ਸਿਸੋਦੀਆ ਦੀ ਜੇਲ੍ਹ ਤੋਂ ਚਿੱਠੀ : ਪੜ੍ਹ ਗਿਆ ਗਰੀਬ ਦਾ ਬੱਚਾ ਤਾਂ ਚੌਥੀ ਪਾਸ ਰਾਜਾ ਦਾ ਰਾਜਮਹਿਲ ਹਿੱਲ ਜਾਵੇਗਾ

Friday, May 19, 2023 - 04:05 PM (IST)

ਸਿਸੋਦੀਆ ਦੀ ਜੇਲ੍ਹ ਤੋਂ ਚਿੱਠੀ : ਪੜ੍ਹ ਗਿਆ ਗਰੀਬ ਦਾ ਬੱਚਾ ਤਾਂ ਚੌਥੀ ਪਾਸ ਰਾਜਾ ਦਾ ਰਾਜਮਹਿਲ ਹਿੱਲ ਜਾਵੇਗਾ

ਨਵੀਂ ਦਿੱਲੀ (ਵਾਰਤਾ)- ਦਿੱਲੀ ਦੇ ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਜੇਲ੍ਹ ਤੋਂ ਲਿਖੀ ਚਿੱਠੀ 'ਚ ਕਿਹਾ ਕਿ ਜੇਕਰ ਹਰ ਗਰੀਬ ਦਾ ਬੱਚਾ ਪੜ੍ਹ ਗਿਆ ਤਾਂ 'ਚੌਥੀ ਪਾਸ ਰਾਜਾ' ਦਾ ਰਾਜਮਹਿਲ ਹਿੱਲ ਜਾਵੇਗਾ। ਸ਼੍ਰੀ ਸਿਸੋਦੀਆ ਵਲੋਂ ਜੇਲ੍ਹ ਤੋਂ ਲਿਖੀ ਚਿੱਠੀ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਟਵੀਟ ਕੀਤਾ। ਸਿਸੋਦੀਆ ਨੇ ਕਵਿਤਾਨੁਮਾ ਚਿੱਠੀ 'ਚ ਲਿਖਿਆ ਹੈ ਕਿ ਜੇਕਰ ਹਰ ਗਰੀਬ ਦਾ ਬੱਚਾ ਪੜ੍ਹ ਗਿਆ ਤਾਂ 'ਚੌਥੀ ਪਾਸ ਰਾਜਾ' ਦਾ ਰਾਜਮਹਿਲ ਤੱਕ ਹਿਲ ਜਾਵੇਗਾ। ਇਸ ਤੋਂ ਪਹਿਲਾਂ ਵੀ ਸ਼੍ਰੀ ਸਿਸੋਦੀਆ ਜੇਲ੍ਹ ਤੋਂ ਚਿੱਠੀ ਲਿਖ ਚੁਕੇ ਹਨ। ਇਨ੍ਹਾਂ ਚਿੱਠੀਆਂ 'ਚ ਵੀ ਉਨ੍ਹਾਂ ਨੇ ਦੇਸ਼ ਦੀ ਤਰੱਕੀ ਲਈ ਸਿੱਖਿਆ 'ਤੇ ਜ਼ੋਰ ਦੇਣ ਦੀ ਗੱਲ ਕਹੀ ਸੀ।

PunjabKesari

ਉਨ੍ਹਾਂ ਲਿਖਿਆ ਹੈ,''ਜੇਕਰ ਹਰ ਗਰੀਬ ਨੂੰ ਮਿਲੀ ਕਿਤਾਬ ਤਾਂ ਨਫ਼ਰਤ ਦੀ ਹਨ੍ਹੇਰੀ ਕੌਣ ਫੈਲਾਏਗਾ। ਸਾਰਿਆਂ ਦੇ ਹੱਥਾਂ ਨੂੰ ਮਿਲ ਗਿਆ ਕੰਮ ਤਾਂ ਸੜਕਾਂ 'ਤੇ ਤਲਵਾਰਾਂ ਕੌਣ ਲਹਿਰਾਏਗਾ। ਜੇਕਰ ਪੜ੍ਹ ਗਿਆ, ਹਰ ਗਰੀਬ ਦਾ ਬੱਚਾ ਤਾਂ ਚੌਥੀ ਪਾਸ ਰਾਜਾ ਦਾ ਰਾਜਮਹਿਲ ਹਿੱਲ ਜਾਵੇਗਾ।'' ਉਨ੍ਹਾਂ ਲਿਖਿਆ ਹੈ,''ਜੇਕਰ ਪੜ੍ਹ ਗਿਆ ਸਮਾਜ ਦਾ ਹਰ ਬੱਚਾ ਤਾਂ ਤੇਰੀਆਂ ਚਾਲਾਕੀਆਂ 'ਤੇ ਸਵਾਲ ਚੁੱਕੇਗਾ। ਜੇਕਰ ਗਰੀਬ ਨੂੰ ਮਿਲ ਗਈ ਕਲਮ ਦੀ ਤਾਕਤ ਤਾਂ ਉਹ ਆਪਣੇ 'ਮਨ ਕੀ ਬਾਤ' ਸੁਣਾਏਗਾ। ਜੇਕਰ ਪੜ੍ਹ ਗਿਆ ਇਕ-ਇਕ ਗਰੀਬ ਦਾ ਬੱਚਾ ਤਾਂ ਚੌਥੀ ਪਾਸ ਰਾਜਾ ਦਾ ਰਾਜਮਹਿਲ ਹਿੱਲ ਜਾਵੇਗਾ।''

 


author

DIsha

Content Editor

Related News