ਲੋਕ ਸਭਾ ਚੋਣ ''ਚ ਮੁਕਾਬਲਾ ਕਾਂਗਰਸ 3G ਤੇ ਬੀਜੇਪੀ 3G ਵਿਚਾਲੇ : ਅਮਿਤ ਸ਼ਾਹ
Wednesday, May 08, 2019 - 10:35 PM (IST)
ਧਨਬਾਦ— ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਇਥੇ ਦਾਅਵਾ ਕੀਤਾ ਲੋਕ ਸਭਾ ਚੋਣਾਂ ਦੀ ਲੜਾਈ 'ਕਾਂਗਰਸ ਦੇ 'ਥ੍ਰੀ ਜੀ' ਤੇ ਬੀਜੇਪੀ ਦੇ 'ਥ੍ਰੀ ਜੀ' ਵਿਚਾਲੇ ਹੈ। ਜਿਥੇ ਕਾਂਗਰਸ ਦਾ ਥ੍ਰੀ ਜੀ ਗਾਂਧੀ ਪਰਿਵਾਰ ਹੈ ਤੇ ਉਥੇ ਹੀ ਬੀਜੇਪੀ ਦਾ ਥ੍ਰੀ ਜੀ ਹੈ ਗਾਓਂ, ਗੌਮਾਤਾ ਤੇ ਗੰਗਾ। ਉਨ੍ਹਾਂ ਨੇ ਇਥੇ ਚੋਣ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਗਰੀਬਾਂ ਦੀ ਹਾਲਤ ਸੁਧਾਰਨ ਲਈ ਜੋ ਕੰਮ ਕਾਂਗਰਸ ਸਰਕਾਰਾਂ 55 ਸਾਲਾਂ 'ਚ ਨਹੀਂ ਕਰ ਸਕੀ ਉਹ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਸਿਰਫ 5 ਸਾਲਾਂ 'ਚ ਕਰ ਦਿਖਾਇਆ।
ਉਨ੍ਹਾਂ ਨੇ ਕਾਂਗਰਸ ਦਾ 'ਥ੍ਰੀ ਜੀ ਸੋਨੀਆ (ਗਾਂਧੀ), ਰਾਹੁਲ (ਗਾਂਧੀ) ਤੇ ਪ੍ਰਿਅੰਕਾ (ਗਾਂਧੀ) ਹੈ ਤੇ ਬੀਜੇਪੀ ਦਾ 'ਥ੍ਰੀ ਜੀ' ਗਾਓਂ, ਗੌਮਾਤਾ ਤੇ ਗੰਗਾ ਹੈ। ਸ਼ਾਹ ਨੇ ਲੋਕਾਂ ਨੂੰ ਸਹੀ ਥ੍ਰੀ ਜੀ ਚੁਣਨ ਲਈ ਕਿਹਾ ਹੈ। ਸ਼ਾਹ ਨੇ ਘੁਸਪੈਠੀਆਂ ਨੂੰ 'ਦੀਮਕ' ਦਾ ਨਾਂ ਦਿੰਦੇ ਹੋਏ ਕਿਹਾ ਕਿ ਕਸ਼ਮੀਰ ਚੋਂ ਕੰਨਿਆਕੁਮਾਰੀ ਤਕ ਅਤੇ ਕੋਲਕਾਤਾ ਤੋਂ ਕੱਛ ਤਕ ਉਹ ਘੁਸਪੈਠੀਆਂ ਦੀ ਪਛਾਣ ਕਰਨਗੇ ਤੇ ਉਨ੍ਹਾਂ ਨੂੰ ਦੇਸ਼ ਤੋਂ ਕੱਢ ਸੁੱਟਣਗੇ।
55 ਸਾਲਾਂ ਤਕ ਕਾਂਗਰਸ ਨੇ ਗਰੀਬਾਂ ਨੂੰ ਸਿਰਫ ਨਾਅਰਾ ਦਿੱਤਾ
ਧਨਬਾਦ ਤੋਂ ਬੀਜੇਪੀ ਉਮਦੀਵਾਰ ਪੀ.ਐੱਨ. ਸਿੰਘ ਦੇ ਪੱਖ 'ਚ ਆਯੋਜਿਤ ਚੋਣ ਰੈਲੀ 'ਚ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਨੇ ਕਿਹਾ ਕਿ 55 ਸਾਲਾਂ ਤਕ ਕਾਂਗਰਸ ਨੇ ਗਰੀਬਾਂ ਨੂੰ ਸਿਰਫ ਨਾਅਰੇ ਦਿੱਤੇ ਤੇ ਉਨ੍ਹਾਂ ਦੀ ਗਰੀਬੀ ਦੂਰ ਕਰਨ ਲਈ ਕੁਝ ਨਹੀਂ ਕੀਤਾ। ਹਾਲਾਤ ਇਥੇ ਤਕ ਖਰਾਬ ਸਨ ਕਿ ਕਿਸੇ ਨੂੰ ਕੋਈ ਗੰਭੀਰ ਬੀਮਾਰੀ ਹੁੰਦੀ ਸੀ ਤਾਂ ਉਹ ਹਸਪਤਾਲ ਦਾ ਖਰਚ ਸੁਣ ਕੇ ਬਿਨਾਂ ਇਲਾਜ ਦੇ ਹੀ ਘਰ ਵਾਪਸ ਆ ਜਾਂਦਾ ਸੀ ਤੇ ਮਜ਼ਬੂਰੀ 'ਚ ਕਈ ਵਾਰ ਮੌਤ ਦੀ ਉਡੀਕ ਕਰਦਾ ਸੀ ਪਰ ਅੱਜ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਹਰ ਗਰੀਬ ਨੂੰ ਪੰਜ ਲੱਖ ਰੁਪਏ ਤਕ ਦੇ ਮੁਫਤ ਇਲਾਜ ਦੀ ਸੁਵਿਧਾ ਦੇ ਦਿੱਤੀ ਗਈ ਹੈ।