ਅਮਿਤ ਸ਼ਾਹ ਦੀ ਚਿਤਾਵਨੀ, ਪਾਕਿ ਨਾ ਸੁਧਰਿਆ ਤਾਂ ਭਵਿੱਖ ’ਚ ਵੀ ਕਰਾਂਗੇ ਸਰਜੀਕਲ ਸਟ੍ਰਾਈਕ : ਸ਼ਾਹ

10/15/2021 9:09:10 PM

ਨਵੀਂ ਦਿੱਲੀ/ਪੁਣੇ (ਭਾਸ਼ਾ, ਇੰਟ.) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇ ਉਹ ਕਸ਼ਮੀਰ ਵਿਚ ਅੱਤਵਾਦੀਆਂ ਨੂੰ ਨਾਗਰਿਕਾਂ ਦੀ ਹੱਤਿਆ ਲਈ ਹਮਾਇਤ ਦਿੰਦਾ ਰਹੇਗਾ ਅਤੇ ਸਰਹੱਦਾਂ ਨੂੰ ਪਾਰ ਕਰੇਗਾ ਤਾਂ ਉਸ ਵਿਰੁੱਧ ਭਵਿੱਖ ’ਚ ਵੀ ਸਰਜੀਕਲ ਸਟ੍ਰਾਈਕ ਕੀਤੀ ਜਾਏਗੀ। ਸ਼ਾਹ ਨੇ ਗੋਆ ਵਿਚ ਨੈਸ਼ਨਲ ਫਾਰੈਂਸਿਕ ਸਾਇੰਸਿਜ਼ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਦੇ ਮੌਕੇ ’ਤੇ ਕਿਹਾ ਕਿ ਪਹਿਲੀ ਵਾਰ ਸਰਜੀਕਲ ਸਟ੍ਰਾਈਕ ਕਰ ਕੇ ਭਾਰਤ ਨੇ ਦੁਨੀਆ ਨੂੰ ਵਿਖਾ ਦਿੱਤਾ ਕਿ ਭਾਰਤ ਦੀਆਂ ਸਰਹੱਦਾਂ ਨਾਲ ਛੇੜਛਾੜ ਕਰਨੀ ਇੰਨੀ ਸੌਖੀ ਨਹੀਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਬਕਾ ਰੱਖਿਆ ਮੰਤਰੀ ਮਨੋਹਰ ਪਾਰਿਕਰ ਦੀ ਅਗਵਾਈ ਵਿਚ ਭਾਰਤ ਨੇ ਪਹਿਲੀ ਵਾਰ ਆਪਣੀਆਂ ਸਰਹੱਦਾਂ ਦੀ ਸੁਰੱਖਿਆ ਅਤੇ ਸਤਿਕਾਰ ਨੂੰ ਸਾਬਿਤ ਕੀਤਾ ਸੀ। ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਮਨੋਹਰ ਪਾਰਿਕਰ ਨੂੰ 2 ਗੱਲਾਂ ਲਈ ਯਾਦ ਰੱਖੇਗਾ। ਪਾਰਿਕਰ ਨੇ ਗੋਆ ਨੂੰ ਉਸ ਦੀ ਆਪਣੀ ਪਛਾਣ ਦਿੱਤੀ ਅਤੇ ਫੌਜ ਦੇ ਤਿੰਨਾਂ ਅੰਗਾਂ ਨੂੰ ‘ਵਨ ਰੈਂਕ ਵਨ ਪੈਨਸ਼ਨ’ ਦਿੱਤੀ।

ਸ਼ਾਹ ਨੇ ਕਿਹਾ ਕਿ ਮੋਦੀ-ਪਾਰਿਕਰ ਨੇ ਯੁਗਾਂਤਕਾਰੀ ਸ਼ੁਰੂਆਤ ਕੀਤੀ। ਉਨ੍ਹਾਂ ਦੱਿਸਆ ਕਿ ਜਿਸ ਤਰ੍ਹਾਂ ਸਾਹਮਣੇ ਤੋਂ ਸਵਾਲ ਆਏਗਾ, ਉਸੇ ਤਰ੍ਹਾਂ ਹੀ ਜਵਾਬ ਦਿੱਤਾ ਜਾਏਗਾ। ਸਰਕਾਰ 6 ਸਾਲ ਤੋਂ ਵੱਧ ਸਜ਼ਾ ਦੀ ਿਵਵਸਥਾ ਵਾਲੇ ਅਪਰਾਧ ਦੀ ਥਾਂ ’ਤੇ ਫਾਰੈਂਸਿਕ ਟੀਮਾਂ ਵੱਲੋਂ ਜਾਂਚ ਕਰਵਾਉਣ ਨੂੰ ਪਹਿਲ ਦੇਵੇਗੀ। ਫਾਰੈਂਸਿਕ ਵਿਗਿਆਨ ਦੇ ਖੇਤਰ ਵਿਚ ਸਿਖਲਾਈ ਪ੍ਰਾਪਤ ਮਨੁੱਖੀ ਸੋਮਿਆਂ ਦੀ ਕਮੀ ਹੈ। ਇਸ ਕਾਰਨ ਦੋਸ਼ ਸਿੱਧੀ ਦੀ ਦਰ ਪ੍ਰਭਾਵਿਤ ਹੁੰਦੀ ਹੈ ਅਤੇ ਨਵੇਂ ਮਾਮਲਿਆਂ ਦੇ ਢੇਰ ਲੱਗ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਖਤਰਨਾਕ ਅਪਰਾਧੀਆਂ ਦੇ ਮਨ ਵਿਚ ਇਹ ਡਰ ਪੈਦਾ ਕਰਨਾ ਹੋਵੇਗਾ ਕਿ ਉਹ ਸੀਖਾਂ ਪਿੱਛੇ ਹੋਣਗੇ। ਇਸ ਲਈ ਤੁਹਾਨੂੰ ਫਾਰੈਂਸਿਕ ਵਿਗਿਆਨ ਵਿਚ ਸਿਖਲਾਈ ਪ੍ਰਾਪਤ ਕਰਨ ਦੀ ਲੋੜ ਹੋਵੇਗੀ, ਜਿਸ ਦੀ ਅਜੇ ਕਮੀ ਹੈ। ਇਸ ਤਰ੍ਹਾਂ ਦੇ ਬੁਨਿਆਦੀ ਢਾਂਚੇ ਲਈ 30 ਤੋਂ 40 ਹਜ਼ਾਰ ਲੋਕਾਂ ਦੀ ਲੋੜ ਹੈ।
 


Anuradha

Content Editor

Related News