ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ... ਮੌਸਮ ਨੂੰ ਲੈ ਕੇ IMD ਦੀ ਵੱਡੀ ਅਪਡੇਟ
Friday, Dec 27, 2024 - 12:46 PM (IST)
ਨੈਸ਼ਨਲ ਡੈਸਕ- ਦੇਸ਼ ਭਰ ਵਿਚ ਠੰਡ ਦਾ ਕਹਿਰ ਵੱਧ ਗਿਆ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਦੱਸਿਆ ਕਿ 27 ਦਸੰਬਰ ਤੋਂ ਪੱਛਮੀ ਗੜਬੜੀ ਅਤੇ ਚੱਕਰਵਾਤੀ ਸਰਕੂਲੇਸ਼ਨ ਦੇ ਪ੍ਰਭਾਵ ਕਾਰਨ ਦੇਸ਼ ਦੇ ਵੱਡੇ ਹਿੱਸਿਆਂ ਵਿਚ ਮੀਂਹ, ਗੜੇਮਾਰੀ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿਚ ਸੀਤ ਲਹਿਰ ਅਤੇ ਸੰਘਣੀ ਧੁੰਦ ਕਾਰਨ ਠੰਡ ਵਧੇਗੀ, ਜਦਕਿ ਹਿਮਾਲਿਆ ਖੇਤਰਾਂ ਵਿਚ ਭਾਰੀ ਬਰਫ਼ਬਾਰੀ ਦਾ ਅਨੁਮਾਨ ਹੈ। ਮੱਧ ਅਤੇ ਪੱਛਮੀ ਭਾਰਤ ਵਿਚ ਤੇਜ਼ ਹਵਾਵਾਂ ਅਤੇ ਹਨ੍ਹੇਰੀ ਨਾਲ ਮੀਂਹ ਅਤੇ ਗੜੇ ਪੈ ਸਕਦੇ ਹਨ।
ਇਨ੍ਹਾਂ ਸੂਬਿਆਂ 'ਚ IMD ਦਾ ਅਲਰਟ
ਉੱਤਰੀ ਭਾਰਤ: ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ 'ਚ ਭਾਰੀ ਬਰਫ਼ਬਾਰੀ ਅਤੇ ਮੀਂਹ।
ਮੱਧ ਭਾਰਤ: ਮੱਧ ਪ੍ਰਦੇਸ਼, ਛੱਤੀਸਗੜ੍ਹ, ਵਿਦਰਭ ਵਿਚ ਗਰਜ ਨਾਲ ਮੀਂਹ।
ਪੱਛਮੀ ਭਾਰਤ: ਰਾਜਸਥਾਨ, ਗੁਜਰਾਤ ਅਤੇ ਮਹਾਰਾਸ਼ਟਰ 'ਚ ਤੇਜ਼ ਹਵਾਵਾਂ ਅਤੇ ਗੜੇਮਾਰੀ ਦਾ ਅਲਰਟ।
ਦੱਖਣੀ ਭਾਰਤ: ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ 'ਚ ਗਰਜ ਨਾਲ ਮੀਂਹ।
ਦਿੱਲੀ-NCR 'ਚ ਮੀਂਹ ਕਾਰਨ ਵਧੀ ਠੰਡ
ਰਾਜਧਾਨੀ ਦਿੱਲੀ 'ਚ ਸ਼ੁੱਕਰਵਾਰ ਸਵੇਰੇ ਮੀਂਹ ਪਿਆ, ਜਿਸ ਕਾਰਨ ਘੱਟੋ-ਘੱਟ ਤਾਪਮਾਨ 13 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅਗਲੇ ਦੋ ਦਿਨਾਂ 'ਚ ਤੇਜ਼ ਮੀਂਹ ਅਤੇ ਹਵਾਵਾਂ ਕਾਰਨ ਠੰਡ 'ਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ।
IMD ਦੀ ਸਲਾਹ
ਮੌਸਮ ਵਿਭਾਗ ਨੇ ਯਾਤਰਾ ਮੁਲਤਵੀ ਕਰਨ ਅਤੇ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ ਹੈ। ਪ੍ਰਤੀਕੂਲ ਮੌਸਮ ਹਲਾਤਾਂ ਕਾਰਨ 27 ਅਤੇ 28 ਦਸੰਬਰ ਨੂੰ ਵਿਸ਼ੇਸ਼ ਚੌਕਸੀ ਦੀ ਲੋੜ ਹੈ।