ਗੁਜਰਾਤ 'ਚ ਕੋਰੋਨਾ ਜਾਂਚ ਦੀ ਫੀਸ 1500 ਤੋਂ ਘਟਾ ਕੇ ਕੀਤੀ 800 ਰੁਪਏ

Tuesday, Dec 01, 2020 - 11:52 PM (IST)

ਗੁਜਰਾਤ 'ਚ ਕੋਰੋਨਾ ਜਾਂਚ ਦੀ ਫੀਸ 1500 ਤੋਂ ਘਟਾ ਕੇ ਕੀਤੀ 800 ਰੁਪਏ

ਗਾਂਧੀਨਗਰ - ਗੁਜਰਾਤ ਸਰਕਾਰ ਨੇ ਮੰਗਲਵਾਰ ਤੋਂ ਸੂਬਿਆਂ 'ਚ ਕੋਰੋਨਾ ਇਨਫੈਕਸ਼ਨ ਦੀ ਜਾਂਚ ਲਈ ਕੀਤੇ ਜਾਣ ਵਾਲੇ ਆਰ. ਟੀ. ਸੀ. ਪੀ. ਆਰ. ਟੈਸਟ ਦੀ ਫੀਸ 'ਚ ਕਟੌਤੀ ਕਰ ਦਿੱਤੀ ਹੈ। ਉਪ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਨਿਤਿਨ ਪਟੇਲ ਨੇ ਦੱਸਿਆ ਕਿ ਨਿੱਜੀ ਲੈਬੋਰਟਰੀ 'ਚ ਇਸ ਜਾਂਚ ਲਈ ਹੁਣ ਤੱਕ 1500 ਰੁਪਏ ਲਏ ਜਾਂਦੇ ਸਨ, ਹੁਣ ਇਸ ਨੂੰ ਘਟਾ ਕੇ 800 ਰੁਪਏ ਕਰ ਦਿੱਤਾ ਗਿਆ ਹੈ। ਜੇਕਰ ਕਿਸੇ ਮਰੀਜ਼ ਦੀ ਜਾਂਚ ਕਰਨ ਲਈ ਮੈਡੀਕਲ ਟੀਮ ਨੂੰ ਮਰੀਜ਼ ਦੇ ਘਰ ਜਾਣਾ ਪੈਂਦਾ ਹੈ ਤਾਂ ਇਸ ਲਈ 2000 ਦੀ ਥਾਂ ਹੁਣ 1100 ਰੁਪਏ ਦੇਣੇ ਪੈਣਗੇ। 
ਗੁਜਰਾਤ 'ਚ ਫਿਰ ਇਨਫੈਕਸ਼ਨ ਦੇ ਮਾਮਲੇ ਵਧ ਰਹੇ ਹਨ। ਹੁਣ ਤੱਕ ਕੁੱਲ ਮਾਮਲੇ 2 ਲੱਖ ਤੋਂ ਵਧੇਰੇ ਹਨ ਅਤੇ ਸਰਗਰਮ ਮਾਮਲੇ ਲਗਭਗ 15 ਹਜ਼ਾਰ ਹਨ। ਹੁਣ ਤੱਕ ਕਰੀਬ 4 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।


author

Gurdeep Singh

Content Editor

Related News