ਸਹੁਰੇ ਹੋਣ ਤਾਂ ਅਜਿਹੇ...ਜਵਾਈ ਦੇ ਘਰ ਆਉਣ ''ਤੇ ਬਣਵਾਏ 630 ਪਕਵਾਨ, ਕੀਤੀ ਅਨੋਖੀ ਆਤਿਸ਼ਬਾਜ਼ੀ
Friday, Jan 17, 2025 - 05:54 PM (IST)
ਨੈਸ਼ਨਲ ਡੈਸਕ : ਆਂਧਰਾ ਪ੍ਰਦੇਸ਼ ਦੇ ਕੋਨਸੀਮਾ ਜ਼ਿਲ੍ਹੇ ਦੇ ਅੱਲਾਵਰਮ ਮੰਡਲ ਦੇ ਇੱਕ ਜੋੜੇ ਨੇ ਆਪਣੇ ਜਵਾਈ ਅਤੇ ਧੀ ਲਈ ਵਿਆਹ ਤੋਂ ਬਾਅਦ ਪਹਿਲੇ ਸੰਕ੍ਰਾਂਤੀ ਤਿਉਹਾਰ 'ਤੇ ਇੱਕ ਸ਼ਾਨਦਾਰ ਦਾਅਵਤ ਦਾ ਆਯੋਜਨ ਕੀਤਾ। ਜੰਗਾ ਬੁਜੀ ਅਤੇ ਉਨ੍ਹਾਂ ਦੀ ਪਤਨੀ ਵਾਸਵੀ ਨੇ ਇੱਕ ਸਾਲ ਤੱਕ ਇਸ ਪ੍ਰੋਗਰਾਮ ਦੀ ਯੋਜਨਾ ਬਣਾਈ ਅਤੇ ਕੁੱਲ 630 ਕਿਸਮਾਂ ਦੇ ਪਕਵਾਨ ਤਿਆਰ ਕੀਤੇ। ਇਨ੍ਹਾਂ ਵਿੱਚ ਰਵਾਇਤੀ ਸਨੈਕਸ, ਸ਼ਾਕਾਹਾਰੀ ਅਤੇ ਮਾਸਾਹਾਰੀ ਪਕਵਾਨ ਅਤੇ ਤਾਜ਼ੇ ਫਲਾਂ ਦੇ ਰਸ ਸ਼ਾਮਲ ਸਨ। ਇਹ ਸਭ ਉਹਨਾਂ ਨੇ ਆਪਣੇ ਜਰਮਨ ਵਿਚ ਕੰਮ ਕਰਨ ਵਾਲੇ ਜਵਾਈ ਹੇਮੰਤ ਦੇ ਸਵਾਗਤ ਲਈ ਕੀਤਾ ਸੀ।
ਇਸ ਮੌਕੇ ਆਯੋਜਿਤ ਕੀਤੇ ਗਏ ਜਸ਼ਨ ਨੂੰ ਹੋਰ ਖ਼ਾਸ ਬਣਾਉਣ ਲਈ ਸਹੁਰੇ ਪਰਿਵਾਰ ਨੇ ਆਤਿਸ਼ਬਾਜ਼ੀ ਦਾ ਆਯੋਜਨ ਕੀਤਾ ਗਿਆ, ਜਿਸ ਨਾਲ ਤਿਉਹਾਰ ਦਾ ਮਾਹੌਲ ਹੋਰ ਵੀ ਸ਼ਾਨਦਾਰ ਹੋ ਗਿਆ। ਇਸੇ ਤਰ੍ਹਾਂ ਦੀ ਇੱਕ ਹੋਰ ਅਨੋਖੀ ਉਦਾਹਰਣ ਪੁਡੂਚੇਰੀ ਦੇ ਯਾਨਮ ਵਿੱਚ ਦੇਖਣ ਨੂੰ ਮਿਲੀ। ਇੱਥੇ ਮਜੇਤੀ ਸੱਤਿਆਭਾਸਕਰ ਅਤੇ ਉਨ੍ਹਾਂ ਦੀ ਪਤਨੀ ਹਰਿਨਿਆ ਨੇ ਆਪਣੇ ਜਵਾਈ ਸਾਕੇਤ ਨਾਲ ਮਿਲ ਕੇ ਸੰਕ੍ਰਾਂਤੀ ਮਨਾਉਣ ਲਈ ਇੱਕ ਸ਼ਾਨਦਾਰ ਡਿਨਰ ਦਾ ਆਯੋਜਨ ਕੀਤਾ। ਇਸ ਵਿੱਚ 470 ਕਿਸਮਾਂ ਦੇ ਸ਼ਾਕਾਹਾਰੀ ਪਕਵਾਨ, ਪੇਸਟਰੀਆਂ, ਮਠਿਆਈਆਂ, ਫਲ, ਸੁੱਕੇ ਮੇਵੇ ਅਤੇ ਸਾਫਟ ਡਰਿੰਕਸ ਸ਼ਾਮਲ ਸਨ।
ਦੱਸ ਦੇਈਏ ਕਿ ਜਵਾਈ ਦੇ ਘਰ ਆਉਣ ਦੀ ਖ਼ੁਸ਼ੀ ਵਿਚ ਤਿਆਰ ਕੀਤੇ ਗਏ ਪਕਵਾਨਾਂ ਨੂੰ ਛੋਟੇ ਕੱਪਾਂ ਵਿੱਚ ਪਾ ਕੇ ਪਸੋਰਿਆ ਗਿਆ, ਜਿਸ ਨਾਲ ਉਹ ਹੋਰ ਵੀ ਆਕਰਸ਼ਕ ਦਿਖਾਈ ਦੇ ਰਹੇ ਸਨ। ਸਾਕੇਤ ਇਸ ਵੱਡੀ ਦਾਅਵਤ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਸਨੇ ਆਪਣੇ ਸਹੁਰਿਆਂ ਦੁਆਰਾ ਦਿੱਤੇ ਗਏ ਸ਼ਾਨਦਾਰ ਖਾਣੇ ਦੀ ਪ੍ਰਸ਼ੰਸਾ ਕੀਤੀ। ਅਜਿਹੇ ਸਮਾਗਮ ਪਰਿਵਾਰਾਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਪਰੰਪਰਾਵਾਂ ਨੂੰ ਬਣਾਈ ਰੱਖਣ ਦੀ ਇੱਕ ਵਧੀਆ ਉਦਾਹਰਣ ਪ੍ਰਦਾਨ ਕਰਦੇ ਹਨ।