ਮੌਸਮ ਵਿਭਾਗ ਦਾ ਅਲਰਟ; ਇਸ ਦਿਨ ਪਵੇਗਾ ਮੀਂਹ, ਵਧੇਗੀ ਠੰਡ

Saturday, Jan 18, 2025 - 09:52 AM (IST)

ਮੌਸਮ ਵਿਭਾਗ ਦਾ ਅਲਰਟ; ਇਸ ਦਿਨ ਪਵੇਗਾ ਮੀਂਹ, ਵਧੇਗੀ ਠੰਡ

ਨੈਸ਼ਨਲ ਡੈਸਕ- ਉੱਤਰ ਭਾਰਤ 'ਚ ਠੰਡ ਦਾ ਕਹਿਰ ਜਾਰੀ ਹੈ। ਅਗਲੇ ਦੋ ਦਿਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਕੁਝ ਇਲਾਕਿਆਂ ਵਿਚ ਸੰਘਣੀ ਧੁੰਦ ਛਾਏ ਰਹਿਣ ਦਾ ਅਨੁਮਾਨ ਹੈ। ਮੌਸਮ ਵਿਭਾਗ ਨੇ 21 ਤੋਂ 23 ਜਨਵਰੀ ਤੱਕ ਧੁੰਦ ਅਤੇ ਹਲਕੀ ਬਾਰਿਸ਼ ਪੈਣ ਦਾ ਪੂਰਵ ਅਨੁਮਾਨ ਜਤਾਇਆ ਹੈ। ਸ਼ਨੀਵਾਰ ਵਾਰ ਨੂੰ ਪੱਛਮੀ ਅਤੇ ਪੂਰਬੀ ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿਚ ਸੰਘਣੀ ਧੁੰਦ ਕਾਰਨ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। 

ਸੁੰਘਣੀ ਧੁੰਦ ਦਾ ਯੈਲੋ ਅਲਰਟ

ਕਈ ਜ਼ਿਲ੍ਹਿਆਂ ਵਿਚ ਸੰਘਣੀ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਗੌਤਮ ਬੁੱਧ ਨਗਰ, ਬੁਲੰਦਸ਼ਹਿਰ, ਹਾਪੁੜ, ਮੁਰਾਦਾਬਾਦ, ਏਟਾ, ਫਰੂਖਾਬਾਦ, ਜਾਲੌਨ, ਝਾਂਸੀ, ਮਹੋਬਾ, ਹਮੀਰਪੁਰ, ਬਾਂਦਾ, ਫਤਿਹਪੁਰ, ਚਿਤਰਕੂਟ, ਅਯੁੱਧਿਆ, ਬਹਿਰਾਈਚ, ਅੰਬੇਡਕਰ ਨਗਰ, ਜੌਨਪੁਰ, ਸੁਲਤਾਨਪੁਰ ਆਦਿ ਸ਼ਾਮਲ ਹਨ।

ਠੰਡੀਆਂ ਹਵਾਵਾਂ ਨਾਲ ਵਧੇਗੀ ਸੀਤ ਲਹਿਰ

ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ 'ਚ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ 'ਚ ਬੱਦਲ ਛਾਏ ਰਹਿਣਗੇ ਅਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਠੰਡੀਆਂ ਹਵਾਵਾਂ ਚੱਲਣਗੀਆਂ, ਜਿਸ ਕਾਰਨ ਦਿਨ ਦਾ ਤਾਪਮਾਨ 2 ਤੋਂ 3 ਡਿਗਰੀ ਸੈਲਸੀਅਸ ਹੇਠਾਂ ਆ ਸਕਦਾ ਹੈ। ਮੌਸਮ ਵਿਭਾਗ ਨੇ ਇਸ ਦੌਰਾਨ ਕੋਲਡ ਡੇਅ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ। ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਜ਼ਿਲ੍ਹਿਆਂ 'ਚ ਸੰਘਣੀ ਧੁੰਦ ਅਤੇ ਠੰਡ ਜਾਰੀ ਰਹੇਗੀ, ਜਿਸ ਨਾਲ ਲੋਕਾਂ ਦੀ ਰੋਜ਼ਾਨਾ ਦੀ ਰੁਟੀਨ 'ਤੇ ਅਸਰ ਪੈ ਸਕਦਾ ਹੈ।

ਯਾਤਰੀਆਂ ਨੂੰ ਕਰਨਾ ਪੈ ਸਕਦਾ ਹੈ ਪ੍ਰੇਸ਼ਾਨੀਆਂ ਦਾ ਸਾਹਮਣਾ 

ਸੰਘਣੀ ਧੁੰਦ ਅਤੇ ਠੰਡ ਕਾਰਨ ਰੇਲ ਅਤੇ ਹਵਾਈ ਆਵਾਜਾਈ 'ਤੇ ਵੀ ਅਸਰ ਪਵੇਗਾ। ਇਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


author

Tanu

Content Editor

Related News