ਇਸ ਸੂਬੇ ਦੇ CM ਨੇ ਕਰ''ਤਾ ਵੱਡਾ ਐਲਾਨ, ਹੁਣ 500 ਰੁਪਏ ''ਚ ਮਿਲੇਗਾ ਗੈਸ ਸਿਲੰਡਰ

Thursday, Aug 08, 2024 - 02:31 AM (IST)

ਚੰਡੀਗੜ - ਹਰਿਆਣਾ ਵਿੱਚ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਹੁਣ 500 ਰੁਪਏ ਵਿੱਚ ਗੈਸ ਸਿਲੰਡਰ ਮਿਲੇਗਾ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੂੰ ਕਿਹਾ ਕਿ ਰਾਜ ਵਿੱਚ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀ ਪਰਿਵਾਰਾਂ ਨੂੰ ਹੁਣ 500 ਰੁਪਏ ਵਿੱਚ ਐਲਪੀਜੀ ਗੈਸ ਸਿਲੰਡਰ ਮਿਲੇਗਾ। ਹਰਿਆਲੀ ਤੀਜ ਦੇ ਮੌਕੇ 'ਤੇ ਜੀਂਦ 'ਚ ਆਯੋਜਿਤ ਰਾਜ ਪੱਧਰੀ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਸੈਣੀ ਨੇ ਕਿਹਾ ਕਿ ਇਸ ਪਹਿਲ ਨਾਲ 1.80 ਲੱਖ ਰੁਪਏ ਤੋਂ ਘੱਟ ਸਾਲਾਨਾ ਆਮਦਨ ਵਾਲੇ ਲਗਭਗ 46 ਲੱਖ ਪਰਿਵਾਰਾਂ ਨੂੰ ਫਾਇਦਾ ਹੋਵੇਗਾ। ਇਸ ਤੋਂ ਇਲਾਵਾ ਮੁੱਖ ਮੰਤਰੀ ਮਿਲਕ ਗਿਫਟ ਸਕੀਮ ਤਹਿਤ 14 ਤੋਂ 18 ਸਾਲ ਦੀਆਂ ਸਕੂਲੀ ਵਿਦਿਆਰਥਣਾਂ ਨੂੰ ਕੁਪੋਸ਼ਣ ਨਾਲ ਨਜਿੱਠਣ ਲਈ 150 ਦਿਨਾਂ ਤੱਕ ‘ਫੋਰਟੀਫਾਈਡ’ ਦੁੱਧ ਦਿੱਤਾ ਜਾਵੇਗਾ।

ਇੱਕ ਅਧਿਕਾਰਤ ਰੀਲੀਜ਼ ਦੇ ਅਨੁਸਾਰ, ਉਨ੍ਹਾਂ ਕਿਹਾ ਕਿ ਪ੍ਰੋਗਰਾਮ ਤੋਂ ਲਗਭਗ 2.65 ਲੱਖ ਨਾਬਾਲਿਗ ਲੜਕੀਆਂ ਨੂੰ ਲਾਭ ਹੋਣ ਦੀ ਉਮੀਦ ਹੈ। ਉਨ੍ਹਾਂ ਨੇ ਹਰਿਆਣਾ ਮਾਤ ਸ਼ਕਤੀ ਉਦਮਤਾ ਯੋਜਨਾ ਦੇ ਤਹਿਤ ਸਵੈ-ਰੁਜ਼ਗਾਰ ਲਈ ਕਰਜ਼ੇ ਦੀ ਰਕਮ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰਨ ਦਾ ਵੀ ਐਲਾਨ ਕੀਤਾ। ਸੈਣੀ ਨੇ ਕਿਹਾ ਕਿ ਇਸ ਤੋਂ ਇਲਾਵਾ ਸਵੈ-ਸਹਾਇਤਾ ਸਮੂਹਾਂ (ਐੱਸ.ਐੱਚ.ਜੀ.) ਨੂੰ ਰੋਜ਼ਾਨਾ ਲੋੜਾਂ ਲਈ ਮੁਹੱਈਆ ਕਰਵਾਏ ਜਾਣ ਵਾਲੇ ਫੰਡ ਨੂੰ 20,000 ਰੁਪਏ ਤੋਂ ਵਧਾ ਕੇ 30,000 ਰੁਪਏ ਕੀਤਾ ਜਾਵੇਗਾ।


Inder Prajapati

Content Editor

Related News