ਅੱਜ ਤੋਂ ਭਾਰਤ ਦੌਰੇ ’ਤੇ ਮਾਲਦੀਵ ਦੇ ਰਾਸ਼ਟਰਪਤੀ ਸੋਲਿਹ, ਭਾਰਤ ਵਿਛਾਏਗਾ ‘ਰੈੱਡ ਕਾਰਪੇਟ’

08/01/2022 11:50:45 AM

ਨੈਸ਼ਨਲ ਡੈਸਕ- ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਸੋਮਵਾਰ ਯਾਨੀ ਕਿ ਅੱਜ ਤੋਂ ਵੀਰਵਾਰ ਤੱਕ 4 ਦਿਨਾਂ ਭਾਰਤ ਦੌਰ ’ਤੇ ਰਹਿਣਗੇ। ਭਾਰਤ ਉਨ੍ਹਾਂ ਲਈ ਰੈੱਡ ਕਾਰਪੇਟ ਵਿਛਾਏਗਾ। ਅਧਿਕਾਰੀਆਂ ਨੇ ਕਿਹਾ ਕਿ 2018 ਵਿਚ ਆਪਣੀ ਚੋਣ ਤੋਂ ਬਾਅਦ ਸੋਲਿਹ ਦੀ ਦੂਜੀ ਅਧਿਕਾਰਤ ਯਾਤਰਾ ਸੰਪਰਕ, ਸਮੁੰਦਰੀ ਸੁਰੱਖਿਆ, ਵਪਾਰ ਅਤੇ ਆਰਥਿਕ ਅਤੇ ਸੈਰ-ਸਪਾਟਾ ਸਹਿਯੋਗ 'ਤੇ ਕੇਂਦਰਿਤ ਹੋਵੇਗੀ। ਭਾਰਤੀ ਸੈਲਾਨੀਆਂ ਲਈ ਮਾਲਦੀਵ ਨੇ 2020 ’ਚ ਖੁੱਲ੍ਹਣ ਤੋਂ ਬਾਅਦ ਇਕ ਬਹੁਤ ਲੋੜੀਂਦੀ ਜੀਵਨ ਰੇਖਾ ਪ੍ਰਦਾਨ ਕੀਤੀ।

ਸੋਲਿਹ ਦੇ ਨਾਲ ਉੱਚ ਪੱਧਰੀ ਅਧਿਕਾਰੀ ਅਤੇ ਵਪਾਰਕ ਵਫ਼ਦ ਵੀ ਹੋਵੇਗਾ। ਅਧਿਕਾਰਤ ਰੁਝੇਵਿਆਂ ਤੋਂ ਇਲਾਵਾ ਇੱਥੇ ਉਹ ਦਿੱਲੀ ਵਿਚ ਇਕ ਭਾਰਤੀ ਵਪਾਰਕ ਵਫ਼ਦ ਨਾਲ ਗੱਲਬਾਤ ਕਰਨਗੇ। ਆਪਣੀ ਯਾਤਰਾ ਦੌਰਾਨ ਉਹ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਉਹ ਕਾਰੋਬਾਰੀ ਸਮਾਗਮਾਂ ਵਿਚ ਹਿੱਸਾ ਲੈਣ ਲਈ ਮੁੰਬਈ ਵੀ ਜਾਣਗੇ।

ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦੱਸਿਆ ਕਿ ਮੰਗਲਵਾਰ ਨੂੰ ਹੈਦਰਾਬਾਦ ਹਾਊਸ ’ਚ ਸਵੇਰੇ 11.30 ਵਜੇ ਸੋਲਿਹ ਅਤੇ ਪ੍ਰਧਾਨ ਮੰਤਰੀ ਵਿਚਾਲੇ ਬੈਠਕ ਹੋਵੇਗੀ। ਇਸ ਦਿਨ ਸ਼ਾਮ ਸਾਢੇ 4 ਵਜੇ ਉਨ੍ਹਾਂ ਦਾ ਰਾਸ਼ਟਰਪਤੀ ਮੁਰਮੂ ਨੂੰ ਮਿਲਣ ਦਾ ਪ੍ਰੋਗਰਾਮ ਹੈ। ਉਹ ਬੁੱਧਵਾਰ ਸਵੇਰੇ ਮੁੰਬਈ ਲਈ ਜਹਾਜ਼ ਤੋਂ ਰਵਾਨਾ ਹੋਣਗੇ ਅਤੇ ਉੱਥੇ ਵਪਾਰਕ ਪ੍ਰੋਗਰਾਮਾਂ ’ਚ ਹਿੱਸਾ ਲੈਣਗੇ। 


Tanu

Content Editor

Related News