ਬਾਲਾਕੋਟ ਏਅਰ ਸਟ੍ਰਾਈਕ ਸਮੇਂ ਰਾਫੇਲ ਹੁੰਦਾ ਹਾਂ ਨਤੀਜਾ ਬਿਹਤਰ ਹੁੰਦਾ : ਬੀ.ਐੱਸ. ਧਨੋਆ

04/15/2019 9:22:32 PM

ਨਵੀਂ ਦਿੱਲੀ— ਭਾਰਤੀ ਹਵਾਈ ਫੌਜ ਵੱਲੋਂ ਪਾਕਿਸਤਾਨ ਦੇ ਬਾਲਾਕੋਟ 'ਚ ਕੀਤੇ ਗਏ ਹਮਲੇ 'ਤੇ ਹਵਾਈ ਫੌਜ ਮੁਖੀ ਬੀ.ਐੱਸ. ਧਨੋਆ ਨੇ ਕਿਹਾ ਕਿ ਜੇਕਰ ਉਸ ਸਮੇਂ ਫੌਜ ਕੋਲ ਰਾਫੇਲ ਹੁੰਦਾ ਤਾਂ ਏਅਰ ਸਟ੍ਰਾਈਕ ਦਾ ਨਤੀਜਾ ਭਾਰਤ ਦੇ ਪੱਖ 'ਚ ਕੀਤੇ ਜ਼ਿਆਦਾ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਬਾਲਾਕੋਟ 'ਚ ਕੀਤੀ ਗਈ ਏਅਰ ਸਟ੍ਰਾਈਕ 'ਚ ਤਕਨੀਕ ਭਾਰਤ ਦੇ ਪੱਖ 'ਚ ਸੀ। ਅਜਿਹੇ 'ਚ ਰਾਫੇਲ ਫੌਜ ਕੋਲ ਸਹੀ ਸਮੇਂ 'ਤੇ ਪਹੁੰਚ ਗਿਆ ਹੁੰਦਾ ਤਾਂ ਫੌਜ ਦੀ ਤਾਕਤ ਹੋਰ ਜ਼ਿਆਦਾ ਵਧ ਜਾਂਦੀ।

ਹਾਵਈ ਫੌਜ ਮੁਖੀ ਬੀ.ਐੱਸ. ਧਨੋਆ ਭਵਿੱਖ ਦੀ ਏਅਰ ਸਪੇਸ ਸ਼ਕਤੀ ਹੋਰ ਤਕਨੀਕੀ ਦੇ ਪ੍ਰਭਾਵ 'ਤੇ ਇਕ ਸੈਮੀਵਾਰ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਬਾਲਾਕੋਟ 'ਚ ਕੀਤੀ ਗਈ ਏਅਰ ਸਟ੍ਰਾਈਕ 'ਚ ਸਾਡੇ ਕੋਲ ਬਿਹਤਰ ਤਕਨੀਕ ਸੀ, ਇਹੀ ਕਾਰਨ ਹੈ ਕਿ ਅਸੀਂ ਸਖਤੀ ਨਾਲ ਹਥਿਆਰਾਂ ਦਾ ਇਸਤੇਮਾਲ ਕਰਨ 'ਚ ਸਫਲ ਹੋ ਸਕੇ। ਉਨ੍ਹਾਂ ਦੱਸਿਆ ਕਿ ਭਾਰਤੀ ਹਵਾਈ ਫੌਜ ਦੇ ਬੇੜੇ 'ਚ ਸ਼ਾਮਲ ਮਿਗ-21, ਬਿਸਾਨ ਤੇ ਮਿਰਾਜ਼-2000 ਜਾਹਜ਼ਾਂ ਨੇ ਉਨ੍ਹਾਂ ਨੂੰ ਦੁਨੀਆ 'ਚ ਬਿਹਤਰ ਬਣਾਇਆ ਹੈ। ਧਨੋਆ ਨੇ ਕਿਹਾ, ਜੇਕਰ ਅਸੀਂ ਸਮੇਂ 'ਤੇ ਰਾਫੇਲ ਜਹਾਜ਼ ਨੂੰ ਹਵਾਈ ਫੌਜ ਦੇ ਬੇੜੇ 'ਚ ਸ਼ਾਮਲ ਕਰ ਲਿਆ ਹੁੰਦਾ ਹਾਂ ਨਤੀਜਾ ਸਾਡੇ ਪੱਖ 'ਚ ਹੋਰ ਜ਼ਿਆਦਾ ਹੋ ਜਾਂਦਾ।
ਹਵਾਈ ਫੌਜ ਮੁਖੀ ਬੀ.ਐੱਸ. ਧਨੋਆ ਪਹਿਲਾਂ ਵੀ ਰਾਫੇਲ ਦੀ ਅਹਿਮੀਅਤ 'ਤੇ ਆਪਣੀ ਬੇਬਾਕ ਰਾਏ ਰੱਖ ਚੁੱਕੇ ਹਨ। ਇਸ ਤੋਂ ਪਹਿਲਾਂ 19 ਦਸੰਬਰ ਨੂੰ ਰਾਫੇਲ ਨਾਲ ਜੁੜੇ ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਸੀ ਕਿ, ਕੌਣ ਕਹਿੰਦਾ ਹੈ ਕਿ ਸਾਨੂੰ ਰਾਫੇਲ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੇ ਗੁਆਂਢੀ ਦੇਸ਼ ਲਗਾਤਾਰ ਆਪਣੀ ਹਵਾਈ ਫੌਜ ਦੀ ਤਾਕਤ ਵਧਾਉਣ 'ਚ ਲੱਗੇ ਹੋਏ ਹਨ। ਅਜਿਹੇ 'ਚ ਰਾਫੇਲ ਦੀ ਲੋੜ ਫੌਜ ਨੂੰ ਹੈ।

 


Inder Prajapati

Content Editor

Related News