ਕੇਰਲ ’ਚ 3 ਦਿਨ ਦੀ ਦੇਰੀ ਨਾਲ ਪਹੁੰਚੇਗਾ ਮਾਨਸੂਨ, 4 ਜੂਨ ਨੂੰ ਦਸਤਕ ਦੇਣ ਦੀ ਸੰਭਾਵਨਾ

Wednesday, May 17, 2023 - 01:09 PM (IST)

ਕੇਰਲ ’ਚ 3 ਦਿਨ ਦੀ ਦੇਰੀ ਨਾਲ ਪਹੁੰਚੇਗਾ ਮਾਨਸੂਨ, 4 ਜੂਨ ਨੂੰ ਦਸਤਕ ਦੇਣ ਦੀ ਸੰਭਾਵਨਾ

ਨਵੀਂ ਦਿੱਲੀ, (ਭਾਸ਼ਾ)- ਭਾਰਤ ਦੇ ਮੌਸਮ ਵਿਭਾਗ (ਆਈ. ਐੱਮ. ਡੀ.) ਨੇ ਕੇਰਲ ’ਚ ਦੱਖਣ-ਪੱਛਮੀ ਮਾਨਸੂਨ ਦੇ ਆਉਣ ਵਿੱਚ ਥੋੜ੍ਹੀ ਦੇਰੀ ਦਾ ਅਨੁਮਾਨ ਲਾਉਂਦੇ ਹੋਏ ਮੰਗਲਵਾਰ ਕਿਹਾ ਕਿ ਇਸ ਵਲੋਂ 4 ਜੂਨ ਤੱਕ ਸੂਬੇ ਵਿੱਚ ਦਸਤਕ ਦੇਣ ਦੀ ਸੰਭਾਵਨਾ ਹੈ। ਦੱਖਣੀ-ਪੱਛਮੀ ਮਾਨਸੂਨ ਆਮ ਤੌਰ ’ਤੇ 1 ਜੂਨ ਨੂੰ ਕੇਰਲ ਵਿੱਚ ਦਾਖਲ ਹੁੰਦਾ ਹੈ। ਇਸ ਵਿੱਚ ਕਈ ਵਾਰ 7 ਕੁ ਦਿਨਾਂ ਦੀ ਦੇਰੀ ਜਾਂ ਜਲਦੀ ਸ਼ਾਮਲ ਹੁੰਦੀ ਹੈ।

ਮੌਸਮ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਇਸ ਸਾਲ ਕੇਰਲ ਵਿੱਚ ਦੱਖਣੀ-ਪੱਛਮੀ ਮਾਨਸੂਨ ਦੇ ਅਾਉਣ ਵਿੱਚ ਥੋੜ੍ਹੀ ਦੇਰੀ ਹੋ ਸਕਦੀ ਹੈ। ਮਾਨਸੂਨ ਪਿਛਲੇ ਸਾਲ 29 ਮਈ ਨੂੰ , 2021 ਵਿੱਚ 3 ਜੂਨ ਅਤੇ 2020 ਵਿੱਚ 1 ਜੂਨ ਨੂੰ ਇਸ ਦੱਖਣੀ ਰਾਜ ਵਿੱਚ ਪਹੁੰਚਿਆ ਸੀ।

ਭਾਰਤ ਵਿੱਚ ਦੱਖਣੀ-ਪੱਛਮੀ ਮਾਨਸੂਨ ਦਾ ਅੱਗੇ ਵਧਣਾ ਕੇਰਲ ਵਿੱਚ ਮਾਨਸੂਨ ਦੀ ਸ਼ੁਰੂਆਤ ਨਾਲ ਜੁ਼ੜਿਅਾ ਹੋਇਅਾ ਹੈ। ਜਿਵੇਂ-ਜਿਵੇਂ ਮਾਨਸੂਨ ਉੱਤਰ ਵੱਲ ਵਧਦਾ ਹੈ, ਇਨ੍ਹਾਂ ਖੇਤਰਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਮਿਲਦੀ ਹੈ।

ਆਈ. ਐੱਮ. ਡੀ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਅਲ-ਨੀਨੋ ਸਥਿਤੀਆਂ ਦੇ ਬਾਵਜੂਦ ਭਾਰਤ ਵਿੱਚ ਦੱਖਣੀ-ਪੱਛਮੀ ਮਾਨਸੂਨ ਦੀ ਸੀਜ਼ਨ ਦੌਰਾਨ ਆਮ ਬਾਰਿਸ਼ ਹੋਣ ਦੀ ਉਮੀਦ ਹੈ।


author

Rakesh

Content Editor

Related News