ਉਪ-ਚੋਣਾਂ ''ਚ ਮਿਲੀ ਹਾਰ ਤੋ ਬਾਅਦ ਇਮਰਤੀ ਦੇਵੀ ਨੇ ਮੰਤਰੀ ਅਹੁਦੇ ਤੋਂ ਦਿੱਤਾ ਅਸਤੀਫਾ

Tuesday, Nov 24, 2020 - 08:35 PM (IST)

ਉਪ-ਚੋਣਾਂ ''ਚ ਮਿਲੀ ਹਾਰ ਤੋ ਬਾਅਦ ਇਮਰਤੀ ਦੇਵੀ ਨੇ ਮੰਤਰੀ ਅਹੁਦੇ ਤੋਂ ਦਿੱਤਾ ਅਸਤੀਫਾ

ਭੋਪਾਲ - ਗਵਾਲੀਅਰ ਦੇ ਡਬਰੇ ਸੀਟ ਤੋਂ ਉਪ ਚੋਣਾਂ 'ਚ ਹਾਰਨ ਤੋਂ ਬਾਅਦ ਸ਼ਿਵਰਾਜ ਸਰਕਾਰ 'ਚ ਮਹਿਲਾ ਬਾਲ ਵਿਕਾਸ ਮੰਤਰੀ ਇਮਰਤੀ ਦੇਵੀ ਨੇ ਅਸਤੀਫਾ ਦੇ ਦਿੱਤਾ ਹੈ। ਦਰਅਸਲ ਉਪ-ਚੋਣਾਂ 'ਚ ਹਾਰਨ ਤੋਂ ਬਾਅਦ ਕਾਂਗਰਸ ਪਾਰਟੀ ਲਗਾਤਾਰ ਇਮਰਤੀ ਦੇਵੀ ਦੇ ਅਸਤੀਫੇ ਦੀ ਮੰਗ ਕਰ ਰਹੀ ਸੀ। ਉਨ੍ਹਾਂ ਨੇ ਆਪਣਾ ਅਸਤੀਫਾ ਸੀ.ਐੱਮ. ਸ਼ਿਵਰਾਜ ਸਿੰਘ ਚੌਹਾਨ ਨੂੰ ਸੌਂਪ ਦਿੱਤਾ ਹੈ। ਇਮਰਤੀ ਦੇਵੀ ਨੇ ਕਿਹਾ ਕਿ ਸੀ.ਐੱਮ. ਨੂੰ ਅਸਤੀਫਾ ਦੇ ਦਿੱਤਾ ਹੈ ਉਹ ਸਵੀਕਾਰ ਕਰਨ ਜਾਂ ਨਾ ਕਰਨ ਇਹ ਉਨ੍ਹਾਂ ਦਾ ਅਧਿਕਾਰ ਹੈ। ਇਮਰਤੀ ਨੂੰ ਹਰਾਉਣ ਵਾਲੇ ਉਨ੍ਹਾਂ ਦੇ ਹੀ ਕੁੜਮ ਕਾਂਗਰਸ ਦੇ ਸੁਰੇਸ਼ ਰਾਜੇ ਸਨ। 

ਤੁਹਾਨੂੰ ਦੱਸ ਦਈਏ ਕਿ ਮੱਧ ਪ੍ਰਦੇਸ਼ ਦੀ 28 ਵਿਧਾਨਸਭਾ ਸੀਟਾਂ 'ਤੇ ਹੋਈਆਂ ਉਪ ਚੋਣਾਂ 'ਚ ਸ਼ਿਵਰਾਜ ਸਰਕਾਰ ਦੇ ਤਿੰਨ ਮੰਤਰੀ ਚੋਣ ਹਾਰ ਗਏ ਸਨ। ਚੋਣਾਂ ਹਾਰਨ ਵਾਲੇ ਮੰਤਰੀਆਂ 'ਚ ਇਮਰਤੀ ਦੇਵੀ, ਐਂਦਲ ਸਿੰਘ ਕੰਸਾਨਾ ਅਤੇ ਗਿਰਰਾਜ ਡੰਡੌਤੀਆ ਸ਼ਾਮਲ ਸਨ। ਚੋਣਾਂ ਹਾਰਨ ਤੋਂ ਬਾਅਦ ਕੰਸਾਨਾ ਅਤੇ ਡੰਡੌਤੀਆ ਨੇ ਅਸਤੀਫਾ ਦੇ ਦਿੱਤਾ ਸੀ ਪਰ ਇਮਰਤੀ ਦੇਵੀ ਨੇ ਹੁਣ ਤੱਕ ਮੰਤਰੀ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਸੀ, ਜਿਸ ਨੂੰ ਲੈ ਕੇ ਕਾਂਗਰਸ ਲਗਾਤਾਰ ਸ਼ਿਵਰਾਜ ਸਰਕਾਰ 'ਤੇ ਹਮਲਾ ਬੋਲ ਰਹੀ ਸੀ।


author

Inder Prajapati

Content Editor

Related News