ਇਨਕਮ ਟੈਕਸ ਵਿਭਾਗ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਮਿਲੇਗੀ ਮੋਟੀ ਤਨਖਾਹ
Wednesday, Jan 08, 2025 - 09:32 AM (IST)
 
            
            ਨਵੀਂ ਦਿੱਲੀ- ਇਨਕਮ ਟੈਕਸ ਵਿਭਾਗ ਦੇ ਅਧੀਨ ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸ (CBDT) ਨੇ ਪ੍ਰੋਸੈਸਿੰਗ ਅਸਿਸਟੈਂਟ ਗ੍ਰੇਡ ਬੀ ਦੇ ਅਹੁਦਿਆਂ ਤੇ ਭਰਤੀ ਕੱਢੀ ਹੈ। ਉਮੀਦਵਾਰਾਂ ਨੂੰ ਆਫਲਾਈਨ ਅਪਲਾਈ ਕਰਨਾ ਹੋਵੇਗਾ।
ਅਹੁਦਿਆਂ ਦਾ ਵੇਰਵਾ
ਪ੍ਰੋਸੈਸਿੰਗ ਅਸਿਸਟੈਂਟ ਗ੍ਰੇਡ ਬੀ ਦੇ 8 ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ।
ਆਖ਼ਰੀ ਤਾਰੀਖ਼
ਉਮੀਦਵਾਰ 30 ਜਨਵਰੀ 2025 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਉਮੀਦਵਾਰ ਮਾਸਟਰ ਡਿਗਰੀ, ਬੀਈ, ਐੱਮਟੇਕ ਹੋਣਾ ਚਾਹੀਦਾ।
ਤਨਖਾਹ
ਲੇਵਲ 7 ਦੇ ਅਧੀਨ 44,900-1,42,400 ਰੁਪਏ ਹਰ ਮਹੀਨੇ
ਉਮਰ
ਉਮੀਦਵਾਰ ਦੀ ਉਮਰ ਵੱਧ ਤੋਂ ਵੱਧ 56 ਸਾਲ ਤੈਅ ਕੀਤੀ ਗਈ ਹੈ।
ਇੰਝ ਕਰੋ ਅਪਲਾਈ
ਇਨਕਮ ਟੈਕਸ  ਵਿਭਾਗ ਦੀ ਇਸ ਭਰਤੀ ਲਈ ਉਮੀਦਵਾਰਾਂ ਨੂੰ ਐਪਲੀਕੇਸ਼ਨ ਫਾਰਮ ਭਰ ਕੇ ਸੰਬੰਧਤ ਦਸਤਾਵੇਜ਼ਾਂ ਨਾਲ ਹੇਠਾਂ ਦਿੱਤੇ ਗਏ ਪਤੇ 'ਤੇ ਭੇਜਣਾ ਹੋਵੇਗਾ। 
ਇਨਕਮ ਟੈਕਸ ਡਾਇਰੈਕਟੋਰੇਟ (ਪ੍ਰਣਾਲੀ), ਕੇਂਦਰੀ ਸਿੱਧਾ ਟੈਕਸ ਬੋਰਡ ਗ੍ਰਾਊਂਡ ਫਲੋਟ, ਈ-2 ਏਆਰਏ ਸੈਂਟਰ, ਝੰਡੇਵਾਲਾਨ ਐਕਸਟੇਂਸ਼ਨ 
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਅਧਿਕਾਰਤ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ

 
                     
                             
                             
                             
                             
                             
                             
                            