ਬੈਂਗਲੁਰੂ ਦੇ ਕੈਫੇ ਧਮਾਕੇ ਨਾਲ ਜੁੜੇ ਮਿਲੇ ਅਹਿਮ ਸਬੂਤ

Sunday, Mar 24, 2024 - 11:34 AM (IST)

ਬੈਂਗਲੁਰੂ (ਯੂ. ਐੱਨ. ਆਈ.)- ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੂੰ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇ ਰਾਮੇਸ਼ਵਰਮ ਕੈਫੇ ’ਚ ਹੋਏ ਬੰਬ ਧਮਾਕੇ ਸੰਬੰਧੀ ਅਹਿਮ ਸਬੂਤ ਮਿਲੇ ਹਨ। ਇਸ ਘਟਨਾ ’'ਚ 10 ਵਿਅਕਤੀ ਜ਼ਖ਼ਮੀ ਹੋਏ ਸਨ। 1000 ਤੋਂ ਵੱਧ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਤੋਂ ਬਾਅਦ ਐੱਨ. ਆਈ. ਏ. ਦੇ ਅਧਿਕਾਰੀਆਂ ਨੇ 2 ਸ਼ੱਕੀਆਂ ਦੀ ਪਛਾਣ ਕੀਤੀ ਹੈ।

ਇਹ ਵੀ ਪੜ੍ਹੋ : ਲਾਹੌਰ 'ਚ ਪਿਛਲੇ 80 ਦਿਨਾਂ ਵਿਚ ਵਾਪਰੀਆਂ 74 ਹਜ਼ਾਰ ਵਾਰਦਾਤਾਂ, 10 ਦਿਨਾਂ ਅੰਕੜਾ ਕਰੇਗਾ ਹੈਰਾਨ

ਇਹ ਖੁਲਾਸਾ ਹੋਇਆ ਹੈ ਕਿ ਇਹ ਵਿਅਕਤੀ ਜਨਵਰੀ ਤੇ ਫਰਵਰੀ ’ਚ ਚੇਨਈ ’ਚ ਰੁਕੇ ਸਨ। ਇਕ ਸ਼ੱਕੀ ਜਿਸ ਦੀ ਪਛਾਣ ਕਰਨਾਟਕ ਦੇ ਸ਼ਿਵਮੋਗਾ ਜ਼ਿਲੇ ਦੇ ਤੀਰਥਹੱਲੀ ਦੇ ਵਾਸੀ ਮੁਸਾਵਿਰ ਹੁਸੈਨ ਵਜੋਂ ਹੋਈ ਹੈ, ਜਨਵਰੀ ਤੋਂ ਚੇਨਈ ’ਚ ਰਹਿ ਰਿਹਾ ਸੀ। ਉਸ ਦਾ ਸਾਥੀ ਅਬਦੁਲ ਮਤੀਨ ਤਾਹਾ ਤਾਮਿਲਨਾਡੂ ’ਚ ਇੰਸਪੈਕਟਰ ਵਿਲਸਨ ਦੇ ਕਤਲ ਦੇ ਮਾਮਲੇ ’ਚ ਲੋੜੀਂਦਾ ਸੀ।

ਇਹ ਵੀ ਪੜ੍ਹੋ :ਪੈਟਰੋਲ ਪੰਪ ’ਤੇ 100 ਦੀ ਬਜਾਏ 90 ਅਤੇ 110 ਦਾ ਪਵਾਇਆ ਜਾਂਦੈ ਤੇਲ, ਜਾਣੋ ਕੀ ਹੈ ਕਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News