ਮਾਂ ਵੈਸ਼ਨੋ ਦੇਵੀ ਤੋਂ ਯਾਤਰਾ ਨੂੰ ਲੈ ਕੇ ਅਹਿਮ ਖ਼ਬਰ ! ਸ਼ਰਾਈਨ ਬੋਰਡ ਨੇ ਬੈਟਰੀ ਕਾਰ ਮਾਰਗ ਕੀਤਾ ਬੰਦ

Wednesday, Aug 19, 2026 - 06:45 PM (IST)

ਮਾਂ ਵੈਸ਼ਨੋ ਦੇਵੀ ਤੋਂ ਯਾਤਰਾ ਨੂੰ ਲੈ ਕੇ ਅਹਿਮ ਖ਼ਬਰ ! ਸ਼ਰਾਈਨ ਬੋਰਡ ਨੇ ਬੈਟਰੀ ਕਾਰ ਮਾਰਗ ਕੀਤਾ ਬੰਦ

ਨੈਸ਼ਨਲ ਡੈਸਕ : ਖ਼ਰਾਬ ਮੌਸਮ ਅਤੇ ਲਗਾਤਾਰ ਹੋ ਰਹੀ ਬਾਰਿਸ਼ ਦੇ ਬਾਵਜੂਦ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਬੁੱਧਵਾਰ ਨੂੰ ਰਵਾਇਤੀ ਮਾਰਗ ਰਾਹੀਂ ਸੁਚਾਰੂ ਰੂਪ ਵਿੱਚ ਜਾਰੀ ਰਹੀ। ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਕਦੇ ਤੇਜ਼ ਅਤੇ ਕਦੇ ਹਲਕੀ ਬਾਰਿਸ਼ ਦਾ ਸਾਹਮਣਾ ਕਰਨਾ ਪਿਆ ਪਰ ਇਸ ਦੇ ਬਾਵਜੂਦ ਮਾਂ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੇ ਉਤਸ਼ਾਹ ਵਿੱਚ ਕੋਈ ਕਮੀ ਨਹੀਂ ਦੇਖੀ ਗਈ।

ਲਗਾਤਾਰ ਪੈ ਰਹੇ ਮੀਂਹ ਅਤੇ ਖ਼ਰਾਬ ਮੌਸਮ ਨੂੰ ਦੇਖਦਿਆਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਸੁਰੱਖਿਆ ਦੇ ਮੱਦੇਨਜ਼ਰ ਬੈਟਰੀ ਕਾਰ ਮਾਰਗ ਨੂੰ ਸਾਵਧਾਨੀ ਵਜੋਂ ਬੰਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਬੁੱਧਵਾਰ ਨੂੰ ਹੈਲੀਕਾਪਟਰ ਸੇਵਾ ਵੀ ਪੂਰੀ ਤਰ੍ਹਾਂ ਬੰਦ ਰਹੀ। ਹਾਲਾਂਕਿ, ਰਵਾਇਤੀ ਰਸਤੇ ਰਾਹੀਂ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਲਈ ਘੋੜਾ, ਪਿੱਟੂ ਅਤੇ ਪਾਲਕੀ ਵਰਗੀਆਂ ਸੇਵਾਵਾਂ ਉਪਲਬਧ ਰਹੀਆਂ। ਇਸੇ ਤਰ੍ਹਾਂ ਖਰਾਬ ਮੌਸਮ ਦੇ ਕਾਰਨ ਸਾਵਧਾਨੀ ਦੇ ਤੌਰ 'ਤੇ ਬੁੱਧਵਾਰ ਨੂੰ ਯਾਤਰਾ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਸੀ। ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਮੌਸਮ ਵਿਗੜਨ ਤੋਂ ਬਾਅਦ ਦੁਪਹਿਰ ਨੂੰ ਮੁਅੱਤਲੀ ਦਾ ਐਲਾਨ ਕੀਤਾ ਗਿਆ ਸੀ। ਸੂਤਰਾਂ ਨੇ ਇਹ ਵੀ ਕਿਹਾ ਕਿ ਯਾਤਰਾ ਰਜਿਸਟ੍ਰੇਸ਼ਨ ਰੂਮ ਨੂੰ ਥੋੜ੍ਹੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਸੀ।

 ਮੌਸਮ ਦੀ ਖਰਾਬੀ ਦੇ ਬਾਵਜੂਦ ਬੁੱਧਵਾਰ ਦੁਪਹਿਰ 3 ਵਜੇ ਤੱਕ ਲਗਭਗ 12,000 ਸ਼ਰਧਾਲੂ ਰਜਿਸਟ੍ਰੇਸ਼ਨ ਕਰਵਾ ਕੇ ਭਵਨ ਵੱਲ ਰਵਾਨਾ ਹੋ ਚੁੱਕੇ ਸਨ। ਸ਼ਰਧਾਲੂ ਮਾਰਗ 'ਤੇ ਬਣੇ ਆਸਰਾ ਘਰਾਂ ਵਿੱਚ ਕੁਝ ਦੇਰ ਆਰਾਮ ਕਰਨ ਤੋਂ ਬਾਅਦ "ਜੈ ਮਾਤਾ ਦੀ" ਦੇ ਜੈਕਾਰੇ ਲਗਾਉਂਦੇ ਹੋਏ ਲਗਾਤਾਰ ਅੱਗੇ ਵਧ ਰਹੇ ਹਨ।  ਸ਼ਰਾਈਨ ਬੋਰਡ, ਆਫ਼ਤ ਪ੍ਰਬੰਧਨ ਦਲ, ਪੁਲਸ ਅਤੇ ਸੀ.ਆਰ.ਪੀ.ਐੱਫ. ਦੇ ਜਵਾਨ ਯਾਤਰਾ ਮਾਰਗ ਦੇ ਵੱਖ-ਵੱਖ ਹਿੱਸਿਆਂ ਵਿੱਚ ਤਾਇਨਾਤ ਹਨ ਅਤੇ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੇ ਹਨ। ਸਥਾਨਕ ਪ੍ਰਸ਼ਾਸਨ ਅਤੇ ਸ਼ਰਾਈਨ ਬੋਰਡ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਮੌਸਮ ਦੀ ਸਥਿਤੀ ਨੂੰ ਦੇਖਦੇ ਹੋਏ ਪੂਰੀ ਚੌਕਸੀ ਵਰਤਣ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News