ਛੇੜਖਾਨੀ ਦਾ ਵਿਰੋਧ ਕੀਤਾ ਤਾਂ ਚੜ੍ਹਾ ਦਿੱਤੀ ਔਰਤਾਂ ''ਤੇ ਕਾਰ, 2 ਦੀ ਮੌਤ

Wednesday, Jun 26, 2019 - 02:13 AM (IST)

ਛੇੜਖਾਨੀ ਦਾ ਵਿਰੋਧ ਕੀਤਾ ਤਾਂ ਚੜ੍ਹਾ ਦਿੱਤੀ ਔਰਤਾਂ ''ਤੇ ਕਾਰ, 2 ਦੀ ਮੌਤ

ਮੇਰਠ–ਬੁਲੰਦਸ਼ਹਿਰ ਜ਼ਿਲੇ ਵਿਚ ਛੇੜਖਾਨੀ ਦਾ ਵਿਰੋਧ ਕਰਨ 'ਤੇ ਕੁਝ ਨੌਜਵਾਨਾਂ ਨੇ ਔਰਤਾਂ 'ਤੇ ਕਾਰ ਚੜ੍ਹਾ ਦਿੱਤੀ, ਜਿਸ ਕਾਰਣ 2 ਔਰਤਾਂ ਦੀ ਮੌਤ ਹੋ ਗਈ। ਪੁਲਸ ਨੇ 4 ਲੋਕਾਂ ਖਿਲਾਫ ਮਾਮਲਾ ਦਰਜ ਕਰ ਕੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਘਟਨਾ ਤੋਂ ਨਾਰਾਜ਼ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰਦਿਆਂ ਪੋਸਟਮਾਰਟਮ ਤੋਂ ਬਾਅਦ ਦੋਵੇਂ ਲਾਸ਼ਾਂ ਹਾਈਵੇ 'ਤੇ ਰੱਖ ਕੇ ਜਾਮ ਲਾ ਦਿੱਤਾ। ਪੁਲਸ ਨੇ ਬੜੀ ਮੁਸ਼ਕਲ ਨਾਲ ਜਾਮ ਖੁੱਲ੍ਹਵਾਇਆ। ਬੁਲੰਦਸ਼ਹਿਰ ਦੇ ਡੀ. ਸੀ. ਐੱਨ. ਕੋਲਾਂਚੀ ਨੇ ਦੱਸਿਆ ਕਿ ਚਾਂਦਪੁਰ ਰੋਡ ਨਿਵਾਸੀ ਰਾਮਵੀਰ ਅਤੇ ਭੀਮਸੇਨ ਦਾ ਪਰਿਵਾਰ ਸੋਮਵਾਰ ਦੇਰ ਰਾਤ ਇਕ ਵਿਆਹ ਤੋਂ ਪਰਤ ਰਿਹਾ ਸੀ। ਇਸ ਦੌਰਾਨ ਨਸ਼ੇ ਵਿਚ ਟੱਲੀ ਇਕ ਨੌਜਵਾਨ ਉਨ੍ਹਾਂ ਦੇ ਘਰ ਦੇ ਬਾਹਰ ਪਿਸ਼ਾਬ ਕਰਨ ਲੱਗਾ। ਔਰਤਾਂ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਦੋਸ਼ੀ ਨੇ ਇਕ ਲੜਕੀ ਨਾਲ ਛੇੜਖਾਨੀ ਕੀਤੀ। ਔਰਤਾਂ ਵਲੋਂ ਵਿਰੋਧ ਕਰਨ 'ਤੇ ਉਹ ਧਮਕੀ ਦੇ ਕੇ ਭੱਜ ਗਿਆ। ਕੁਝ ਦੇਰ ਬਾਅਦ ਆਪਣੇ ਸਾਥੀਆਂ ਨਾਲ ਆਇਆ ਅਤੇ ਘਰ ਦੇ ਬਾਹਰ ਖੜ੍ਹੀਆਂ ਔਰਤਾਂ 'ਤੇ ਕਾਰ ਚੜ੍ਹਾ ਦਿੱਤੀ, ਜਿਸ ਕਾਰਣ 2 ਔਰਤਾਂ ਦੀ ਮੌਤ ਹੋ ਗਈ।


author

Karan Kumar

Content Editor

Related News