ਭਾਰਤ ''ਚ ਹਰ ਤਿੰਨ ਮਿੰਟ ''ਚ ਹੁੰਦੀ ਹੈ ਇਕ ਮੌਤ; ਅੰਕੜੇ ਕਰਨਗੇ ਹੈਰਾਨ
Monday, Apr 21, 2025 - 06:11 PM (IST)

ਨੈਸ਼ਨਲ ਡੈਸਕ- ਰੋਜ਼ ਸਵੇਰੇ ਭਾਰਤ ਦੇ ਅਖ਼ਬਾਰ ਸੜਕ ਹਾਦਸਿਆਂ ਦੀਆਂ ਖ਼ਬਰਾਂ ਨਾਲ ਭਰੇ ਰਹਿੰਦੇ ਹਨ। ਯਾਤਰੀ ਬੱਸਾਂ ਦੇ ਪਹਾੜੀ ਖੱਡਾਂ 'ਚ ਡਿੱਗਣ, ਸ਼ਰਾਬੀ ਡਰਾਈਵਰਾਂ ਵਲੋਂ ਪੈਦਲ ਚੱਲਣ ਵਾਲਿਆਂ ਨੂੰ ਕੁਚਲਣ, ਕਾਰਾਂ ਖੜ੍ਹੇ ਟਰੱਕਾਂ ਨਾਲ ਟਕਰਾਉਣ ਅਤੇ ਦੋਪਹੀਆ ਵਾਹਨਾਂ ਨੂੰ ਵੱਡੇ ਵਾਹਨਾਂ ਵਲੋਂ ਟੱਕਰ ਮਾਰਨ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਇਕੱਲੇ 2023 ਵਿਚ ਭਾਰਤੀ ਸੜਕਾਂ 'ਤੇ 1,72,000 ਤੋਂ ਵੱਧ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ, ਔਸਤਨ ਹਰ ਰੋਜ਼ 474 ਮੌਤਾਂ ਜਾਂ ਹਰ ਤਿੰਨ ਮਿੰਟਾਂ 'ਚ ਲਗਭਗ ਇਕ ਮੌਤ।
ਇਹ ਵੀ ਪੜ੍ਹੋ- ਤੌਬਾ-ਤੌਬਾ ! ਗੁਆਚੀ ਪਤਨੀ ਨੂੰ ਦਰ-ਦਰ ਲੱਭਦਾ ਰਿਹਾ ਪਤੀ, ਅਗਲੀ ਪ੍ਰੇਮੀ ਨਾਲ ਪਹੁੰਚ ਗਈ ਤਾਜ ਮਹਿਲ
ਹਾਲਾਂਕਿ 2023 ਲਈ ਅਧਿਕਾਰਤ ਹਾਦਸਿਆਂ ਦੀ ਰਿਪੋਰਟ ਅਜੇ ਜਾਰੀ ਨਹੀਂ ਕੀਤੀ ਗਈ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਦਸੰਬਰ ਵਿਚ ਇਕ ਸੜਕ ਸੁਰੱਖਿਆ ਸਮਾਗਮ 'ਚ ਇਕ ਭਿਆਨਕ ਤਸਵੀਰ ਪੇਸ਼ ਕਰ ਕੇ ਅੰਕੜਿਆਂ ਦਾ ਹਵਾਲਾ ਦਿੱਤਾ। ਉਸ ਸਾਲ ਮਰਨ ਵਾਲਿਆਂ ਵਿਚ 10,000 ਬੱਚੇ ਸਨ। ਸਕੂਲਾਂ ਅਤੇ ਕਾਲਜਾਂ ਨੇੜੇ ਹਾਦਸਿਆਂ ਵਿਚ 10,000 ਹੋਰ ਮੌਤਾਂ ਹੋਈਆਂ, ਜਦਕਿ 35,000 ਪੈਦਲ ਯਾਤਰੀਆਂ ਦੀ ਜਾਨ ਚਲੀ ਗਈ। ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣਾ ਸਭ ਤੋਂ ਵੱਡਾ ਕਾਰਨ ਹੈ।
ਇਹ ਵੀ ਪੜ੍ਹੋ- ਹਰ ਪਾਸੇ ਤਬਾਹੀ ਦਾ ਮੰਜ਼ਰ: ਸਕੂਲ ਬੰਦ, ਸੜਕਾਂ ਠੱਪ, ਵੇਖੋ ਦਿਲ ਦਹਿਲਾ ਦੀਆਂ ਵਾਲੀਆਂ ਤਸਵੀਰਾਂ
54,000 ਲੋਕਾਂ ਦੀ ਮੌਤ ਹੈਲਮੇਟ ਨਾ ਪਹਿਨਣ ਕਾਰਨ ਹੋਈ ਅਤੇ 16,000 ਲੋਕ ਸੀਟਬੈਲਟ ਨਾ ਲਗਾਉਣ ਕਾਰਨ ਮਾਰੇ ਗਏ। ਸੜਕ ਹਾਦਸਿਆਂ ਦੇ ਹੋਰ ਮੁੱਖ ਕਾਰਨਾਂ ਵਿਚ ਓਵਰਲੋਡਿੰਗ ਸ਼ਾਮਲ ਸੀ, ਜਿਸ ਕਾਰਨ 12,000 ਮੌਤਾਂ ਹੋਈਆਂ। ਵੈਧ ਲਾਇਸੈਂਸ ਤੋਂ ਬਿਨਾਂ ਗੱਡੀ ਚਲਾਉਣਾ, ਜਿਸ ਕਾਰਨ 34,000 ਹਾਦਸੇ ਹੋਏ। ਗਲਤ ਪਾਸੇ ਗੱਡੀ ਚਲਾਉਣ ਨਾਲ ਵੀ ਮੌਤਾਂ ਹੋਈਆਂ।
ਇਹ ਵੀ ਪੜ੍ਹੋ- '... ਤਾਂ ਫਿਰ ਸੰਸਦ ਭਵਨ ਬੰਦ ਕਰ ਦੇਣਾ ਚਾਹੀਦਾ ਹੈ', ਭਾਜਪਾ MP ਦੇ ਬਿਆਨ ਕਾਰਨ ਗਰਮਾਈ ਸਿਆਸਤ
ਗਡਕਰੀ ਨੇ ਸੜਕ ਸੁਰੱਖਿਆ ਬੈਠਕ ਵਿਚ ਕਿਹਾ ਕਿ ਕਈ ਸੜਕ ਹਾਦਸੇ ਇਸ ਲਈ ਹੁੰਦੇ ਹਨ, ਕਿਉਂਕਿ ਲੋਕਾਂ ਵਿਚ ਕਾਨੂੰਨ ਪ੍ਰਤੀ ਸਨਮਾਨ ਅਤੇ ਡਰ ਦੀ ਕਮੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਹਾਦਸਿਆਂ ਦੇ ਕਈ ਕਾਰਨ ਹਨ ਪਰ ਸਭ ਤੋਂ ਵੱਡਾ ਮਨੁੱਖੀ ਵਿਵਹਾਰ ਹੈ। ਦੱਸ ਦੇਈਏ ਕਿ ਭਾਰਤ ਵਿਚ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸੜਕ ਨੈੱਟਵਰਕ ਹੈ, ਜੋ ਅਮਰੀਕਾ ਮਗਰੋਂ 6.6 ਮਿਲੀਅਨ ਕਿਲੋਮੀਟਰ (4.1 ਮਿਲੀਅਨ ਮੀਲ) ਤੱਕ ਫੈਲਿਆ ਹੈ।