1000 ਲੋਕਾਂ ਦਾ ਕਮਾਲ, ਨਕਸਲ ਪ੍ਰਭਾਵਿਤ ਇਲਾਕੇ 'ਚ 24 ਘੰਟਿਆਂ 'ਚ ਬਣਾ ਦਿੱਤੀ ਪੁਲਸ ਚੌਕੀ
Wednesday, Jan 17, 2024 - 09:38 AM (IST)
ਗੜ੍ਹਚਿਰੌਲੀ- ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਦੇ ਦੂਰ-ਦੁਰਾਡੇ ਸਥਿਤ ਗਰਡੇਵਾਡਾ ਇਲਾਕੇ 'ਚ 1000 ਲੋਕਾਂ ਨੇ ਸੁਰੱਖਿਆ ਕਰਮੀਆਂ ਨਾਲ ਮਿਲ ਕੇ ਸਿਰਫ 24 ਘੰਟਿਆਂ ਵਿਚ ‘ਪੁਲਸ ਚੌਕੀ’ ਸਥਾਪਤ ਕਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਪੁਲਸ ਚੌਕੀ ਕਰੀਬ 750 ਵਰਗ ਕਿਲੋਮੀਟਰ ਖੇਤਰ ’ਤੇ ਨਜ਼ਰ ਰੱਖਣ ’ਚ ਸੁਵਿਧਾਜਨਕ ਹੋਵੇਗੀ, ਜਿਸ ਨੂੰ ਪਹਿਲਾਂ ਨਕਸਲੀਆਂ ਦਾ ਮਜ਼ਬੂਤ ਗੜ੍ਹ ਮੰਨਿਆ ਜਾਂਦਾ ਸੀ।
ਉਨ੍ਹਾਂ ਕਿਹਾ ਕਿ ਪੁਲਸ ਚੌਕੀ 1947 ਤੋਂ ਬਾਅਦ ਪਹਿਲੀ ਵਾਰ ਸਥਾਈ ਤੌਰ ’ਤੇ ਇਸ ਸੰਵੇਦਨਸ਼ੀਲ ਖੇਤਰ ਵਿਚ ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਦਾ ਰਾਹ ਪੱਧਰਾ ਕਰੇਗੀ। ਗੜ੍ਹਚਿਰੌਲੀ ਦੇ ਐੱਸ. ਪੀ. ਨੀਲੋਤਪਲ ਨੇ ਦੱਸਿਆ ਕਿ ਸੋਮਵਾਰ ਨੂੰ ਕਰੀਬ 600 ਕਮਾਂਡੋ ‘ਸੜਕ ਨੂੰ ਖੋਲ੍ਹਣ’ ਦੀ ਮੁਹਿੰਮ ’ਚ ਲੱਗੇ ਹੋਏ ਸਨ ਅਤੇ ਇਸ ਦੌਰਾਨ ਗਰਡੇਵਾੜਾ ਤੱਕ ਜਾਣ ਵਾਲੀ 60 ਕਿਲੋਮੀਟਰ ਸੜਕ ’ਤੇ ਸੰਭਾਵਿਤ ਬਾਰੂਦੀ ਸੁਰੰਗ ਅਤੇ ਘਾਤ ਲਗਾ ਕੇ ਹਮਲੇ ਨੂੰ ਰੋਕਣ ਲਈ ਮੁਹਿੰਮ ਚਲਾਈ ਗਈ।
ਅਧਿਕਾਰੀ ਨੇ ਕਿਹਾ ਕਿ ਨਵੀਂ ਪੁਲਿਸ ਚੌਕੀ ਲਗਭਗ 750 ਵਰਗ ਕਿਲੋਮੀਟਰ ਖੇਤਰ ਦੀ ਨਿਗਰਾਨੀ ਨੂੰ ਮਜ਼ਬੂਤ ਕਰੇਗੀ, ਜਿਸ ਨੂੰ ਪਹਿਲਾਂ ਨਕਸਲੀਆਂ ਦਾ ਗੜ੍ਹ ਮੰਨਿਆ ਜਾਂਦਾ ਸੀ। ਇਸ ਨਾਲ ਛੱਤੀਸਗੜ੍ਹ ਲਈ ਗੱਟਾ-ਗਰਡੇਵਾੜਾ-ਟੋਡਗੱਟਾ-ਵਾਂਗੇਤੁਰੀ-ਪਨਵਰ ਅੰਤਰਰਾਜੀ ਸੜਕ ਦੇ ਨਿਰਮਾਣ ਅਤੇ 10 4ਜੀ ਮੋਬਾਈਲ ਟਾਵਰਾਂ ਦੇ ਨਿਰਮਾਣ ਵਿਚ ਮਦਦ ਮਿਲੇਗੀ।
ਗੜ੍ਹਚਿਰੌਲੀ ਪੁਲਸ ਵਲੋਂ ਜਾਰੀ ਕੀਤੇ ਗਏ ਇਕ ਬਿਆਨ ਅਨੁਸਾਰ ਲਗਭਗ 1,000 ਸੀ-60 ਕਮਾਂਡੋ, 25 ਬੰਬ ਨਿਰੋਧਕ ਦਸਤੇ, ਨਵੇਂ ਭਰਤੀ ਪੁਲਸ ਕਰਮੀ, 500 ਵਿਸ਼ੇਸ਼ ਪੁਲਿਸ ਅਧਿਕਾਰੀ, ਰਾਜ ਅਤੇ ਕੇਂਦਰੀ ਰਿਜ਼ਰਵ ਪੁਲਸ ਫੋਰਸਾਂ ਦੀਆਂ ਟੀਮਾਂ ਅਤੇ ਨਿੱਜੀ ਠੇਕੇਦਾਰਾਂ ਨੇ ਕੰਮ ਲਿਆ ਹੈ। ਦੂਰ-ਦੁਰਾਡੇ ਗਰਡੇਵਾੜਾ ਵਿੱਚ ਸੜਕ ਨੂੰ ਖੋਲ੍ਹਣ ਅਤੇ ਨਵੀਂ ਸੜਕ ਬਣਾਉਣ ਦਾ ਕੰਮ, ਪੁਲਸ ਚੌਕੀ ਸਥਾਪਤ ਕਰਨ ਦੇ ਕੰਮ ਵਿਚ ਯੋਗਦਾਨ ਪਾਇਆ।