ਕੋਰੋਨਾ ਕਾਰਨ ਉਡਾਣਾਂ ਘੱਟ, ਫਿਰ ਵੀ ਪੰਛੀਆਂ ਦੇ ਜਹਾਜ਼ਾਂ ਨਾਲ ਟਕਰਾਉਣ ਦੀਆਂ ਘਟਨਾਵਾਂ ''ਚ ਹੋਇਆ ਕਾਫ਼ੀ ਵਾਧਾ
Sunday, Mar 27, 2022 - 03:19 PM (IST)
ਨਵੀਂ ਦਿੱਲੀ (ਭਾਸ਼ਾ)- ਦੇਸ਼ 'ਚ ਪਿਛਲੇ ਸਾਲ ਕੋਰੋਨਾ ਵਾਇਰਸ ਕਾਰਨ ਉਡਾਣਾਂ ਦੀ ਗਿਣਤੀ ਸੀਮਿਤ ਹੋਣ ਦੇ ਬਾਵਜੂਦ ਭਾਰਤੀ ਹਵਾਈ ਅੱਡਿਆਂ 'ਤੇ ਪੰਛੀਆਂ ਦੇ ਜਹਾਜ਼ਾਂ ਨਾਲ ਟਕਰਾਉਣ ਦੀਆਂ ਘਟਨਾਵਾਂ 'ਚ ਵਾਧਾ ਹੋਇਆ ਹੈ। ਜਹਾਜ਼ਾਂ ਦੇ ਸੰਚਾਲਨ ਦੇ ਖੇਤਰ 'ਚ ਜਾਨਵਰਾਂ ਅਤੇ ਪੰਛੀਆਂ ਦੀ ਟੱਕਰ ਨੂੰ ਇਕ ਗੰਭੀਰ ਖ਼ਤਰਾ ਮੰਨਿਆ ਜਾਂਦਾ ਹੈ। ਅਗਸਤ 2019 'ਚ, ਸਮੁੰਦਰੀ ਪੰਛੀਆਂ ਦਾ ਇਕ ਝੁੰਡ ਯੂਰਲ ਏਅਰਲਾਈਨਜ਼ ਦੇ ਮਾਸਕੋ-ਸਿਮਫੇਰੋਪੋਲ ਜਹਾਜ਼ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਜਹਾਜ਼ ਨੇ ਖੇਤਾਂ 'ਚ ਐਮਰਜੈਂਸੀ ਲੈਂਡਿੰਗ ਕੀਤੀ, ਜਿਸ ਨਾਲ 74 ਯਾਤਰੀ ਜ਼ਖਮੀ ਹੋ ਗਏ। ਹਵਾਬਾਜ਼ੀ ਰੈਗੂਲੇਟਰ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (ਡੀਜੀਸੀਏ) ਦੇ ਅੰਕੜਿਆਂ ਅਨੁਸਾਰ 2020 ਦੀ ਤੁਲਨਾ 'ਚ 2021 'ਚ ਦੇਸ਼ ਭਰ ਦੇ ਹਵਾਈ ਅੱਡਿਆਂ 'ਤੇ ਪੰਛੀਆਂ ਦੀ ਟੱਕਰ ਦੀਆਂ 1,466 ਘਟਨਾਵਾਂ (27.25 ਫੀਸਦੀ ਦਾ ਵਾਧਾ) ਅਤੇ ਜਾਨਵਰਾਂ ਦੀ ਟੱਕਰ ਦੀਆਂ 29 ਘਟਨਾਵਾਂ (93.33 ਫੀਸਦੀ ਵਾਧਾ) ਹੋਇਆ। ਜਦੋਂ 2021 ਦੇ ਅੰਕੜਿਆਂ ਦੀ 2019 ਦੇ ਅੰਕੜਿਆਂ ਨਾਲ ਤੁਲਨਾ ਕੀਤੀ ਗਈ ਤਾਂ ਦੇਸ਼ ਭਰ ਦੇ ਹਵਾਈ ਅੱਡਿਆਂ 'ਤੇ ਪੰਛੀਆਂ-ਜਾਨਵਰਾਂ ਦੀ ਟੱਕਰ ਦੀਆਂ ਘਟਨਾਵਾਂ 'ਚ 19.47 ਅਤੇ 123 ਫੀਸਦੀ ਦਾ ਵਾਧਾ ਦੇਖਿਆ ਗਿਆ।
ਸਰਕਾਰੀ ਅਧਿਕਾਰੀਆਂ ਮੁਤਾਬਕ ਇਨ੍ਹਾਂ ਘਟਨਾਵਾਂ ਦਾ ਕਾਰਨ ਇਹ ਹੋ ਸਕਦਾ ਹੈ ਕਿ ਇਨਫੈਕਸ਼ਨ ਕਾਰਨ ਉਡਾਣਾਂ ਦੀ ਗਿਣਤੀ ਸੀਮਿਤ ਹੋਣ ਕਾਰਨ ਹਵਾਈ ਅੱਡਿਆਂ 'ਤੇ ਸ਼ਾਂਤੀ ਬਣੀ ਹੋਈ ਸੀ ਅਤੇ ਇਸ ਕਾਰਨ ਪੰਛੀਆਂ ਇਸ ਥਾਂ ਵੱਲ ਆਕਰਸ਼ਿਤ ਹੋਏ। ਦੱਸਣਯੋਗ ਹੈ ਕਿ 2018 'ਚ ਡੀ.ਜੀ.ਸੀ.ਏ. ਨੇ ਇਕ ਆਦੇਸ਼ 'ਚ ਕਿਹਾ ਸੀ ਕਿ ਹਵਾਈ ਅੱਡੇ ਦੇ ਨੇੜੇ-ਤੇੜੇ ਦੇ ਖੇਤਰਾਂ 'ਚ ਜੰਗਲੀ ਜੀਵਾਂ ਦੀ ਮੌਜੂਦਗੀ ਨੇ ਹਵਾਬਾਜ਼ੀ ਸੁਰੱਖਿਆ ਲਈ 'ਗੰਭੀਰ ਖ਼ਤਰਾ' ਪੈਦਾ ਕਰਦੀ ਹੈ। ਜਦੋਂ ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏ.ਏ.ਆਈ.) ਤੋਂ 2021 ਦੌਰਾਨ ਅਜਿਹੀਆਂ ਘਟਨਾਵਾਂ 'ਚ ਵਾਧੇ ਦੇ ਕਾਰਨਾਂ ਬਾਰੇ ਪੁੱਛਿਆ ਤਾਂ ਉਨ੍ਹਾਂ,“ਇਨ੍ਹਾਂ ਘਟਨਾਵਾਂ ਦੇ ਮੁੱਖ ਕਾਰਨ ਹਵਾਈ ਅੱਡੇ ਦੇ ਆਲੇ-ਦੁਆਲੇ ਸ਼ਹਿਰੀਕਰਨ, ਕੂੜਾ ਪ੍ਰਬੰਧਨ, ਬੁੱਚੜਖਾਨੇ ਦੇ ਨੇੜੇ ਹੋਣਾ ਹੈ ਆਲੇ-ਦੁਆਲੇ ਦੇ ਖੇਤਰਾਂ ਵਿਚ ਖੁੱਲ੍ਹੇ ਨਾਲੇ ਹੋਣ ਆਦਿ ਹਨ ਜੋ ਪੰਛੀਆਂ ਅਤੇ ਜਾਨਵਰਾਂ ਲਈ ਭੋਜਨ ਜਾਂ ਪਾਣੀ ਦੀ ਖਿੱਚ ਦਾ ਮੁੱਖ ਸਰੋਤ ਹਨ।'' ਅਥਾਰਟੀ ਨੇ ਕਿਹਾ ਕਿ ਉਸ ਨੇ ਪਸ਼ੂ ਪੰਛੀਆਂ ਦੇ ਟਕਰਾਉਣ ਦੀਆਂ ਘਟਨਾਵਾਂ 'ਚ ਕਮੀ ਲਿਆਉਣ ਲਈ ਕਈ ਕਦਮ ਚੁਕੇ ਹਨ।