ਛੱਤੀਸਗੜ੍ਹ ’ਚ ਜੰਮਿਆ 5.3 ਕਿਲੋ ਦਾ ਬੱਚਾ!

01/12/2019 6:41:48 PM

ਰਾਏਪੁਰ— ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲਾ ਹਸਪਤਾਲ ਦੇ ਡਾਕਟਰ ਇਕ ਅਨੋਖਾ ਕੇਸ ਦੇਖ ਕੇ ਹੈਰਾਨ ਹੋ ਗਏ। ਇਥੇ ਇਕ 27 ਸਾਲਾ ਔਰਤ ਨੇ 5.3 ਕਿਲੋ ਦੇ ਬੱਚੇ ਨੂੰ ਨਾਰਮਲ ਡਲਿਵਰੀ ਰਾਹੀਂ ਜਨਮ ਦਿੱਤਾ। ਜ਼ਿਲਾ ਹਸਪਤਾਲ ਦੇ ਡਾਕਟਰਾਂ ਦਾ ਦਾਅਵਾ ਹੈ ਕਿ ਇਹ ਬੱਚਾ ਸੂਬੇ ’ਚ ਨਾਰਮਲ ਡਲਿਵਰੀ ਨਾਲ ਹੋਇਆ ਸਭ ਤੋਂ ਭਾਰਾ ਬੱਚਾ ਹੈ। ਡਲਿਵਰੀ ਤੋਂ ਬਾਅਦ ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ।

ਬਿਲਾਸਪੁਰ ਦੇ ਮਲਹਾਰ ਇਲਾਕੇ ਦੇ ਚਾਕਰਖੇੜਾ ਪਿੰਡ ’ਚ ਕਿਸਾਨ ਔਰਤ ਹੇਮਲਤਾ ਬੰਜਾਰੇ ਦੀਅਾਂ ਤਿੰਨ ਬੇਟੀਅਾਂ ਹਨ। ਉਸਦਾ ਪਤੀ ਦਿਹਾੜੀ ਮਜ਼ਦੂਰ ਹੈ ਅਤੇ ਖੇਤੀ ’ਚ ਉਸਦੀ ਮਦਦ ਕਰਦਾ ਹੈ। ਹਸਪਤਾਲ ਦੇ ਗਾਇਨੀਕਾਲੋਜਿਸਟ ਡਾ. ਨੀਲੇਸ਼ ਠਾਕੁਰ ਨੇ ਦੱਸਿਆ ਕਿ ਨਵਜੰਮੇ ਬੱਚੇ ਦਾ ਭਾਰ 2.5 ਤੋਂ 3.5 ਕਿਲੋ ਦਰਮਿਆਨ ਹੁੰਦਾ ਹੈ ਪਰ ਇਹ ਕੇਸ ਦੁਰਲੱਭ ਹੈ। ਆਪਣੇ ਕੈਰੀਅਰ ’ਚ ਇਹ ਸਭ ਤੋਂ ਭਾਰਾ ਬੱਚਾ ਹੈ। ਆਮ ਤੌਰ ’ਤੇ ਜ਼ਿਆਦਾ ਭਾਰ ਵਾਲੇ ਬੱਚੇ ਡਾਇਬਟੀਜ਼ ਤੋਂ ਪੀੜਤ ਹੁੰਦੇ ਹਨ ਪਰ ਇਸ ਕੇਸ ’ਚ ਉਹ ਸੰਭਾਵਨਾ ਵੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਹੇਮਲਤਾ ਦੀ ਪਹਿਲਾਂ ਵੀ ਨਾਰਮਲ ਡਲਿਵਰੀ ਹੋਈ ਸੀ, ਇਸ ਲਈ ਇਸ ਵਾਰ ਵੀ ਨਾਰਮਲ ਡਲਿਵਰੀ ਦਾ ਫੈਸਲਾ ਕੀਤਾ ਗਿਆ। ਲੇਬਰ ਪੇਨ ਦੇ ਇਕ ਘੰਟੇ ਦੇ ਅੰਦਰ ਹੀ ਬੱਚੇ ਦਾ ਜਨਮ ਹੋ ਗਿਆ ਸੀ। ਹੇਮਲਤਾ ਨੇ ਕਿਹਾ ਕਿ ਪ੍ਰੈਗਨੈਂਸੀ ਦੌਰਾਨ ਉਸ ਨੇ ਕੰਮ ਕਰਨਾ ਬੰਦ ਨਹੀਂ ਕੀਤਾ ਅਤੇ ਪਹਿਲੇ ਮਹੀਨੇ ਖੂਬ ਅਨਾਰ ਖਾਧੇ।


Inder Prajapati

Content Editor

Related News