ਰਾਜ ਸਭਾ 'ਚ ਬੋਲੇ PM ਮੋਦੀ, ਕਾਂਗਰਸ ਨਾ ਹੁੰਦੀ ਤਾਂ ਐਮਰਜੈਂਸੀ ਦਾ ਕਲੰਕ ਨਾ ਹੁੰਦਾ

Tuesday, Feb 08, 2022 - 12:07 PM (IST)

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਾਂਗਰਸ 'ਤੇ ਤਿੱਖਾ ਹਮਲਾ ਕਰਦੇ ਹੋਏ ਮੰਗਲਵਾਰ ਨੂੰ ਵਿਰੋਧੀ ਪਾਰਟੀ ਇਕ ਤਰ੍ਹਾਂ ਨਾਲ ਸ਼ਹਿਰੀ ਨਕਸਲੀਆਂ ਦੇ ਕੰਟਰੋਲ 'ਚ ਆ ਗਈ ਹੈ ਅਤੇ ਲੋਕੰਤਰ ਨੂੰ ਸਭ ਤੋਂ ਵੱਡਾ ਖ਼ਤਰਾ ਪਰਿਵਾਰਵਾਦੀ ਪਾਰਟੀਆਂ ਤੋਂ ਹੈ। ਉਨ੍ਹਾਂ ਨੇ ਵਿਰੋਧੀ ਪਾਰਟੀ ਨੂੰ ਸੁਝਾਅ ਦਿੱਤਾ ਕਿ ਉਹ ਆਪਣਾ ਨਾਮ 'ਇੰਡੀਅਨ ਨੈਸ਼ਨਲ ਕਾਂਗਰਸ' ਤੋਂ ਬਦਲ ਕੇ 'ਫੈਡਰੇਸ਼ਨ ਆਫ਼ ਕਾਂਗਰਸ' ਕਰ ਲਵੇ। ਪ੍ਰਧਾਨ ਮੰਤਰੀ ਨੇ ਇਹ ਗੱਲ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਨਾਮ ਲਏ ਬਿਨਾਂ ਉਨ੍ਹਾਂ ਦੇ ਇਸ ਗੱਲ 'ਤੇ ਵਾਰ ਕਰਦੇ ਹੋਏ ਕਹੀ ਕਿ 'ਭਾਰਤ ਰਾਸ਼ਟਰ ਨਹੀਂ ਹੈ ਅਤੇ ਇਹ ਸੂਬਿਆਂ ਦਾ ਸੰਘ' ਹੈ। ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਮੋਦੀ ਨੇ ਕਿਹਾ ਕਿ ਦੇਸ਼ 'ਚ ਐਮਰਜੈਂਸੀ ਥੋਪਣ ਵਾਲਿਆਂ ਨੂੰ ਅਤੇ ਲੋਕਤੰਤਰ ਦਾ ਗਲ਼ਾ ਘੁੱਟਣ ਵਾਲੇ ਨੂੰ ਲੋਕਤੰਤਰ 'ਤੇ ਉਪਦੇਸ਼ ਦੇਣ ਦਾ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ,''ਜੇਕਰ ਕਾਂਗਰਸ ਨਾ ਹੁੰਦੀ ਤਾਂ ਐਮਰਜੈਂਸੀ ਦਾ ਕਲੰਕ ਨਾ ਹੁੰਦਾ, ਜੇਕਰ ਕਾਂਗਰਸ ਨਾ ਹੁੰਦੀ ਤਾਂ ਦਹਾਕਿਆਂ ਤੱਕ ਭ੍ਰਿਸ਼ਟਾਚਾਰ ਨੂੰ ਸੰਸਥਾਗਤ ਬਣਾ ਕੇ ਨਹੀਂ ਰੱਖਿਆ ਜਾਂਦਾ, ਜੇਕਰ ਕਾਂਗਰਸ ਨਹੀਂ ਹੁੰਦੀ ਤਾਂ ਜਾਤੀ ਅਤੇ ਖੇਤਰਵਾਦ ਦਾ ਟੋਇਆ ਡੂੰਘਾ ਨਾ ਹੁੰਦਾ। ਜੇਕਰ ਕਾਂਗਰਸ ਨਾ ਹੁੰਦੀ ਤਾਂ ਸਿੱਖਾਂ ਦਾ ਕਤਲੇਆਮ ਨਾ ਹੁੰਦਾ, ਸਾਲੋਂ ਸਾਲ ਪੰਜਾਬ ਅੱਤਵਾਦ ਦੀ ਅੱਗ 'ਚ ਨਾ ਸੜਦਾ, ਕਸ਼ਮੀਰ ਦੇ ਪੰਡਿਤਾਂ ਨੂੰ ਕਸ਼ਮੀਰ ਛੱਡਣ ਦੀ ਨੌਬਤ ਨਾ ਆਉਂਦੀ, ਜੇਕਰ ਕਾਂਗਰਸ ਨਾ ਹੁੰਦੀ ਤਾਂ ਬੇਟੀਆਂ ਨੂੰ ਤੰਦੂਰ 'ਚ ਸਾੜਨ ਦੀਆਂ ਘਟਨਾਵਾਂ ਨਾ ਹੁੰਦੀਆਂ, ਜੇਕਰ ਕਾਂਗਰਸ ਨਾ ਹੁੰਦੀ ਤਾਂ ਦੇਸ਼ ਦੇ ਆਮ ਜਨ ਸੜਕ, ਬਿਜਲੀ, ਪਾਣੀ ਅਤੇ ਟਾਇਲਟ ਵਰਗੀਆਂ ਸਹੂਲਤਾਂ ਲਈ ਇੰਨੇ ਸਾਲਾਂ ਤੱਕ ਇੰਤਜ਼ਾਰ ਨਾ ਕਰਨਾ ਪੈਂਦਾ।''

ਇਹ ਵੀ ਪੜ੍ਹੋ : ED ਦਾ ਦਾਅਵਾ, ਚੰਨੀ ਦੇ ਭਾਣਜੇ ਨੇ ਕਬੂਲਿਆ, ਰੇਤ ਮਾਈਨਿੰਗ ਤੇ ਤਬਾਦਲਿਆਂ ਲਈ ਮਿਲੇ 10 ਕਰੋੜ

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮਹਿੰਗਾਈ ਕੰਟਰੋਲ ਕਰਨ ਦੀਆਂ ਈਮਾਨਦਾਰ ਕੋਸ਼ਿਸ਼ਾਂ ਕਾਰਨ ਭਾਰਤ ਅੱਜ ਦੁਨੀਆ ਦੀ ਇਕਮਾਤਰ ਅਰਥਵਿਵਸਥਾ ਹੈ, ਜਿੱਥੇ ਵਿਕਾਸ ਦੀ ਦਰ ਉੱਚ ਅਤੇ ਮਹਿੰਗਾਈ ਦਰ ਮੱਧਮ ਹੈ, ਜਦੋਂ ਕਿ ਵਿਸ਼ਵ ਦੇ ਹੋਰ ਦੇਸ਼ਾਂ ਦੀ ਅਰਥਵਿਵਸਥਾ ਦੇ ਵਿਕਾਸ ਦੀ ਦਰ ਹੌਲੀ ਹੈ ਅਤੇ ਮਹਿੰਗਾਈ ਇਤਿਹਾਸਕ ਪੱਧਰ 'ਤੇ ਹੈ। ਰਾਜਸਭਾ 'ਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਚਰਚਾ ਦਾ ਜਵਾਬ ਦਿੰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ 100 ਸਾਲਾਂ 'ਚ ਆਈ ਦੁਨੀਆ ਦੀ ਸਭ ਤੋਂ ਵੱਡੀ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ,''ਮਹਿੰਗਾਈ ਦੀ ਗੱਲ ਕਰੀਏ ਤਾਂ ਅਮਰੀਕਾ 'ਚ 40 ਸਾਲਾਂ 'ਚ ਸਭ ਤੋਂ ਵੱਧ ਮਹਿੰਗਾਈ ਦਾ ਦੌਰਾ ਚੱਲ ਰਿਹਾ ਹੈ। ਬ੍ਰਿਟੇਨ 30 ਸਾਲਾਂ 'ਚ ਸਭ ਤੋਂ ਵਧ ਮਹਿੰਗਾਈ ਦੀ ਮਾਰ ਤੋਂ ਅੱਜ ਪਰੇਸ਼ਾਨ ਹੈ। ਦੁਨੀਆ ਦੇ 19 ਦੇਸ਼ਾਂ 'ਚ ਜਿੱਥੇ ਯੂਰੋ ਮੁਦਰਾ ਹੈ, ਉੱਥੇ ਮਹਿੰਗਾਈ ਦੀ ਦਰ ਇਤਿਹਾਸਕ ਉੱਚ ਪੱਧਰ 'ਤੇ ਹੈ।''

ਇਹ ਵੀ ਪੜ੍ਹੋ : ਸਾਲ 2008 'ਚ ਅਹਿਮਦਾਬਾਦ 'ਚ ਹੋਈ ਲੜੀਵਾਰ ਧਮਾਕਿਆਂ ਦੇ ਮਾਮਲੇ 'ਚ 49 ਦੋਸ਼ੀ ਕਰਾਰ, 28 ਬਰੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਮਾਹੌਲ 'ਚ ਅਤੇ ਮਹਾਮਾਰੀ ਦੇ ਦਬਾਅ ਦੇ ਬਾਵਜੂਦ, ਭਾਰਤ 'ਚ ਮਹਿੰਗਾਈ ਨੂੰ ਇਕ ਪੱਧਰ 'ਤੇ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਹੈ ਅਤੇ ਈਮਾਨਦਾਰੀ ਨਾਲ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਲ 2014 ਤੋਂ ਲੈ ਕੇ 2020 ਤੱਕ ਦੇਸ਼ 'ਚ ਮਹਿੰਗਾਈ ਦੀ ਦਰ 4 ਤੋਂ 5 ਫੀਸਦੀ ਦੇ ਨੇੜੇ-ਤੇੜੇ ਸੀ ਅਤੇ ਜਦੋਂ ਇਸ ਦੀ ਤੁਲਨਾ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ.ਪੀ.ਏ.) ਦੌਰ ਨਾਲ ਕੀਤੀ ਜਾਵੇਗੀ ਤਾਂ ਪਤਾ ਲੱਗੇਗਾ ਕਿ ਮਹਿੰਗਾਈ ਹੁੰਦੀ ਕੀ ਹੈ? ਉਨ੍ਹਾਂ ਕਿਹਾ,''ਯੂ.ਪੀ.ਏ. ਸਰਕਾਰ ਦੇ ਸਮੇਂ ਮਹਿੰਗਾਈ 2 ਅੰਕਾਂ ਨੂੰ ਛੂਹ ਰਹੀ ਸੀ। ਅੱਜ ਅਸੀਂ ਇਕਮਾਤਰ ਵੱਡੀ ਅਰਥਵਿਵਸਥਾ ਹੈ, ਜੋ ਉੱਚ ਵਿਕਾਸ ਅਤੇ ਮੱਧਮ ਮਹਿੰਗਾਈ ਅਨੁਭਰ ਕਰ ਰਹੇ ਹਾਂ। ਬਾਕੀ ਦੁਨੀਆ 'ਚ ਅਰਥਵਿਵਸਥਾ ਨੂੰ ਦੇਖੀਏ ਤਾਂ ਉੱਥੇ ਦੀ ਅਰਥਵਿਵਸਥਾ 'ਚ ਜਾਂ ਤਾਂ ਵਿਕਾਸ ਦੀ ਦਰ ਹੌਲੀ ਹੋਈ ਹੈ ਜਾਂ ਤਾਂ ਮਹਿੰਗਾਈ ਦਹਾਕਿਆਂ ਦੇ ਰਿਕਾਰਡ ਤੋੜ ਰਹੀ ਹੈ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰਪਤੀ ਦੇ ਭਾਸ਼ਣ 'ਚ ਉਮੀਦ ਵੀ ਹੈ, ਵਿਸ਼ਵਾਸ ਵੀ ਹੈ, ਸੰਕਲਪ ਵੀ ਹੈ ਅਤੇ ਸਮਰਪਣ ਵੀ ਹੈ।

ਇਹ ਵੀ ਪੜ੍ਹੋ : ਦੇਸ਼ 'ਚ 170 ਕਰੋੜ ਤੋਂ ਵੱਧ ਲੋਕਾਂ ਨੂੰ ਲੱਗੀ ਕੋਰੋਨਾ ਵੈਕਸੀਨ, ਇਕ ਦਿਨ 'ਚ 1,188 ਲੋਕਾਂ ਨੇ ਗੁਆਈ ਜਾਨ

ਉਨ੍ਹਾਂ ਕਿਹਾ,''ਸਾਨੂੰ ਇਹ ਧਿਆਨ ਦੇਣਾ ਹੈ ਕਿ ਅਗਲੇ 25 ਸਾਲਾਂ 'ਚ ਦੇਸ਼ ਕਿਵੇਂ ਅੱਗੇ ਲਿਜਾਉਣਾ ਹੈ, ਜਦੋਂ ਭਾਰਤ ਆਪਣੀ ਆਜ਼ਾਦੀ ਦੇ 100 ਸਾਲ ਪੂਰਾ ਕਰੇਗਾ। ਅਸੀਂ ਦੇਸ਼ 'ਚ 100 ਫੀਸਦੀ ਕੋਰੋਨਾ ਟੀਕਾਕਰਨ ਹਾਸਲ ਕਰਨ ਲਈ ਤੇਜ਼ੀ ਨਾਲ ਕੰਮ ਕਰ ਰਹੇ ਹਾਂ।'' ਉਨ੍ਹਾਂ ਰਾਜ ਸਭਾ 'ਚ ਕਿਹਾ,''ਕੋਰੋਨਾ ਕਾਲ ਦੌਰਾਨ ਵੀ 5 ਕਰੋੜ ਪੇਂਡੂ ਪਰਿਵਾਰਾਂ ਨੂੰ ਟੂਟੀ ਨਾਲ ਪਾਣੀ ਦੀ ਸਹੂਲਤ ਮੁਹੱਈਆ ਕਰਵਾਈ ਗਈ। ਸਰਕਾਰ ਨੇ ਬੁਨਿਆਦੀ ਢਾਂਚੇ ਨਾਲ ਜੁੜੇ ਪ੍ਰਾਜੈਕਟਾਂ 'ਤੇ ਜ਼ੋਰ ਦਿੱਤਾ ਤਾਂ ਕਿ ਕੋਰੋਨਾ ਕਾਲ ਦੌਰਾਨ ਰੁਜ਼ਗਾਰ ਦੇ ਮੌਕਾ ਪੈਦਾ ਹੋ ਸਕਣ। ਭਾਰਤ ਨੌਜਵਾਨਾਂ ਦੀ ਕੋਸ਼ਿਸ਼ ਕਾਰਨ ਸਟਾਰਟਅੱਪ ਦੇ ਲਿਹਾਜ ਨਾਲ ਪ੍ਰਮੁੱਖ ਤਿੰਨ ਦੇਸ਼ਾਂ 'ਚੋਂ ਇਕ ਹੈ।'' ਉਨ੍ਹਾਂ ਕਿਹਾ ਕਿ ਭਾਰਤੀ ਖਿਡਾਰੀਆਂ ਨੇ ਕੋਰੋਨਾ ਕਾਲ 'ਚ ਤਿਰੰਗੇ ਨੂੰ ਨਵੀਂ ਉੱਚਾਈ 'ਤੇ ਪਹੁੰਚਾਉਣ ਲਈ ਬਿਹਤਰੀਨ ਪ੍ਰਦਰਸ਼ਨ ਕੀਤਾ। ਸਰਕਾਰ ਨੇ ਖੇਤੀਬਾੜੀ ਅਤੇ ਐੱਮ.ਐੱਸ.ਐੱਮ.ਆਈ. ਖੇਤਰਾਂ 'ਤੇ ਜ਼ੋਰ ਦਿੱਤਾ, ਜੋ ਸਭ ਤੋਂ ਵੱਧ ਰੁਜ਼ਗਾਰ ਮੁਹੱਈਆ ਕਰਵਾਉਂਦੇ ਹਨ। ਪੀ.ਐੱਮ. ਮੋਦੀ ਨੇ ਕਿਹਾ ਕਿ ਪੀ.ਐੱਲ.ਆਈ. ਯੋਜਨਾ ਨਾਲ ਭਾਰਤ ਨੂੰ ਪ੍ਰਮੁੱਖ ਮੋਬਾਇਲ ਉਤਪਾਦਕ ਦੇਸ਼ ਬਣਨ 'ਚ ਮਦਦ ਮਿਲੀ ਅਤੇ ਵਾਹਨ ਤੇ ਬੈਟਰੀ ਉਤਪਾਦਨ 'ਚ ਉਤਸ਼ਾਹ ਮਿਲਿਆ। ਐੱਮ.ਐੱਸ.ਐੱਮ.ਈ. ਦੇ ਰੱਖਿਆ ਮੰਤਰਾਲੇ 'ਚ ਪ੍ਰਵੇਸ਼ ਨਾਲ ਦੇਸ਼ ਨੂੰ ਆਤਮਨਿਰਭਰ ਬਣਨ 'ਚ ਮਦਦ ਮਿਲੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ 2021 ਦੌਰਾਨ ਈ.ਪੀ.ਐੱਫ.ਓ. 'ਚ 1.2 ਕਰੋੜ ਨਵੇਂ ਮੈਂਬਰ ਰਜਿਸਟਰਡ ਹੋਏ, ਜਿਨ੍ਹਾਂ 'ਚ 18-25 ਉਮਰ ਵਰਗ ਦੇ 65 ਲੱਖ ਲੋਕ ਸ਼ਾਮਲ ਹਨ। ਸਾਲ 2021 'ਚ ਸਭ ਤੋਂ ਵਧ ਯੂਨੀਕਾਰਨ ਸਥਾਪਤ ਹੋਏ, ਜੋ ਪਿਛਲੇ ਸਾਲਾਂ ਦੀ ਤੁਲਨਾ 'ਚ ਕਾਫ਼ੀ ਵੱਧ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News