ਆਬੂ ਧਾਬੀ ''ਚ ਪਹਿਲੇ ਹਿੰਦੂ ਮੰਦਰ ਦਾ PM ਮੋਦੀ ਕਰਨਗੇ ਉਦਘਾਟਨ, UAE ਰਾਜਦੂਤ ਬੋਲੇ- ਹੋਵੇਗਾ ਯਾਦਗਾਰੀ ਦਿਨ
Thursday, Jan 11, 2024 - 02:06 PM (IST)
ਗਾਂਧੀਨਗਰ (ਭਾਸ਼ਾ)- ਭਾਰਤ ਵਿਚ ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਦੇ ਰਾਜਦੂਤ ਅਬਦੁਲਨਾਸਿਰ ਅਲਸ਼ਾਲੀ ਨੇ ਵੀਰਵਾਰ ਨੂੰ ਕਿਹਾ ਕਿ ਆਬੂ ਧਾਬੀ ਵਿਚ ਅਗਲੇ ਮਹੀਨੇ ਬੋਚਾਸਨਵਾਸੀ ਸ਼੍ਰੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸੰਸਥਾ (ਬੀ.ਓ.ਪੀ.ਐੱਸ.) ਹਿੰਦੂ ਮੰਦਰ ਦਾ ਉਦਘਾਟਨ 'ਸਹਿਣਸ਼ੀਲਤਾ ਅਤੇ ਸਵੀਕ੍ਰਿਤੀ ਦਾ ਜਸ਼ਨ ਮਨਾਉਣ' ਲਈ ਇਕ ਮਹੱਤਵਪੂਰਨ ਦਿਨ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 14 ਫਰਵਰੀ ਨੂੰ ਆਬੂ ਧਾਬੀ ਵਿਚ ਪਹਿਲੇ ਹਿੰਦੂ ਮੰਦਰ ਦਾ ਉਦਘਾਟਨ ਕਰਨਗੇ।
ਰਾਜਦੂਤ ਅਲਸ਼ਾਲੀ ਨੇ ਕਿਹਾ, 'ਅਸੀਂ 14 ਫਰਵਰੀ ਨੂੰ ਹੋਣ ਵਾਲੇ ਉਦਘਾਟਨ ਪ੍ਰੋਗਰਾਮ ਦੀ ਉਡੀਕ ਕਰ ਰਹੇ ਹਾਂ...ਇਹ ਇਕ ਬੇਮਿਸਾਲ ਯਾਦਗਾਰੀ ਦਿਨ ਹੋਵੇਗਾ, ਜਿਸ ਵਿਚ ਸਿਹਣਸ਼ੀਲਤਾ, ਸਵੀਕ੍ਰਿਤੀ ਦਾ ਜਸ਼ਨ ਮਨਾਉਣ ਅਤੇ ਇਸ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਦਾ ਇਕ ਖ਼ਾਸ ਮੌਕਾ ਹੋਵੇਗਾ।'
ਇਹ ਵੀ ਪੜ੍ਹੋ: ਭਾਰਤ ਨਾਲ ਵਿਵਾਦ, ਡ੍ਰੈਗਨ ਨਾਲ ਪਿਆਰ, ਮਾਲਦੀਵ ਨੇ ਚੀਨ ਨਾਲ ਕੀਤੇ 20 ਵੱਡੇ ਸਮਝੌਤੇ
ਸਵਾਮੀ ਈਸ਼ਵਰਚਰਨਦਾਸ ਅਤੇ ਸਵਾਮੀ ਬ੍ਰਹਮਵਿਹਰਿਦਾਸ ਨੇ ਪਿਛਲੇ ਮਹੀਨੇ ਬੀ.ਏ.ਪੀ.ਐੱਸ. ਹਿੰਦੂ ਮੰਦਰ ਵੱਲੋਂ ਪ੍ਰਧਾਨ ਮੰਤਰੀ ਨੂੰ ਪ੍ਰੋਗਰਾਮ ਲਈ ਸੱਦਾ ਦਿੱਤਾ ਸੀ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ ਸੀ। ਰਾਜਦੂਤ ਨੇ 13 ਫਰਵਰੀ ਨੂੰ ਆਬੂ ਧਾਬੀ ਦੇ ਸ਼ੇਖ ਜ਼ਾਇਦ ਸਪੋਰਟਸ ਸਿਟੀ ਸਟੇਡੀਅਮ ਵਿਚ ਹੋਣ ਵਾਲੇ ਪ੍ਰਵਾਸੀ ਭਾਰਤੀਆਂ ਨੇ ਵਿਸ਼ਾਲ ਇਕੱਠ ਦੀ ਵੀ ਪੁਸ਼ਟੀ ਕੀਤੀ ਹੈ। ਇਸ ਪ੍ਰੋਗਰਾਮ ਦਾ ਸਿਰਲੇਖ 'ਅਹਿਲਾਨ ਮੋਦੀ' ਹੈ, ਜਿਸ ਦਾ ਅਰਥ 'ਹੈਲੋ ਮੋਦੀ' ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।