ਰਾਜਸਥਾਨ 'ਚ IAF ਦਾ ਮਿਗ-21 ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, 3 ਔਰਤਾਂ ਦੀ ਮੌਤ
Monday, May 08, 2023 - 11:02 AM (IST)
ਜੈਪੁਰ- ਰਾਜਸਥਾਨ ਦੇ ਹਨੂੰਮਾਨਗੜ੍ਹ 'ਚ ਸੋਮਵਾਰ ਯਾਨੀ ਕਿ ਅੱਜ ਇਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਭਾਰਤੀ ਹਵਾਈ ਫ਼ੌਜ (IAF) ਦਾ ਇਕ ਮਿਗ-21 ਲੜਾਕੂ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਇਸ ਹਾਦਸੇ ਵਿਚ 3 ਔਰਤਾਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖ਼ਮੀ ਹੋਏ ਹਨ। ਹਾਲਾਂਕਿ ਜਹਾਜ਼ ਦੇ ਪਾਇਲਟ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਸ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਭਾਰਤੀ ਹਵਾਈ ਫ਼ੌਜ ਨੇ ਕਿਹਾ ਕਿ ਬਚਾਅ ਮੁਹਿੰਮ ਲਈ ਇਕ ਫ਼ੌਜੀ ਹੈਲੀਕਾਪਟਰ ਹਾਦਸੇ ਵਾਲੀ ਥਾਂ 'ਤੇ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ- ਰਾਜੌਰੀ 'ਚ ਸ਼ਹੀਦ ਹੋਏ ਨੀਲਮ ਦੀ ਧੀ ਦੇ ਦਿਲ ਵਲੂੰਧਰਣੇ ਬੋਲ- 'ਪਾਪਾ ਪਲੀਜ਼ ਵਾਪਸ ਆ ਜਾਓ, ਤੁਸੀਂ ਉਠ ਕਿਉਂ ਨਹੀ ਰਹੇ'
ਪੁਲਸ ਸੁਪਰਡੈਂਟ ਹਨੂੰਮਾਨਗੜ੍ਹ, ਸੁਧੀਰ ਚੌਧਰੀ ਮੁਤਾਬਕ ਹਾਦਸਾ ਬਹਿਲੋਲ ਨਗਰ ਵਿਚ ਵਾਪਰਿਆ। ਪੁਲਸ ਅਧਿਕਾਰੀ ਨੇ ਕਿਹਾ ਕਿ ਮਿਗ-21 ਜਹਾਜ਼ ਰੱਤੀ ਰਾਮ ਦੇ ਘਰ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਨਾਲ ਉਸ ਦੀ ਪਤਨੀ ਅਤੇ ਦੋ ਹੋਰ ਔਰਤਾਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖਮੀ ਹੋ ਗਏ। ਹਾਦਸੇ ਦਾ ਸ਼ਿਕਾਰ ਜਹਾਜ਼ ਨੇ ਨਿਯਮਿਤ ਸਿਖਲਾਈ ਉਡਾਣ ਲਈ ਸੂਰਤਗੜ੍ਹ ਤੋਂ ਉਡਾਣ ਭਰੀ ਸੀ। ਭਾਰਤੀ ਹਵਾਈ ਫ਼ੌਜ ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਇਹ ਵੀ ਪੜ੍ਹੋ- ਬਰਾਤੀਆਂ ਨਾਲ ਭਰੀ ਬੱਸ ਖੱਡ 'ਚ ਡਿੱਗੀ; 5 ਲੋਕਾਂ ਦੀ ਮੌਤ, ਮਚੀ ਚੀਕ ਪੁਕਾਰ
ਓਧਰ ਜ਼ਿਲ੍ਹਾ ਕੁਲੈਕਟਰ ਰੁਕਮਣੀ ਰਿਆੜ ਨੇ ਦੱਸਿਆ ਕਿ ਜਹਾਜ਼ ਦਾ ਪਾਇਲਟ ਸੁਰੱਖਿਅਤ ਹੈ। ਇਹ ਜਹਾਜ਼ ਹਨੂੰਮਾਨਗੜ੍ਹ ਦੇ ਡਾਬਲੀ ਇਲਾਕੇ ਨੇੜੇ ਹਾਦਸੇ ਦਾ ਸ਼ਿਕਾਰ ਹੋਇਆ ਹੈ। ਇਸ ਤੋਂ ਪਹਿਲਾਂ ਜਨਵਰੀ ਵਿਚ ਦੋ ਲੜਾਕੂ ਜਹਾਜ਼ ਸੁਖੋਈ-30 ਅਤੇ ਇਕ ਮਿਰਾਜ਼ 2000 ਅਭਿਆਸ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਇਕ ਜਹਾਜ਼ ਮੱਧ ਪ੍ਰਦੇਸ਼ ਦੇ ਮੁਰੈਨਾ 'ਚ ਜਦਕਿ ਦੂਜਾ ਰਾਜਸਥਾਨ ਦੇ ਭਰਤਪੁਰ 'ਚ ਹਾਦਸੇ ਦਾ ਸ਼ਿਕਾਰ ਹੋਇਆ ਸੀ। ਜਿਸ ਵਿਚ ਪਾਇਲਟ ਦੀ ਜਾਨ ਚੱਲੀ ਗਈ ਸੀ।
ਇਹ ਵੀ ਪੜ੍ਹੋ- ਪਹਿਲਵਾਨਾਂ ਦੇ ਸਮਰਥਨ 'ਚ ਜੰਤਰ-ਮੰਤਰ 'ਤੇ ਕਿਸਾਨਾਂ ਨੇ ਲਾਏ ਡੇਰੇ, ਤਸਵੀਰਾਂ 'ਚ ਵੇਖੋ ਇਕੱਠ