ਖਜ਼ਾਨਚੀ ਅਜੈ ਮਾਕਨ ਨੇ ਕਿਹਾ ਕਿ ਆਮਦਨ ਕਰ ਵਿਭਾਗ ਦਾ ਇਹ ਕਦਮ ਗੈਰ-ਲੋਕਤੰਤਰੀ ਹੈ।
ਉਨ੍ਹਾਂ ‘ਐਕਸ’ ’ਤੇ ਪੋਸਟ ਕੀਤਾ,‘ਕੱਲ ਆਮਦਨ ਕਰ ਵਿਭਾਗ ਨੇ ਬੈਂਕਾਂ ਨੂੰ ਕਾਂਗਰਸ, ਭਾਰਤੀ ਯੂਥ ਕਾਂਗਰਸ ਅਤੇ ਐੱਨ. ਐੱਸ. ਯੂ. ਆਈ. ਦੇ ਖਾਤਿਆਂ ’ਚੋਂ 65 ਕਰੋੜ ਰੁਪਏ ਤੋਂ ਵੱਧ ਟ੍ਰਾਂਸਫਰ ਕਰਨ ਲਈ ਕਿਹਾ। ਇਹ ਸਰਕਾਰ ਵਲੋਂ ਚੁੱਕੇ ਗਏ ਚਿੰਤਾਜਨਕ ਕਦਮਾਂ ਦਾ ਸੰਕੇਤ ਹੈ।’ ਮਾਕਨ ਅਨੁਸਾਰ 60.25 ਕਰੋੜ ਰੁਪਏ ਦੀ ਰਕਮ ਕਾਂਗਰਸ ਦੇ ਖਾਤਿਆਂ ਅਤੇ 5 ਕਰੋੜ ਰੁਪਏ ਯੂਥ ਕਾਂਗਰਸ ਅਤੇ ਐੱਨ. ਐੱਸ. ਯੂ. ਆਈ. ਦੇ ਖਾਤਿਆਂ ਤੋਂ ਟ੍ਰਾਂਸਫਰ ਕਰਨ ਲਈ ਕਿਹਾ ਗਿਆ ਹੈ।


Aarti dhillon

Content Editor

Related News